ਸਕੀਮ ਨਾਲ 5 ਮਿੰਟ ਚ ਲੁੱਟਕੇ ਲੈ ਗਏ 45 ਲੱਖ, ਰਾਤ ਵੇਲੇ ਪੁਲਿਸ ਨੂੰ ਪਈਆਂ ਭਾਜੜਾਂ

ਪੰਜਾਬ ਵਿੱਚ ਹਾਲਾਤ ਦਿਨ ਪ੍ਰਤੀ ਦਿਨ ਵਿਗੜਦੇ ਜਾ ਰਹੇ ਹਨ। ਗ਼ਲਤ ਅਨਸਰ ਸ਼ਰ੍ਹੇਆਮ ਲੋਕਾਂ ਦਾ ਕੀਮਤੀ ਸਾਮਾਨ ਝਪਟ ਕੇ ਦੌੜ ਜਾਂਦੇ ਹਨ। ਫਗਵਾੜਾ ਵਿਖੇ ਸ਼ੰਕਰ ਨਾਮ ਦੇ ਮਨੀਚੇਂਜਰ ਤੋਂ 3 ਕਾਰ ਸਵਾਰਾਂ ਨੇ ਗੰ ਨ ਪੁਆਇੰਟ ਤੇ 45 ਲੱਖ ਰੁਪਏ ਲਏ ਅਤੇ ਦੌੜ ਗਏ। ਸ਼ੰਕਰ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਚੰਡੀਗੜ੍ਹ ਤੋਂ 45 ਲੱਖ ਰੁਪਏ ਲੈ ਕੇ ਬੱਸ ਰਾਹੀਂ ਆਇਆ ਸੀ। ਉਸ ਨੇ ਕੁਝ ਪੈਸੇ ਇਥੇ ਫਗਵਾੜਾ ਵਿੱਚ ਕਿਸੇ ਨੂੰ ਦੇਣੇ ਸਨ। ਸ਼ੰਕਰ ਨੇ ਦੱਸਿਆ ਕਿ ਜਦੋਂ ਉਹ ਗੋਲ ਚੌਕ ਨੇੜੇ ਆਇਆ ਤਾਂ 3 ਕਾਰ ਸਵਾਰ ਉਨ੍ਹਾਂ ਦੇ ਕੋਲ ਆ ਕੇ ਰੁਕੇ।

ਉਹ ਸਟੀਮ ਜਾਂ ਹੌਂਡਾਸਿਟੀ ਗੱਡੀ ਵਿੱਚ ਸਵਾਰ ਸਨ ਅਤੇ ਆਪਣੇ ਆਪ ਨੂੰ ਸੀ ਆਈ ਏ ਦੇ ਮੁਲਾਜ਼ਮ ਦੱਸ ਰਹੇ ਸਨ। ਸ਼ੰਕਰ ਦਾ ਕਹਿਣਾ ਹੈ ਕਿ ਤਿੰਨਾਂ ਨੇ ਉਸ ਨੂੰ ਰਕਮ ਵਾਲੇ ਬੈਗ ਸਮੇਤ ਆਪਣੀ ਗੱਡੀ ਵਿੱਚ ਬਿਠਾ ਲਿਆ। ਇਹ ਆਪਸ ਵਿੱਚ ਕਹਿ ਰਹੇ ਸਨ ਕਿ ਸਟਾਫ ਲੈ ਚੱਲੋ। ਸ਼ੰਕਰ ਨੇ ਸੋਚਿਆ ਕਿ ਇਹ ਉਸ ਨੂੰ ਥਾਣੇ ਲੈ ਕੇ ਜਾਣਗੇ। ਸ਼ੰਕਰ ਨੇ ਦੱਸਿਆ ਇਨ੍ਹਾਂ ਨੇ ਮੂੰਹ ਢਕੇ ਹੋਏ ਸਨ ਅਤੇ ਸਿਰ ਉੱਤੇ ਟੋਪੀਆਂ ਲਈਆਂ ਹੋਈਆਂ ਸਨ। ਇਨ੍ਹਾਂ ਵਿੱਚੋਂ ਇਕ ਵਿਅਕਤੀ ਨੇ ਉਸ ਦੀ ਪਿੱਠ ਉੱਤੇ ਪ ਸ ਤੋ ਲ ਦੀ ਨੋਕ ਰੱਖੀ ਅਤੇ ਗੱਡੀ ਲੁਧਿਆਣਾ ਵੱਲ ਨੂੰ ਤੋਰ ਲਈ।

ਗੁਰਾਇਆ ਦੇ ਰਾਧਾ ਸਵਾਮੀ ਸਤਿਸੰਗ ਘਰ ਨੇੜੇ ਜਾ ਕੇ ਉਨ੍ਹਾਂ ਨੇ ਗੱਡੀ ਰੋਕ ਲਈ। ਉਸ ਦਾ ਮੋਬਾਈਲ ਅਤੇ ਪੈਸੇ ਰੱਖ ਕੇ ਉਸ ਨੂੰ ਗੱਡੀ ਤੋਂ ਥੱਲੇ ਉਤਾਰ ਦਿੱਤਾ ਅਤੇ ਆਪ ਗੱਡੀ ਭਜਾ ਕੇ ਲੈ ਗਏ। ਸ਼ੰਕਰ ਦਾ ਕਹਿਣਾ ਹੈ ਕਿ ਉਹ ਪੈਦਲ ਤੁਰ ਕੇ ਸਤਿਸੰਗ ਘਰ ਪਹੁੰਚਿਆ। ਉਸ ਨੇ ਉਥੇ ਹਾਜ਼ਰ ਲੋਕਾਂ ਨੂੰ ਆਪ ਬੀਤੀ ਕਹਾਣੀ ਸੁਣਾਈ। ਉਸ ਨੇ ਕਿਸੇ ਦਾ ਮੋਬਾਈਲ ਲੈ ਕੇ ਪੁਲਿਸ ਨੂੰ ਫੋਨ ਕੀਤਾ। ਹੁਣ ਪੁਲਿਸ ਉਸ ਨੂੰ ਉੱਥੇ ਤੋਂ ਲੈ ਕੇ ਆਈ ਹੈ।

ਸ਼ੰਕਰ ਦੇ ਦੱਸਣ ਮੁਤਾਬਕ ਉਹ ਹੁਸ਼ਿਆਰਪੁਰ ਵਿਖੇ ਪੰਕਜ ਵੈਸਟਰਨ ਯੂਨੀਅਨ ਮਨੀ ਟਰਾਂਸਫਰ ਵਾਲਿਆਂ ਕੋਲ ਕੰਮ ਕਰਦਾ ਹੈ। ਇਹ ਸਾਰੀ ਰਕਮ ਇੱਕ ਨੰਬਰ ਵਿੱਚ ਸੀ। ਉਸ ਕੋਲ ਰਕਮ ਲਿਜਾਣ ਵਾਲਿਆਂ ਦੀ ਗੱਡੀ ਦਾ ਨੰਬਰ ਵੀ ਹੈ। ਇਸ ਮਾਮਲੇ ਵਿੱਚ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਅੱਜ ਲੋੜ ਹੈ ਅਜਿਹੇ ਅਨਸਰਾਂ ਨੂੰ ਨੱਥ ਪਾਉਣ ਦੀ ਤਾਂ ਕਿ ਕਿਸੇ ਨਾਲ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰ ਸਕੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.