ਮਾਂ ਸੋਚਦੀ ਸੀ ਪੁੱਤ ਕਰ ਰਿਹਾ ਕਮਰੇ ਚ ਅਰਾਮ ਪਰ ਅੰਦਰ ਪਈ ਸੀ ਲਾਸ਼

ਅਮਲ ਦਾ ਟੀਕਾ ਲਗਾਉਣ ਵਾਲੇ ਕਿੰਨੇ ਹੀ ਨੌਜਵਾਨ ਰੋਜ਼ ਆਪਣੀ ਜ਼ਿੰਦਗੀ ਨੂੰ ਅਲਵਿਦਾ ਕਹਿ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਤਰਨਤਾਰਨ ਦੇ ਫ਼ਤਿਹਾਬਾਦ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਦੀ ਅਮਲ ਦਾ ਟੀਕਾ ਲਗਾਉਣ ਕਾਰਨ ਜਾਨ ਚਲੀ ਗਈ। ਪਰਿਵਾਰ ਵੱਲੋਂ ਪੰਜਾਬ ਸਰਕਾਰ ਨੂੰ ਫਤਿਹਾਬਾਦ ਦਾ ਸੁਧਾਰ ਕਰਨ ਲਈ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਹੋਰ ਨੌਜਵਾਨ ਨਾਲ ਅਜਿਹਾ ਨਾ ਵਾਪਰੇ। ਮ੍ਰਿਤਕ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ

ਉਨ੍ਹਾਂ ਦੇ 3 ਲੜਕੇ ਹਨ। ਤਿੰਨੋਂ ਲੜਕੇ ਹੀ ਅਮਲ ਦੀ ਵਰਤੋਂ ਕਰਦੇ ਹਨ। ਅਮਲ ਦਾ ਟੀਕਾ ਲਗਾਉਣ ਕਾਰਨ ਹੀ ਅੱਜ ਉਹਨਾਂ ਦੇ ਸਭ ਤੋਂ ਛੋਟੇ ਲੜਕੇ ਦੀ ਜਾਨ ਚਲੀ ਗਈ। ਉਨ੍ਹਾਂ ਨੇ ਪਹਿਲਾਂ ਵੀ ਲੜਕੇ ਦੇ ਇਲਾਜ ਲਈ ਪੌਣੇ 2 ਲੱਖ ਦੇ ਕਰੀਬ ਰੁਪਏ ਵੀ ਖਰਚ ਕੀਤੇ ਸਨ। ਉਹਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਵੀ ਤਿੰਨਾਂ ਲੜਕਿਆਂ ਦੇ ਦੁੱਖ ਕਾਰਨ ਚੱਲ ਵਸੀ। ਫਤਿਹਾਬਾਦ ਵਿੱਚ ਬਹੁਤ ਲੋਕ ਅਮਲ ਦੀ ਵਿਕਰੀ ਅਤੇ ਵਰਤੋਂ ਕਰਦੇ ਹਨ। ਉਨ੍ਹਾਂ ਦੀ ਪੁਲੀਸ ਵੀ ਨਹੀਂ ਸੁਣ ਰਹੀ।

ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਪਿੰਡ ਵਿੱਚ ਗੇੜਾ ਲਗਾ ਜਾਂਦੀ ਹੈ ਪਰ ਕੋਈ ਵੀ ਕਾਰਵਾਈ ਨਹੀਂ ਕਰਦੀ। ਉਨ੍ਹਾਂ ਨੇ ਦੱਸਿਆ ਕਿ ਪਿੰਡ ਵਿਚ ਦਿਨ ਰਾਤ ਨੌਜਵਾਨ ਅਮਲ ਦੀ ਵਰਤੋਂ ਕਰਦੇ ਹਨ। ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਕਿ ਪਿੰਡ ਵਿੱਚ ਅਮਲ ਦੀ ਵਰਤੋਂ ਅਤੇ ਵਿਕਰੀ ਦੋਵੇਂ ਕੰਮ ਹੁੰਦੇ ਹਨ। ਪਿੰਡ ਵਿੱਚ ਕਿੰਨੇ ਹੀ ਘਰਾਂ ਨੇ ਇਸ ਕੰਮ ਨੂੰ ਆਪਣਾ ਕਾਰੋਬਾਰ ਬਣਾ ਲਿਆ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਇਸ ਦੇ ਕਾਰਨ ਹੀ ਉਨ੍ਹਾਂ ਦਾ ਭਰਾ ਚਲਾ ਗਿਆ। ਇਸ ਕਰਕੇ ਉਨ੍ਹਾਂ ਦੀ ਕਾਂਗਰਸ ਸਰਕਾਰ ਅਤੇ ਐੱਮ ਐਲ ਏ ਨੂੰ ਬੇਨਤੀ ਹੈ ਕਿ ਫਤਿਹਾਬਾਦ ਉੱਤੇ ਗੌਰ ਕੀਤੀ ਜਾਵੇ ਅਤੇ ਇੱਥੋਂ ਅਮਲ ਨੂੰ ਹਮੇਸ਼ਾ ਹਮੇਸ਼ਾ ਲਈ ਖਤਮ ਕੀਤਾ ਜਾਵੇ। ਦੱਸ ਦੇਈਏ ਕਿ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਵੀ ਆ ਚੁੱਕਾ ਹੈ। ਹੁਣ ਪੁਲਿਸ ਵੱਲੋਂ ਇਸ ਮਾਮਲੇ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.