18 ਸਾਲਾ ਕੁੜੀ ਦੀ ਭੇਦਭਰੀ ਹਾਲਤ ਚ ਮੋਤ, ਮੁਹੱਲੇ ਵਾਲਿਆਂ ਕੀਤਾ ਵੱਡਾ ਖੁਲਾਸਾ

ਜਲਾਲਾਬਾਦ ਤੋਂ 18 ਸਾਲਾ ਇੱਕ ਲੜਕੀ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਿਕ ਮੈਂਬਰਾਂ ਦੇ ਦੱਸਣ ਅਨੁਸਾਰ ਉਨ੍ਹਾਂ ਦੀ ਲੜਕੀ ਨੇ ਦੁਪੱਟੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ। ਜਦੋਂ ਮੁਹੱਲਾ ਵਾਸੀਆਂ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਪੂਰੇ ਮੁਹੱਲੇ ਵਿਚ ਮਾਤਮ ਛਾਅ ਗਿਆ। ਮ੍ਰਿਤਕਾ ਦੇ ਪਰਿਵਾਰਕ ਮੈਂਬਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਇਕ ਲੜਕਾ ਤੰ ਗ ਪ੍ਰੇ ਸ਼ਾ ਨ ਕਰਦਾ ਸੀ। ਇਸ ਕਰਕੇ ਉਹਨਾਂ ਨੇ ਆਪਣੀ ਲੜਕੀ ਨੂੰ ਸਕੂਲ ਤੋਂ ਵੀ ਹਟਾ ਲਿਆ ਸੀ।

ਇਸ ਤੋਂ ਬਾਅਦ ਵੀ ਲੜਕਾ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਇਆ। ਅੱਜ ਉਹ ਕੰਮ ਤੇ ਲੱਗੇ ਹੋਏ ਸਨ। ਉਹਨਾਂ ਨੂੰ 11 ਵਜੇ ਦੇ ਕਰੀਬ ਫੋਨ ਆਇਆ ਕਿ ਲੜਕੀ ਨੇ ਬੰਦ ਕਮਰੇ ਅੰਦਰ ਦੁਪੱਟੇ ਨਾਲ ਆਪਣੀ ਜਾਨ ਦੇ ਦਿੱਤੀ ਹੈ। ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਲੜਕੀ ਦੇ ਪਰਿਵਾਰ ਵੱਲੋਂ ਬੁਲਾਇਆ ਗਿਆ। ਜਦੋਂ ਉਹ ਘਰ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਉਥੇ ਬੋਹੜ ਸਿੰਘ, ਉਸ ਦੀ ਪਤਨੀ ਅਤੇ ਇੱਕ ਰਿਸ਼ਤੇਦਾਰ ਮੌਜੂਦ ਸੀ।

ਕਮਰੇ ਵਿੱਚ ਇਕ ਬੈਡ ਉੱਤੇ ਲੜਕੀ ਦੀ ਮ੍ਰਿਤਕ ਦੇਹ ਕੰਬਲ ਨਾਲ ਢੱਕੀ ਹੋਈ ਸੀ। ਉਨ੍ਹਾਂ ਨੂੰ ਲੜਕੀ ਦੇ ਪਰਿਵਾਰ ਨੇ ਦੱਸਿਆ ਕਿ ਲੜਕੀ ਨੇ ਆਪਣੀ ਜਾਨ ਦੇ ਦਿੱਤੀ ਹੈ। ਵਿਅਕਤੀ ਦਾ ਕਹਿਣਾ ਹੈ ਕਿ ਲੜਕੀ ਦੇ ਸਾਹ ਚੱਲ ਰਹੇ ਸੀ। ਇਸ ਕਾਰਨ ਮੁਹੱਲਾ ਵਾਸੀਆਂ ਨੇ ਲੜਕੀ ਦੇ ਪਿਤਾ ਨੂੰ ਕਿਹਾ ਕਿ ਲੜਕੀ ਨੂੰ ਹਸਪਤਾਲ ਲੈ ਕੇ ਚਲਦੇ ਹਨ ਪਰ ਉਸ ਨੇ ਜਵਾਬ ਦੇ ਦਿੱਤਾ। ਵਿਅਕਤੀ ਦਾ ਕਹਿਣਾ ਹੈ ਕਿ ਲੜਕੀ ਉਨ੍ਹਾਂ ਦੇ ਭਤੀਜੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ।

ਜਿਸ ਕਰਕੇ ਉਹ ਘਰੋਂ ਭੱਜ ਵੀ ਚੱਲੀ ਸੀ। ਇਸ ਕਾਰਨ ਲੜਕੀ ਨੂੰ ਰਿਸ਼ਤੇਦਾਰੀ ਵਿਚ ਵੀ ਛੱਡਿਆ ਗਿਆ ਸੀ, ਕਿਉਂਕਿ ਇਸ ਵਿਆਹ ਲਈ ਲੜਕੀ ਦੀ ਮਾਂ ਤਾਂ ਰਾਜ਼ੀ ਸੀ ਪਰ ਲੜਕੀ ਦਾ ਪਿਓ ਰਾਜ਼ੀ ਨਾ ਹੋਇਆ। ਉਨ੍ਹਾਂ ਦਾ ਕਹਿਣਾ ਹੈ ਕਿ ਲੜਕੀ ਦੀ ਮੋਤ ਦਾ ਅਸਲ ਕਾਰਨ ਕੀ ਹੈ, ਉਹ ਤਾਂ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ। ਇਸ ਮਾਮਲੇ ਵਿੱਚ ਪੁਲੀਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.