ਕਾਰਾਂ ਦੀ ਟੱਕਰ ਦੌਰਾਨ ਹੋਇਆ ਵੱਡਾ ਚਮਤਕਾਰ, ਦੇਖਣ ਵਾਲਿਆਂ ਨੂੰ ਵੀ ਰੱਬ ਯਾਦ ਆ ਗਿਆ

ਫਗਵਾੜਾ ਵਿਖੇ ਉਸ ਸਮੇਂ ਰੋਡ ਤੇ ਇਕੱਠ ਹੋ ਗਿਆ। ਜਦੋਂ 2 ਕਾਰਾਂ ਆਪਸ ਵਿਚ ਟਕਰਾ ਗਈਆਂ। ਇਨ੍ਹਾਂ ਵਿੱਚੋਂ ਇੱਕ ਇਨੋਵਾ ਗੱਡੀ ਸੀ ਅਤੇ ਦੂਸਰੀ ਮਰਸੀਡੀਜ਼। ਗੱਡੀਆਂ ਵਿੱਚ ਸਵਾਰ ਕਿਸੇ ਵੀ ਵਿਅਕਤੀ ਦੇ ਸੱ ਟ ਲੱਗਣ ਦੀ ਖਬਰ ਨਹੀਂ ਹੈ। ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਗੱਡੀਆਂ ਪਾਸੇ ਕਰਵਾ ਕੇ ਆਵਾਜਾਈ ਚਾਲੂ ਕਰਵਾ ਦਿੱਤੀ ਗਈ ਹੈ। ਗੁਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਉਹ 2 ਵਿਅਕਤੀ ਇਨੋਵਾ ਗੱਡੀ ਤੇ ਸਵਾਰ ਹੋ ਕੇ ਜਲੰਧਰ ਵਾਲੇ ਪਾਸੇ ਤੋਂ ਆ ਰਹੇ ਸਨ।

ਉਨ੍ਹਾਂ ਦੀ ਗੱਡੀ ਦੀ ਸਪੀਡ ਬਿਲਕੁਲ ਮਾਮੂਲੀ ਸੀ। ਉਨ੍ਹਾਂ ਦੇ ਪਿੱਛੋਂ ਇਕ ਮਰਸੀਡੀਜ਼ ਗੱਡੀ ਆਈ, ਜੋ ਬੜੀ ਜ਼ੋਰ ਨਾਲ ਉਨ੍ਹਾਂ ਦੀ ਗੱਡੀ ਵਿਚ ਆ ਕੇ ਵੱਜੀ। ਇਸ ਗੱਡੀ ਦੀ ਸਪੀਡ ਬਹੁਤ ਜ਼ਿਆਦਾ ਸੀ। ਜਿਸ ਕਰਕੇ ਇਹ ਬੇ ਕਾ ਬੂ ਹੋ ਗਈ। ਗੁਰਪ੍ਰੀਤ ਸਿੰਘ ਦੇ ਦੱਸਣ ਮੁਤਾਬਕ ਇਸ ਗੱਡੀ ਦੇ ਚਾਲਕ ਨੇ ਖੁਦ ਮੰਨਿਆ ਹੈ ਕਿ ਉਸ ਦੀ ਗੱਡੀ ਦੀ ਸਪੀਡ 100 ਤੋਂ ਵੀ ਜ਼ਿਆਦਾ ਸੀ। ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਬੈਲਟਾਂ ਲੱਗੀਆਂ ਹੋਣ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ।

ਭਾਵੇਂ ਉਹ ਗੱਡੀ ਦੇ ਵਿੱਚ ਹੀ ਘੁੰਮੀ ਗਏ ਪਰ ਗੱਡੀ ਤੋਂ ਬਾਹਰ ਨਹੀਂ ਡਿੱਗੇ। ਦੂਸਰੀ ਗੱਡੀ ਵਾਲੇ ਦਾ ਵੀ ਬਚਾਅ ਹੋ ਗਿਆ ਹੈ। ਦੋਵੇਂ ਗੱਡੀਆਂ ਦੇ ਸਵਾਰਾਂ ਨੂੰ ਝ ਰੀ ਟ ਤੱਕ ਨਹੀਂ ਆਈ। ਪੁਲਿਸ ਮੌਕੇ ਤੇ ਪਹੁੰਚ ਗਈ ਹੈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਦੋਵੇਂ ਗੱਡੀਆਂ ਜਲੰਧਰ ਵਾਲੇ ਪਾਸੇ ਤੋਂ ਆ ਰਹੀਆਂ ਸਨ। ਅੱਗੇ ਇਨੋਵਾ ਗੱਡੀ ਸੀ ਅਤੇ ਪਿੱਛੇ ਮਰਸੀਡੀਜ਼ ਸੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਇਨੋਵਾ ਵਾਲਾ ਵਿਅਕਤੀ ਛਿੱਲ ਪੁਰ ਜੱਟਾਂ ਦਾ ਰਹਿਣ ਵਾਲਾ ਹੈ।

ਜਦਕਿ ਮਰਸੀਡੀਜ਼ ਵਾਲਾ ਮੌਲੀ ਦਾ। ਮਰਸੀਡੀਜ਼ ਗੱਡੀ ਬੜੀ ਜ਼ੋਰ ਨਾਲ ਪਿੱਛੇ ਤੋਂ ਆ ਕੇ ਇਨੋਵਾ ਵਿੱਚ ਵੱਜੀ। ਜਿਸ ਕਰਕੇ ਗੱਡੀ ਘੁੰਮ ਕੇ ਸਾਈਡ ਤੇ ਲੱਗੇ ਜੰਗਲੇ ਵਿੱਚ ਜਾ ਫਸੀ। ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਗੱਡੀਆਂ ਨੂੰ ਸਾਈਡ ਤੇ ਕਰਵਾ ਕੇ ਆਵਾਜਾਈ ਚਾਲੂ ਕਰਵਾ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਕੋਈ ਨੁਕਸਾਨ ਨਹੀਂ ਹੋਇਆ। ਕਿਸੇ ਦੇ ਝਰੀਟ ਤੱਕ ਨਹੀਂ ਆਈ।

ਦੋਵੇਂ ਗੱਡੀਆਂ ਦੇ ਚਾਲਕਾਂ ਦੇ ਕਹਿਣ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਧੁੰਦ ਦਾ ਮੌਸਮ ਹੋਣ ਕਾਰਨ ਹਰ ਕਿਸੇ ਨੂੰ ਸਮੇਂ ਸਿਰ ਘਰ ਪਹੁੰਚ ਜਾਣਾ ਚਾਹੀਦਾ ਹੈ ਅਤੇ ਧੁੰਦ ਦੌਰਾਨ ਪੀਲੀ ਲਾਈਟ ਦੀ ਵਰਤੋਂ ਕਰਨੀ ਚਾਹੀਦੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *