ਪੁੱਤ ਨੇ ਖੋਲਿਆ ਦਰਵਾਜਾ ਤਾਂ ਵਿਹੜੇ ਚ ਇਸ ਹਾਲਤ ਚ ਪਈ ਸੀ ਫੌਜੀ ਪਿਓ ਦੀ ਲਾਸ਼

ਹੁਸ਼ਿਆਰਪੁਰ ਦੇ ਪਿੰਡ ਖੁੱਡਾ ਤੋ ਭਾਰਤੀ ਫੌਜ ਵਿਚੋਂ ਰਿਟਾਇਰਡ ਸੂਬੇਦਾਰ ਬਲਦੇਵ ਸਿੰਘ ਉਮਰ 75 ਸਾਲ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਬਲਦੇਵ ਸਿੰਘ ਸਵੇਰ ਸਮੇਂ ਬਾਥਰੂਮ ਜਾਣ ਲਈ ਉੱਠੇ ਸਨ। ਜਿਸ ਤੋਂ ਬਾਅਦ ਇਹ ਭਾਣਾ ਵਾਪਰਿਆ। ਮ੍ਰਿਤਕ ਬਲਦੇਵ ਸਿੰਘ ਦੇ ਪੁੱਤਰ ਦੇ ਦੱਸਣ ਅਨੁਸਾਰ ਬਲਦੇਵ ਸਿੰਘ ਭਾਰਤੀ ਫੌਜ ਵਿਚੋਂ ਸੂਬੇਦਾਰ ਰਿਟਾਇਰਡ ਹੋਏ ਸਨ। ਰੋਜ਼ਾਨਾ ਦੀ ਤਰ੍ਹਾਂ ਹੀ ਅੱਜ ਵੀ ਉਹ ਸਵੇਰੇ 4.30 – 5 ਵਜੇ ਦੇ ਕਰੀਬ ਬਾਥਰੂਮ ਜਾਣ ਲਈ ਉੱਠੇ ਸਨ।

ਮ੍ਰਿਤਕ ਦੇ ਪੁੱਤਰ ਅਨੁਸਾਰ ਜਦੋਂ ਉਨ੍ਹਾਂ ਦੇ ਵੱਡੇ ਭਰਾ ਨੇ ਸਵੇਰੇ ਗੇਟ ਖੋਲ੍ਹਿਆ ਤਾਂ ਪਿਤਾ ਦੀ ਮ੍ਰਿਤਕ ਦੇਹ ਘਰ ਦੇ ਨਾਲ ਵੇਹੜੇ ਵਿੱਚ ਪਈ ਦੇਖੀ, ਜਿੰਨਾ ਦੇ ਸਿਰ ਉਤੇ ਤਿੱਖੀ ਚੀਜ਼ ਦੇ ਵਾਰ ਦਾ ਨਿ ਸ਼ਾ ਨ ਸੀ। ਬਲਦੇਵ ਸਿੰਘ ਦੇ ਲੜਕੇ ਦੁਆਰਾ ਦੱਸਿਆ ਗਿਆ ਕਿ ਉਨ੍ਹਾਂ ਦੇ ਪਿਤਾ ਦੀ ਕਿਸੇ ਨਾਲ ਕੋਈ ਵੀ ਗੱਲ ਬਾਤ ਨਹੀਂ ਸੀ। ਉਹ ਚੰਗੇ ਸੁਭਾਅ ਦੇ ਅਤੇ ਸਮਾਜ ਸੇਵੀ ਇਨਸਾਨ ਸਨ। 1992 ਵਿੱਚ ਰਿਟਾਇਰ ਹੋਣ ਤੋਂ ਬਾਅਦ ਉਹ ਸਮਾਜਿਕ ਕੰਮਾਂ ਵਿੱਚ ਯੋਗਦਾਨ ਦਿੰਦੇ ਰਹੇ ਹਨ।

ਇਨਸਾਫ਼ ਦੀ ਮੰਗ ਕਰਦਿਆਂ ਪੁੱਤ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਨੱਥ ਪਾਉਣ ਦੀ ਗੱਲ ਕਹੀ ਗਈ ਹੈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸਵੇਰ ਸਮੇਂ ਪਿੰਡ ਖੁੱਡਾ ਤੋਂ ਫੋਨ ਆਇਆ ਕਿ ਬਲਦੇਵ ਸਿੰਘ ਪੁੱਤਰ ਦੀਨਾ ਨਾਥ ਦੀ ਸੱ ਟ ਲੱਗਣ ਕਾਰਨ ਜਾਨ ਚਲੀ ਗਈ। ਜਿਸ ਤੋਂ ਬਾਅਦ ਉਹ ਐਸ ਐਚ ਓ ਅਤੇ ਪੁਲਿਸ ਟੀਮ ਨਾਲ ਘਟਨਾ ਸਥਾਨ ਉਤੇ ਪਹੁੰਚੇ ਅਤੇ ਮੌਕਾ ਦੇਖਿਆ।

ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਬਲਦੇਵ ਸਿੰਘ ਦੇ ਲੜਕੇ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੇ ਪਿਤਾ ਸਵੇਰੇ ਬਾਥਰੂਮ ਲਈ ਗਏ ਸਨ। ਹੋ ਸਕਦਾ ਹੈ, ਇਸ ਦੌਰਾਨ  ਠੇਡਾ ਲੱਗਣ ਕਾਰਨ ਉਹ ਥੱਲੇ ਡਿੱਗ ਪਏ ਅਤੇ ਕੋਲ ਪਈਆਂ ਜ਼ਮੀਨ ਵਾਹੁਣ ਵਾਲੀਆ ਤਵੀਆ ਕਾਰਨ ਉਨ੍ਹਾਂ ਦੇ ਸਿਰ ਵਿੱਚ ਸੱਟ ਲੱਗ ਗਈ ਹੋਵੇ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *