4 ਧੀਆਂ ਤੋਂ ਬਾਅਦ ਪੈਦਾ ਹੋਈਆਂ 2 ਹੋਰ ਜੁੜਵਾ ਧੀਆਂ, ਪਰਿਵਾਰ ਦੀਆਂ ਖੁਸ਼ੀਆਂ ਦੇਖ ਡਾਕਟਰਨੀ ਨੇ ਦਿੱਤੇ ਤੋਹਫੇ

ਜਿਉਂ ਜਿਉਂ ਵਿੱਦਿਆ ਦਾ ਪਸਾਰਾ ਹੋ ਰਿਹਾ ਹੈ, ਤਿਉਂ ਤਿਉਂ ਲੋਕਾਂ ਦੀ ਸੋਚ ਬਦਲਦੀ ਜਾ ਰਹੀ ਹੈ। ਅੱਜ ਕੱਲ੍ਹ ਲੋਕ ਵਿਗਿਆਨਕ ਨਜ਼ਰੀਏ ਤੋਂ ਸੋਚਦੇ ਹਨ। ਹੁਣ ਮੁੰਡੇ ਕੁੜੀ ਵਿੱਚ ਕੋਈ ਫ਼ਰਕ ਨਹੀਂ ਰਿਹਾ। ਸਗੋਂ ਸਰਕਾਰਾਂ ਵੱਲੋਂ ਲੜਕੀਆਂ ਨੂੰ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵੈਸੇ ਵੀ ਹਰ ਖੇਤਰ ਵਿੱਚ ਮੁੰਡਿਆਂ ਨਾਲੋਂ ਕੁੜੀਆਂ ਅੱਗੇ ਨਜ਼ਰ ਆਉਂਦੀਆਂ ਹਨ। ਕੋਈ ਅਜਿਹਾ ਖੇਤਰ ਨਹੀਂ, ਜਿੱਥੇ ਕੁੜੀਆਂ ਨੇ ਸਫ਼ਲਤਾ ਦੇ ਝੰਡੇ ਨਾ ਗੱਡੀ ਹੋਣ।

ਇਸ ਕਰਕੇ ਹੀ ਅੱਜ ਕੱਲ੍ਹ ਲੋਕ ਮੁੰਡੇ ਕੁੜੀਆਂ ਵਿੱਚ ਫ਼ਰਕ ਨਹੀਂ ਸਮਝਦੇ। ਬਟਾਲਾ ਦੇ ਇੱਕ ਪਰਿਵਾਰ ਵਿੱਚ ਜੁੜਵਾ ਧੀਆਂ ਪੈਦਾ ਹੋਈਆਂ ਹਨ। ਹਾਲਾਂਕਿ ਇਸ ਵਿਅਕਤੀ ਦੀਆਂ ਪਹਿਲਾਂ ਵੀ 4 ਧੀਆਂ ਹਨ ਅਤੇ ਹੁਣ 2 ਹੋਰ ਆ ਗਈਆਂ। ਇਸ ਤਰ੍ਹਾਂ ਇਸ ਪਰਿਵਾਰ ਵਿੱਚ 6 ਧੀਆਂ ਹੋ ਗਈਆਂ ਹਨ। ਪਰਿਵਾਰ ਵਿਚ ਕੋਈ ਲੜਕਾ ਨਹੀਂ ਹੈ। ਇਨ੍ਹਾਂ ਲੜਕੀਆਂ ਦੇ ਤਾਏ ਦੀਆਂ ਵੀ 3 ਬੇਟੀਆਂ ਹਨ। ਇਸ ਸਭ ਦੇ ਬਾਵਜੂਦ ਵੀ ਇਹ ਪਰਿਵਾਰ ਖ਼ੁਸ਼ ਹੈ।

ਉਹ ਇਨ੍ਹਾਂ ਧੀਆਂ ਨੂੰ ਰੱਬ ਦੀ ਦੇਣ ਮੰਨ ਰਹੇ ਹਨ। ਉਨ੍ਹਾਂ ਦੀਆਂ ਨਜ਼ਰਾਂ ਵਿੱਚ ਉਨ੍ਹਾਂ ਦੀ ਹਰ ਬੇਟੀ ਦੀ ਆਪਣੀ ਆਪਣੀ ਕਿਸਮਤ ਹੈ। ਉਨ੍ਹਾਂ ਤੇ ਪ੍ਰਮਾਤਮਾ ਦੀ ਕ੍ਰਿਪਾ ਹੈ। ਜਿਸ ਸਦਕਾ ਉਹ ਆਪਣੀਆਂ ਪਹਿਲੀਆਂ ਧੀਆਂ ਨੂੰ ਪੜ੍ਹਾ ਰਹੇ ਹਨ। ਇਨ੍ਹਾਂ ਜੁੜਵਾ ਲੜਕੀਆਂ ਦਾ ਜਿਸ ਹਸਪਤਾਲ ਵਿੱਚ ਜਨਮ ਹੋਇਆ ਹੈ, ਉਸ ਹਸਪਤਾਲ ਵੱਲੋਂ ਵੀ ਇਸ ਪਰਿਵਾਰ ਨੂੰ ਸਪੋਰਟ ਕੀਤਾ ਗਿਆ ਹੈ। ਇਸ ਹਸਪਤਾਲ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਜੁੜਵਾ ਬੱਚੀਆਂ ਨੇ ਜਨਮ ਲਿਆ ਹੈ।

ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਪਰਿਵਾਰ ਵਿੱਚ ਪਹਿਲਾਂ ਵੀ 4 ਬੇਟੀਆਂ ਹਨ। ਫੇਰ ਵੀ ਪਰਿਵਾਰ ਨੇ ਖੁੱਲ੍ਹ ਦਿਲੀ ਨਾਲ ਆਪਣੀਆਂ ਇਨ੍ਹਾਂ ਧੀਆਂ ਦਾ ਸਵਾਗਤ ਕੀਤਾ ਹੈ। ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ। ਭਾਵੇਂ ਇਸ ਪਰਿਵਾਰ ਦੀ ਮਾਲੀ ਹਾਲਤ ਕੋਈ ਬਹੁਤੀ ਤਸੱਲੀਬਖਸ਼ ਨਹੀਂ ਹੈ ਪਰ ਫੇਰ ਵੀ ਇਹ ਪਰਿਵਾਰ ਖ਼ੁਸ਼ ਹੈ। ਪਰਿਵਾਰ ਦੇ ਮੈਂਬਰ ਰੱਬ ਦੇ ਭਾਣੇ ਵਿਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਦੇ ਚਿਹਰੇ ਤੇ ਰੌਣਕ ਅਤੇ ਹੌਸਲੇ ਬੁਲੰਦ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.