ਹਾਈਵੇ ਤੇ ਤੇਜ਼ ਰਫਤਾਰ ਕਾਰ ਨਾਲ ਵੱਡਾ ਹਾਦਸਾ, ਪਲਟੀਆਂ ਖਾ ਕੇ ਉਲਟੀ ਹੋਈ ਕਾਰ

ਆਦਮੀ ਸੋਚਦਾ ਤਾਂ ਕੁਝ ਹੋਰ ਹੈ ਪਰ ਕਈ ਵਾਰ ਕੁਝ ਹੋਰ ਹੀ ਬਣ ਜਾਂਦਾ ਹੈ। ਵਿਦੇਸ਼ ਜਾਣ ਲਈ ਟਿਕਟਾਂ ਬੁੱਕ ਕਰਵਾ ਕੇ ਆ ਰਹੇ 2 ਭਰਾਵਾਂ ਨਾਲ ਵੀ ਕੁਝ ਇਸ ਤਰ੍ਹਾਂ ਦਾ ਹੀ ਹੋ ਗਿਆ। ਫਗਵਾੜਾ ਵਿਖੇ ਵਾਪਰੇ ਹਾਦਸੇ ਵਿਚ ਇਕ ਕਾਰ ਦੇ ਪਲਟ ਜਾਣ ਕਾਰਨ ਇਕ ਵਿਅਕਤੀ ਦੇ ਸੱਟ ਲੱਗੀ ਹੈ। ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਿਸ ਮੌਕੇ ਤੇ ਪਹੁੰਚ ਗਈ ਹੈ। ਥਾਣਾ ਸਦਰ ਫਗਵਾੜਾ ਦੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਬਾਈਪਾਸ ਤੇ ਹਾਦਸਾ ਹੋਇਆ ਹੈ।

ਉਨ੍ਹਾਂ ਨੇ ਉਥੇ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਇੱਕ ਟਾਟਾ ਇੰਡੀਗੋ ਕਾਰ ਪਲਟੀ ਹੋਈ ਸੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਇਸ ਕਾਰ ਵਿੱਚ 2 ਵਿਅਕਤੀ ਸਵਾਰ ਸਨ। ਜੋ ਫਗਵਾੜਾ ਦੇ ਪਿੰਡ ਬਲਾਲੋਂ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਇਹ ਦੋਵੇਂ ਭਰਾ ਹਨ। ਭੁਪਿੰਦਰ ਸਿੰਘ ਪੁੱਤਰ ਰਾਮ ਕੁਮਾਰ ਗੱਡੀ ਚਲਾ ਰਿਹਾ ਸੀ, ਜਦਕਿ ਸੁਰਿੰਦਰ ਕੁਮਾਰ ਉਸ ਦੇ ਨਾਲ ਬੈਠਾ ਸੀ।

ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਸੁਰਿੰਦਰ ਕੁਮਾਰ ਦੇ ਸੱਟ ਲੱਗੀ ਹੈ, ਜਦਕਿ ਦੂਸਰਾ ਵਿਅਕਤੀ ਠੀਕ ਠਾਕ ਹੈ। ਜਿਸ ਦੇ ਸੱਟ ਲੱਗੀ ਹੈ, ਉਸ ਨੂੰ ਸਿਵਲ ਹਸਪਤਾਲ ਫਗਵਾੜਾ ਪੁਚਾਇਆ ਗਿਆ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਇਹ ਵਿਅਕਤੀ ਵਿਦੇਸ਼ ਜਾਣ ਲਈ ਟਿਕਟਾਂ ਬੁੱਕ ਕਰਵਾ ਕੇ ਆ ਰਹੇ ਸਨ। ਕੋਈ ਗੱਡੀ ਇਨ੍ਹਾਂ ਦੀ ਗੱਡੀ ਨਾਲ ਖਹਿ ਕੇ ਲੰਘ ਗਈ। ਜਿਸ ਕਰਕੇ ਇਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਪਲਟ ਗਈ। ਉਨ੍ਹਾਂ ਨੇ ਗੱਡੀ ਕਬਜ਼ੇ ਵਿੱਚ ਲੈ ਲਈ ਹੈ।

ਜਿਸ ਤਰ੍ਹਾਂ ਇਹ ਵਿਅਕਤੀ ਆਪਣੇ ਬਿਆਨ ਦਰਜ ਕਰਵਾਉਣਗੇ, ਉਸੇ ਆਧਾਰ ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਅਸੀਂ ਦੇਖਦੇ ਹਾਂ ਕਿ ਸੜਕ ਤੇ ਰੋਜ਼ਾਨਾ ਅਨੇਕਾਂ ਹੀ ਹਾਦਸੇ ਵਾਪਰਦੇ ਹਨ। ਕਈ ਵਾਰ ਗਲਤੀ ਕਿਸੇ ਹੋਰ ਦੀ ਹੁੰਦੀ ਹੈ ਅਤੇ ਗਲਤੀ ਕਰਨ ਵਾਲਾ ਅੱਗੇ ਲੰਘ ਜਾਂਦਾ ਹੈ ਪਰ ਖਮਿਆਜਾ ਕਿਸੇ ਹੋਰ ਨੂੰ ਹੀ ਭੁਗਤਣਾ ਪੈ ਜਾਂਦਾ ਹੈ। ਹਾਦਸੇ ਵਿੱਚ ਇਨ੍ਹਾਂ ਦਾ ਬਚਾਅ ਹੋ ਗਿਆ। ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.