ਗੁਰੂ ਘਰ ਦੇ ਘੋੜੇ ਨਾਲ ਵੱਡੀ ਜੱਗੋ ਤੇਰਵੀ, ਮੋਟਰ ਤੇ ਆ ਕੇ ਡਿੱਗਿਆ ਘੋੜਾ

ਤਰਨਤਾਰਨ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਚੜ੍ਹਾਏ ਗਏ ਘੋੜੇ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਸ਼ਿ ਕਾ ਰ ਦੇ ਭੁਲੇਖੇ ਗੋ ਲੀ ਮਾਰ ਦਿੱਤੀ ਗਈ। ਜਿਸ ਕਾਰਨ ਘੋੜੇ ਦੀ ਜਾਨ ਚਲੀ ਗਈ। ਘੋੜੇ ਦੀ ਦੇਖ ਰੇਖ ਕਰਨ ਵਾਲੇ ਵਿਅਕਤੀਆਂ ਵੱਲੋਂ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਪੁਲੀਸ ਵੱਲੋਂ ਮੌਕਾ ਦੇਖਣ ਉਪਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੇ ਡੇਰੇ ਵਿਚ ਘੋੜਾ ਰੱਖਿਆ ਹੋਇਆ ਸੀ।

ਜਿਸ ਨੂੰ ਉਹ ਰਾਤ ਦੇ ਸਮੇਂ ਅੰਦਰ ਬੰਨ੍ਹ ਦਿੰਦੇ ਸਨ। ਰਾਤ ਅਚਾਨਕ ਹੀ ਘੋੜਾ ਅੰਦਰ ਤੋਂ ਖੁੱਲ੍ਹ ਕੇ ਭੱਜ ਗਿਆ। ਉਨ੍ਹਾਂ ਨੇ ਘੋੜੇ ਦਾ ਪਿੱਛਾ ਜੰਗਲ ਤੱਕ ਕੀਤਾ ਪਰ ਘੋੜਾ ਨਹੀ ਮਿਲਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਕਿਸੇ ਸ਼ਿਕਾਰੀ ਨੇ ਘੋੜੇ ਨੂੰ ਗੋ ਲੀ ਮਾਰ ਦਿੱਤੀ। ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਉਨ੍ਹਾਂ ਨੇ ਇਸ ਦੀ ਸ਼ਿ ਕਾ ਇ ਤ ਪੁਲੀਸ ਨੂੰ ਦਿੱਤੀ। ਪਰਮਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ

ਉਨ੍ਹਾਂ ਦੇ ਚਾਚਾ ਦੇ ਦੱਸਣ ਮੁਤਾਬਿਕ ਘੋੜਾ ਅੰਦਰ ਤੋਂ ਖੁੱਲ੍ਹ ਕੇ ਭਜ ਗਿਆ ਅਤੇ ਜੰਗਲ ਵਿਚ ਜਾ ਵੜਿਆ। ਜੰਗਲ ਵਿੱਚ ਹੀ ਕਿਸੇ ਨੇ ਸੂਰ ਜਾਂ ਹੋਰ ਜੰਗਲੀ ਜਾਨਵਰ ਦੇ ਭੁਲੇਖੇ ਘੋੜੇ ਨੂੰ ਗੋ ਲੀ ਮਾ ਰ ਦਿੱਤੀ। ਜਿਸ ਤੋਂ ਬਾਅਦ ਘੋੜਾ ਚਾਚੇ ਦੀ ਮੋਟਰ ਤੇ ਡਿੱਗਾ ਮਿਲਿਆ। ਉਸ ਦੀ ਜਾਨ ਚਲੀ ਗਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਹੈ ਉਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ

ਉਨ੍ਹਾਂ ਨੂੰ ਪਰਮਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਨੇ ਦਰਖਾਸਤ ਦਿੱਤੀ ਸੀ ਕਿ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਇੱਕ ਘੋੜਾ ਰੱਖਿਆ ਹੋਇਆ ਸੀ। ਜਿਸ ਨੂੰ ਕਿਸੇ ਨੇ ਸ਼ਿ ਕਾ ਰ ਦੇ ਭੁਲੇਖੇ ਗੋ ਲੀ ਮਾ ਰ ਦਿੱਤੀ। ਇਸ ਦੌਰਾਨ ਘੋੜੇ ਦੀ ਜਾਨ ਚਲੀ ਗਈ। ਉਨ੍ਹਾਂ ਵੱਲੋਂ ਮੌਕਾ ਦੇਖ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਦੋਸ਼ੀ ਪਾਇਆ ਗਿਆ, ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *