ਰਾਜਾ ਵੜਿੰਗ ਤੇ ਕੇਜਰੀਵਾਲ ਦੀ ਹੋਈ ਮੁਲਾਕਾਤ, ਪੱਤਰਕਾਰ ਵੀ ਰਹਿ ਗਏ ਦੇਖਦੇ ਆਹ ਕੀ ਹੋ ਗਿਆ

ਪੰਜਾਬ ਸਰਕਾਰ ਦੀਆਂ ਬੱਸਾਂ ਨੂੰ ਦਿੱਲੀ ਏਅਰਪੋਰਟ ਤੇ ਜਾਣ ਤੋਂ ਲੱਗੀ ਰੋਕ ਦਾ ਮਾਮਲਾ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ਤੇ ਚਰਚਾ ਵਿੱਚ ਹੈ। ਹਾਲਾਂਕਿ ਕੁਝ ਨਿੱਜੀ ਕੰਪਨੀਆਂ ਦੀਆਂ ਬੱਸਾਂ ਦਿੱਲੀ ਏਅਰਪੋਰਟ ਤੱਕ ਜਾਂਦੀਆਂ ਹਨ। ਜੋ ਕਿ ਜ਼ਿਆਦਾ ਕਿਰਾਇਆ ਵਸੂਲਦੀਆਂ ਹਨ। ਜੇਕਰ ਪੰਜਾਬ ਸਰਕਾਰ ਦੀਆਂ ਬੱਸਾਂ ਨੂੰ ਦਿੱਲੀ ਏਅਰਪੋਰਟ ਤੱਕ ਜਾਣ ਦੀ ਖੁੱਲ੍ਹ ਹੋਵੇ ਤਾਂ ਯਾਤਰੀਆਂ ਨੂੰ ਲਗਪਗ ਅੱਧਾ ਕਿਰਾਇਆ ਖ਼ਰਚਣਾ ਪਵੇਗਾ। ਇਸ ਨਾਲ ਪੰਜਾਬ ਸਰਕਾਰ ਨੂੰ ਵੀ ਆਮਦਨ ਹੋਵੇਗੀ ਅਤੇ

ਲੋਕਾਂ ਨੂੰ ਵੀ ਫਾਇਦਾ ਹੋਵੇਗਾ ਪਰ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਇਹ ਰੋਕ ਲਗਾਈ ਹੋਈ ਹੈ। ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸੇ ਮੰਗ ਨੂੰ ਲੈ ਕੇ ਦਿੱਲੀ ਜਾ ਡੇਰੇ ਲਾਏ। ਜਦੋ ਅਰਵਿੰਦ ਕੇਜਰੀਵਾਲ ਦਿੱਲੀ ਨਾ ਮਿਲੇ ਤਾਂ ਰਾਜਾ ਵੜਿੰਗ ਨੂੰ ਪਤਾ ਲੱਗਾ ਕਿ ਕੇਜਰੀਵਾਲ ਅਮ੍ਰਿਤਸਰ ਦੇ ਇੱਕ ਵੱਡੇ ਹੋਟਲ ਵਿਚ ਰੁਕੇ ਹੋਏ ਹਨ। ਰਾਜਾ ਵੜਿੰਗ ਉਸੇ ਹੋਟਲ ਵਿਚ ਆ ਗਏ ਅਤੇ ਕਈ ਘੰਟੇ ਉਡੀਕ ਕਰਨ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਗੱਲਬਾਤ ਕਰਨੀ ਹੀ ਪਈ।

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇਜਰੀਵਾਲ ਨੂੰ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਸਰਕਾਰੀ ਬੱਸ ਇੱਕ ਸਵਾਰੀ ਤੋਂ ਸਿਰਫ਼ 1200 ਰੁਪਏ ਦਿੱਲੀ ਏਅਰਪੋਰਟ ਦੇ ਕਿਰਾਏ ਵਜੋਂ ਵਸੂਲਦੀ ਹੈ। ਜਦਕਿ ਇੰਡੋ ਕਨੇਡੀਅਨ ਬਸ ਦੁਆਰਾ ਵੱਡੀ ਮਾਤਰਾ ਵਿੱਚ ਕਿਰਾਇਆ ਵਸੂਲਿਆ ਜਾਂਦਾ ਹੈ। ਰਾਜਾ ਵੜਿੰਗ ਦੇ ਦੱਸਣ ਮੁਤਾਬਕ ਨਿੱਜੀ ਕੰਪਨੀ ਦੀ ਇਹ ਬੱਸ ਇੱਕ ਗੇੜੇ ਵਿੱਚ ਲਗਪਗ ਡੇਢ ਲੱਖ ਰੁਪਏ ਕਮਾਉਂਦੀ ਹੈ। ਜੇਕਰ ਇਸ ਬੱਸ ਦੀ ਇੱਕ ਮਹੀਨੇ ਦੀ ਆਮਦਨ ਦੇਖੀ ਜਾਵੇ ਤਾਂ ਬਹੁਤ ਵੱਡੀ ਰਕਮ ਬਣਦੀ ਹੈ।

ਰਾਜਾ ਵੜਿੰਗ ਨੇ ਕੇਜਰੀਵਾਲ ਨੂੰ ਪੇਸ਼ਕਸ਼ ਕੀਤੀ ਕਿ ਜਾਂ ਤਾਂ ਦਿੱਲੀ ਸਰਕਾਰ ਆਪਣੀਆਂ ਬੱਸਾਂ ਚਲਾਵੇ। ਨਹੀਂ ਤਾਂ ਫੇਰ ਪੰਜਾਬ ਸਰਕਾਰ ਤਿਆਰ ਹੈ। ਸਾਨੂੰ ਸਹਿਯੋਗ ਦਿੱਤਾ ਜਾਵੇ। ਇਸ ਤੇ ਕੇਜਰੀਵਾਲ ਨੇ ਹਾਮੀ ਭਰੀ ਕਿ ਦਿੱਲੀ ਅਤੇ ਪੰਜਾਬ ਸਰਕਾਰ ਦੁਆਰਾ ਮਿਲ ਕੇ ਬੱਸਾਂ ਚਲਾਈਆਂ ਜਾਣਗੀਆਂ। ਇਸ ਤੇ ਦੋਵੇਂ ਧਿਰਾਂ ਸਹਿਮਤ ਹੋ ਗਈਆਂ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਿ ਕ ਵਾ ਕੀਤਾ ਕਿ ਉਹ 6 ਘੰਟੇ ਤੱਕ ਬੈਠੇ ਰਹੇ, ਉਨ੍ਹਾਂ ਨੂੰ ਕਿਸੇ ਨੇ ਚਾਹ ਤੱਕ ਨਹੀਂ ਪੁੱਛੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.