ਅੱਧੀ ਰਾਤ ਨੂੰ ਧੁੰਦ ਚ ਅੱਗ ਲਾ ਕੇ ਫੂਕਤਾ ਛੋਟਾ ਹਾਥੀ, ਕੌਣ ਪਾਪੀ ਕਰ ਗਿਆ ਇੰਨਾ ਮਾੜਾ ਕੰਮ

ਤਰਨ ਤਾਰਨ ਤੋਂ ਰਾਜਵਿੰਦਰ ਸਿੰਘ ਨਾਮ ਦੇ ਵਿਅਕਤੀ ਦੀ ਗੱਡੀ ਛੋਟੇ ਹਾਥੀ ਨੂੰ ਅੱਗ ਲਾਏ ਜਾਣ ਦੀ ਜਾਣਕਾਰੀ ਹਾਸਲ ਹੋਈ ਹੈ। ਅੱਗ ਲੱਗ ਜਾਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਧੁੰਦ ਕਾਰਨ ਸੀ ਸੀ ਟੀ ਵੀ ਵਿੱਚ ਵੀ ਕੁਝ ਦਿਖਾਈ ਨਹੀਂ ਦੇ ਰਿਹਾ। ਰਾਜਵਿੰਦਰ ਸਿੰਘ ਨੇ ਦੱਸਿਆ ਹੈ ਕਿ 2:13 ਵਜੇ ਰਾਤ ਨੂੰ ਉਨ੍ਹਾਂ ਨੂੰ ਕਿਸੇ ਨੇ ਫੋਨ ਤੇ ਦੱਸਿਆ ਕਿ ਉਨ੍ਹਾਂ ਦੀ ਗੱਡੀ ਦਾ ਹੂਟਰ ਵੱਜ ਰਿਹਾ ਹੈ। ਹੋ ਸਕਦਾ ਹੈ ਕੋਈ ਗੱਡੀ ਨਾਲ ਛੇੜਖਾਨੀ ਕਰ ਰਿਹਾ ਹੋਵੇ। ਉਨ੍ਹਾਂ ਨੇ ਛੱਤ ਤੇ ਚੜ੍ਹ ਕੇ ਦੇਖਿਆ ਤਾਂ ਉਨ੍ਹਾਂ ਦੇ ਛੋਟੇ ਹਾਥੀ ਨੂੰ ਅੱਗ ਲੱਗੀ ਹੋਈ ਸੀ।

ਕੋਲ ਹੀ ਉਨ੍ਹਾਂ ਦੀ ਆਲਟੋ ਖੜ੍ਹੀ ਸੀ। ਜਿਸ ਦਾ ਹੂਟਰ ਵੱਜਦਾ ਸੀ। ਰਾਜਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਹ ਹਲਵਾਈ ਦਾ ਕੰਮ ਕਰਦੇ ਹਨ। ਉਨ੍ਹਾਂ ਨੂੰ ਨਹੀਂ ਪਤਾ ਕਿ ਅੱਗ ਕਿਵੇਂ ਲੱਗੀ ਹੈ? ਧੁੰਦ ਕਾਰਨ ਸੀ ਸੀ ਟੀ ਵੀ ਵਿੱਚ ਵੀ ਕੁਝ ਦਿਖਾਈ ਨਹੀਂ ਦੇ ਰਿਹਾ। ਉਨ੍ਹਾਂ ਨੇ ਸ਼ਾਮ 4 ਵਜੇ ਛੋਟਾ ਹਾਥੀ ਖੜ੍ਹਾ ਕੀਤਾ ਸੀ। ਉਨ੍ਹਾਂ ਦੀ ਗੱਡੀ ਦੇ ਸਾਰੇ ਕਾਗਜ਼ ਵੀ ਨਾਲ ਹੀ ਸੜ ਗਏ ਹਨ। ਗੱਡੀ ਸਿਰਫ਼ ਲੋਹਾ ਰਹਿ ਗਈ ਹੈ। ਨੌਜਵਾਨ ਗੁਰਵਿੰਦਰ ਸਿੰਘ ਦੇ ਦੱਸਣ ਮੁਤਾਬਕ 4 ਵਜੇ ਗੱਡੀ ਖੜ੍ਹੀ ਕੀਤੀ ਸੀ।

ਉਨ੍ਹਾਂ ਨੂੰ ਅੱਗ ਲੱਗਣ ਦੀ ਰਾਤ ਨੂੰ ਫੋਨ ਤੇ ਜਾਣਕਾਰੀ ਮਿਲੀ। ਇਹ ਗੱਡੀ 2 ਸਾਲ ਤੋਂ ਇੱਥੇ ਹੀ ਖੜ੍ਹਦੀ ਹੈ। ਇਹ ਉਨ੍ਹਾਂ ਦੀ ਆਪਣੀ ਜਗ੍ਹਾ ਹੈ। ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਧੁੰਦ ਕਾਰਨ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਗੱਡੀ ਬਿਲਕੁਲ ਸੜ ਗਈ ਹੈ। ਬਜ਼ੁਰਗ ਗੁਰਤੇਜ ਸਿੰਘ ਨਿਵਾਸੀ ਪਿੰਡ ਸੰਗਤਪੁਰ ਨੇ ਜਾਣਕਾਰੀ ਦਿੱਤੀ ਹੈ ਕਿ ਅੱਗ ਲੱਗਣ ਦੀ ਘਟਨਾ ਰਾਤ ਸਮੇਂ ਵਾਪਰੀ ਹੈ ਪਰ ਉਨ੍ਹਾਂ ਨੂੰ ਇਸ ਦਾ ਸਵੇਰੇ ਪਤਾ ਲੱਗਾ ਹੈ।

ਉਨ੍ਹਾਂ ਦੀਆਂ ਨਜ਼ਰਾਂ ਵਿੱਚ ਇਹ ਕਿਸੇ ਸ਼ਰਾਰਤੀ ਦਾ ਕੰਮ ਹੈ। ਗੁਰਤੇਜ ਸਿੰਘ ਨੇ ਇਸ ਘਟਨਾ ਦੀ ਨਿ ਖੇ ਧੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ। ਦਰਸ਼ਨ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਗੁਆਂਢੀ ਨੇ ਆਪਣੀ ਜਗ੍ਹਾ ਵਿੱਚ ਆਪਣਾ ਛੋਟਾ ਹਾਥੀ ਖੜ੍ਹਾ ਕੀਤਾ ਹੋਇਆ ਸੀ। ਰਾਤ ਲਗਪਗ ਢਾਈ ਵਜੇ ਰੌਲਾ ਪਿਆ। ਉਨ੍ਹਾਂ ਨੇ ਬਾਹਰ ਆ ਕੇ ਦੇਖਿਆ ਤਾਂ ਛੋਟੇ ਹਾਥੀ ਨੂੰ ਅੱਗ ਲੱਗੀ ਸੀ।

ਸਾਰਿਆਂ ਨੇ ਮਿਲ ਕੇ ਪਾਣੀ ਪਾਇਆ ਪਰ ਤਦ ਤੱਕ ਗੱਡੀ ਸੜ ਚੁੱਕੀ ਸੀ। ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਧੁੰਦ ਕਾਰਨ ਕੈਮਰੇ ਵਿੱਚ ਵੀ ਕੁਝ ਦਿਖਾਈ ਨਹੀਂ ਦਿੰਦਾ। ਇਸ ਪਰਿਵਾਰ ਦੀ ਕਿਸੇ ਨਾਲ ਲਾਗ ਡਾਟ ਵੀ ਨਹੀਂ ਹੈ। ਇੱਥੇ ਹੀ ਇਨ੍ਹਾਂ ਦੀ ਆਲਟੋ ਗੱਡੀ ਵੀ ਖੜ੍ਹੀ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.