ਵਿਅਕਤੀ ਦੀ ਮੋਤ ਤੋਂ ਬਾਅਦ ਪੁੱਤ ਤੇ ਪਤਨੀ ਨੇ ਪੁਲਿਸ ਅਫਸਰ ਦੇ ਸਾਹਮਣੇ ਕਰ ਦਿੱਤਾ ਹੋਸ਼ ਉਡਾਊ ਖੁਲਾਸਾ

ਜਲੰਧਰ ਵਿਖੇ ਇਕ ਵਿਅਕਤੀ ਦੀ ਮੋਤ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਮਕਾਨ ਮਾਲਕਣ ਨੂੰ ਇਸ ਮੋਤ ਲਈ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਤਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਬੁੱਧਵਾਰ ਨੂੰ ਲੁਧਿਆਣੇ ਗਈ ਹੋਈ ਸੀ। ਜਿੱਥੋਂ ਉਹਨਾਂ ਦੀ ਪਤੀ ਨਾਲ ਵੀਡੀਓ ਕਾਲ ਰਾਹੀਂ ਗੱਲ ਵੀ ਹੋਈ ਸੀ। ਮ੍ਰਿਤਕ ਦੀ ਪਤਨੀ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਉਹਨਾਂ ਦੀ ਮਕਾਨ ਮਾਲਕਣ ਹੀ ਉਹਨਾਂ ਦੇ ਪਤੀ ਦੀ ਮੋਤ ਦੀ ਜਿੰਮੇਵਾਰ ਹੈ।

ਪਤਨੀ ਅਨੁਸਾਰ ਉਨ੍ਹਾਂ ਦੀ ਮਕਾਨ ਮਾਲਕਣ ਅਮਲ ਵੇਚਦੀ ਹੈ। ਜਿਸ ਨੇ ਉਨ੍ਹਾਂ ਦੇ ਪਤੀ ਨੂੰ ਵੀ ਇਸ ਕੰਮ ਵਿੱਚ ਲਗਾ ਲਿਆ ਸੀ। ਇਸ ਕਰਕੇ ਜਿੰਨੀ ਵੀ ਉਨ੍ਹਾਂ ਦੇ ਪਤੀ ਦੀ ਕਮਾਈ ਹੁੰਦੀ ਸੀ, ਉਹ ਸਾਰੀ ਕਮਾਈ ਮਕਾਨ ਮਾਲਕਣ ਨੂੰ ਦਿੰਦਾ ਸੀ ਅਤੇ ਉਹ ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਘਰ ਦਾ ਗੁਜ਼ਾਰਾ ਕਰਦੀ ਸੀ। ਮ੍ਰਿਤਕ ਦੇ ਲੜਕੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਰਾਤ ਦੇ 9-10 ਵਜੇ ਘਰ ਆਇਆ ਸੀ। ਜਦੋਂ ਉਸ ਨੇ ਦਰਵਾਜ਼ਾ ਖੜਕਾਇਆ ਤਾਂ

ਉਸ ਦੇ ਪਿਤਾ ਅਤੇ ਮਕਾਨ ਮਾਲਕਣ ਨੇ ਦਰਵਾਜ਼ਾ ਨਹੀਂ ਖੋਲਿਆ। ਉਸ ਨੇ ਆਪਣੇ ਪਿਤਾ ਨੂੰ ਫੋਨ ਵੀ ਕੀਤਾ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਜਿਸ ਤੋਂ ਬਾਅਦ ਉਹ ਉਥੋਂ ਚਲਾ ਗਿਆ। ਸਵੇਰੇ 6 ਵਜੇ ਕਿਸੇ ਦੋਸਤ ਨੇ ਇਸ ਸਬੰਧੀ ਸੂਚਨਾ ਦਿੱਤੀ ਅਤੇ ਉਹ ਤੁਰੰਤ ਹੀ ਘਰ ਪਹੁੰਚ ਕੇ ਆਪਣੇ ਪਿਤਾ ਨੂੰ ਹਸਪਤਾਲ ਲੈ ਕੇ ਗਿਆ। ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦੇ ਪਿਤਾ ਨੂੰ ਜਵਾਬ ਦੇ ਦਿੱਤਾ ਗਿਆ। ਲੜਕੇ ਦਾ ਕਹਿਣਾ ਹੈ ਕਿ ਉਹਨਾਂ ਦੇ ਪਿਤਾ ਦੇ ਸਰੀਰ ਉੱਤੇ ਸੱ ਟਾਂ ਦੇ ਨਿ ਸ਼ਾ ਨ ਸੀ।

ਉਨ੍ਹਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ ਤਾਂ ਉਨ੍ਹਾਂ ਵੱਲੋਂ 174 ਦੀ ਕਾਰਵਾਈ ਕੀਤੀ ਜਾ ਰਹੀ ਸੀ ਪਰ ਹੁਣ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਹੋਰ ਬਿਆਨ ਦਰਜ ਕਰਵਾਏ ਜਾ ਰਹੇ ਹਨ। ਪੁਲਿਸ ਅਧਿਕਾਰੀ ਅਨੁਸਾਰ ਪਰਿਵਾਰ ਦੇ ਦੁਬਾਰਾ ਬਿਆਨ ਲੈਣ ਤੋਂ ਬਾਅਦ ਅਤੇ ਮ੍ਰਿਤਕ ਦੀ ਪੋਸ ਟਮਾ ਰਟ ਮ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *