ਬਿਕਰਮ ਮਜੀਠੀਆ ਵਾਲੇ ਮਾਮਲੇ ਚ ਡੀ ਜੀ ਪੀ ਨੇ ਦੱਸੀ ਇਹ ਗੱਲ

ਬਿਕਰਮ ਸਿੰਘ ਮਜੀਠੀਆ ਮਾਮਲੇ ਵਿੱਚ ਹੁਣ ਸੂਬਾ ਪੁਲਿਸ ਮੁਖੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿ ਫ਼ ਤਾ ਰੀ ਨਹੀਂ ਹੋਈ ਪਰ ਜਾਂਚ ਤਾਂ ਫੇਰ ਵੀ ਚੱਲ ਰਹੀ ਹੈ। ਉਨ੍ਹਾਂ ਦੀਆਂ ਨਜ਼ਰਾਂ ਵਿੱਚ ਗ੍ਰਿ ਫ਼ ਤਾ ਰੀ ਹੋਣਾ ਜਾਂ ਨਾ ਹੋਣਾ ਕੋਈ ਵੱਡਾ ਮਾਮਲਾ ਨਹੀਂ ਹੈ। ਕਾ ਨੂੰ ਨ ਆਪਣਾ ਕੰਮ ਕਰ ਰਿਹਾ ਹੈ। ਬਿਕਰਮ ਸਿੰਘ ਮਜੀਠੀਆ ਤੇ ਰਾਜਨੀਤਕ ਰੰ ਜਿ ਸ਼ ਕਾਰਨ ਮਾਮਲਾ ਦਰਜ ਕਰਨ ਦੇ ਲੱਗ ਰਹੇ ਦੋਸ਼ਾਂ ਦੇ ਜਵਾਬ ਵਿੱਚ ਪੁਲੀਸ ਮੁਖੀ ਦਾ ਕਹਿਣਾ ਹੈ ਕਿ ਉਹ ਕੋਈ ਰਾਜਨੀਤਿਕ ਨਹੀਂ ਹਨ।

ਉਨ੍ਹਾਂ ਨੇ ਸਵਾਲ ਕੀਤਾ ਕਿ ਜਦੋਂ ਉਨ੍ਹਾਂ ਨੇ ਅ ਤਿ ਵਾ ਦ ਤੇ ਕਾਰਵਾਈ ਕੀਤੀ ਤਾਂ ਕੀ ਉਹ ਰਾਜਨੀਤੀ ਵਿੱਚ ਸਨ? ਜਦੋਂ ਉਨ੍ਹਾਂ ਨੇ ਅਮਲ ਦੇ ਬਾਰੇ ਲਿਖਿਆ ਤਾਂ ਕੀ ਉਹ ਰਾਜਨੀਤੀ ਵਿੱਚ ਸਨ? ਜਾਂ ਜਦੋਂ ਉਹ ਵੱਡੇ ਵੱਡੇ ਮਸਲੇ ਸੁਲਝਾਉਂਦੇ ਹਨ ਤਾਂ ਕੀ ਉਹ ਰਾਜਨੀਤੀ ਵਿੱਚ ਹਨ? ਇੱਥੇ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਐੱਨ ਡੀ ਪੀ ਐੱਸ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹ ਪੁਲਿਸ ਨੂੰ ਮਿਲ ਨਹੀਂ ਰਹੇ।

ਜਿਸ ਕਰਕੇ ਲੁੱਕਆਊਟ ਜਾਰੀ ਕਰ ਦਿੱਤਾ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਨਹੀਂ ਮਿਲੀ। ਜਿਸ ਕਰਕੇ ਹੁਣ ਉਹ ਹਾਈਕੋਰਟ ਦਾ ਰੁਖ਼ ਕਰ ਸਕਦੇ ਹਨ। ਸਭ ਤੋਂ ਪਹਿਲਾਂ ਜਗਦੀਸ਼ ਭੋਲਾ ਨੇ ਮਜੀਠੀਆ ਦਾ ਨਾਮ ਇਸ ਮਾਮਲੇ ਵਿੱਚ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਨਾਮ ਬੜਾ ਉਛਾਲਿਆ ਗਿਆ। 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਆਮ ਆਦਮੀ ਪਾਰਟੀ ਨੇ ਇਹ ਮਾਮਲਾ ਬੜਾ ਚੁੱਕਿਆ

ਪਰ ਅਖ਼ੀਰ ਅਰਵਿੰਦ ਕੇਜਰੀਵਾਲ ਨੂੰ ਬਿਕਰਮ ਸਿੰਘ ਮਜੀਠੀਆ ਤੋਂ ਮੁਆਫ਼ੀ ਮੰਗਣੀ ਪਈ। ਪਿਛਲੇ ਸਮੇਂ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਇਸ ਮਾਮਲੇ ਤੇ ਖੁੱਲ੍ਹ ਕੇ ਬੋਲਦੇ ਰਹੇ ਹਨ। ਮਜੀਠੀਆ ਤੇ ਪਰਚਾ ਦਰਜ ਹੋਣ ਤੋਂ ਬਾਅਦ ਜਾਂਚ ਦੌਰਾਨ ਕੀ ਸਾਹਮਣੇ ਆਉਂਦਾ ਹੈ? ਇਹ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਸਪਸ਼ਟ ਹੋਵੇਗਾ।

Leave a Reply

Your email address will not be published. Required fields are marked *