ਕੁੜੀ ਨੇ ਬੱਸ ਕੰਡਕਟਰ ਤੇ ਲਾਏ ਅਜਿਹੇ ਦੋਸ਼ ਕਿ ਹੋ ਗਿਆ ਹੰਗਾਮਾ, ਪਰਿਵਾਰ ਨੇ ਆ ਕੇ ਘੇਰ ਲਈ ਬੱਸ

ਪੰਜਾਬ ਰੋਡਵੇਜ਼ ਦੇ ਇੱਕ ਕੰਡਕਟਰ ਅਤੇ ਇਕ ਸਵਾਰੀ ਲੜਕੀ ਵਿਚਕਾਰ ਹੋਈ ਤੂੰ ਤੂੰ ਮੈਂ ਮੈਂ ਇੰਨੀ ਜ਼ਿਆਦਾ ਵਧ ਗਈ ਕਿ ਲੜਕੀ ਨੇ ਫੋਨ ਕਰਕੇ ਆਪਣੇ ਸਬੰਧੀ ਬੁਲਾ ਲਏ। ਉਨ੍ਹਾਂ ਨੇ ਆ ਕੇ ਕੰਡਕਟਰ ਦੀ ਖਿੱਚ ਧੂਹ ਕੀਤੀ। ਇਹ ਲੋਕ ਚਲਦੀ ਬੱਸ ਵਿੱਚ ਚੜ੍ਹ ਗਏ। ਇਨ੍ਹਾਂ ਨੇ ਬੱਸ ਦੀ ਚਾਬੀ ਕੱਢ ਲਈ ਅਤੇ ਤਾਰਾਂ ਕੱਟ ਦਿੱਤੀਆਂ ਤਾਂ ਕਿ ਬੱਸ ਸਟਾਰਟ ਨਾ ਹੋ ਸਕੇ। ਇਹ ਬੱਸ ਗੰਗਾਨਗਰ ਤੋਂ ਫਿਰੋਜ਼ਪੁਰ ਜਾ ਰਹੀ ਸੀ। ਰਸਤੇ ਵਿਚ ਲਾਧੂਕਾ ਬੱਸ ਸਟੈਂਡ ਤੋਂ ਇੱਕ ਲੜਕੀ ਅਤੇ ਉਸ ਦੀ ਮਾਂ ਬੱਸ ਵਿੱਚ ਸਵਾਰ ਹੋਈਆਂ।

ਇਨ੍ਹਾਂ ਨੇ ਜਲਾਲਾਬਾਦ ਜਾਣਾ ਸੀ। ਰਸਤੇ ਵਿੱਚ ਲੜਕੀ ਅਤੇ ਕੰਡਕਟਰ ਵਿਚਕਾਰ ਤੂੰ ਤੂੰ ਮੈਂ ਮੈਂ ਹੋ ਗਈ। ਲੜਕੀ ਨੇ ਕੰਡਕਟਰ ਤੇ ਗਲਤ ਸਲੂਕ ਕਰਨ ਦੇ ਦੋਸ਼ ਲਗਾਏ ਪਰ ਕੰਡਕਟਰ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ। ਬੱਸ ਵਿੱਚ ਬੈਠੀ ਲੜਕੀ ਨੇ ਆਪਣੇ ਸਬੰਧੀਆਂ ਨੂੰ ਫੋਨ ਕਰ ਦਿੱਤਾ। ਇਨ੍ਹਾਂ ਨੇ ਆ ਕੇ ਬੱਸ ਘੇਰ ਲਈ। ਇਸ ਤੋਂ ਬਾਅਦ ਕੰਡਕਟਰ ਦੀ ਹਮਾਇਤ ਵਿੱਚ ਰੋਡਵੇਜ਼ ਦੇ ਡਰਾਈਵਰ ਅਤੇ ਕੰਡਕਟਰ ਆ ਗਏ। ਉਨ੍ਹਾਂ ਨੇ ਵੀ ਰੋਡ ਜਾਮ ਕਰ ਦਿੱਤਾ। 2 ਘੰਟੇ ਤਕ ਰੋਡ ਜਾਮ ਰਿਹਾ।

ਦੋਵੇਂ ਧਿਰਾਂ ਇਨਸਾਫ ਦੀ ਮੰਗ ਕਰ ਰਹੀਆਂ ਸਨ। ਬੱਸ ਡਰਾਈਵਰ ਨੇ ਸੁਝਾਅ ਦਿੱਤਾ ਕਿ ਨਾ ਤਾਂ ਲੜਕੀ ਨੂੰ ਕੁਝ ਪੁੱਛਿਆ ਜਾਵੇ ਅਤੇ ਨਾ ਹੀ ਕੰਡਕਟਰ ਨੂੰ ਕੁਝ ਪੁੱਛਿਆ ਜਾਵੇ। ਬੱਸ ਵਿਚ ਸਵਾਰ ਸਵਾਰੀਆਂ ਤੋਂ ਪੁੱਛ ਗਿੱਛ ਕਰ ਕੇ ਮਾਮਲੇ ਦਾ ਨਿਪਟਾਰਾ ਕੀਤਾ ਜਾਵੇ। ਜਦੋਂ ਸਵਾਰੀਆਂ ਤੋਂ ਪੁੱਛ ਗਿੱਛ ਕੀਤੀ ਗਈ ਤਾਂ ਸਵਾਰੀਆਂ ਨੇ ਕੰਡਕਟਰ ਨੂੰ ਸਹੀ ਦੱਸਿਆ। ਸਵਾਰੀਆਂ ਦਾ ਤਰਕ ਸੀ ਕਿ ਇੰਨੀ ਵੱਡੀ ਗੱਲ ਨਹੀਂ ਸੀ। ਜਿੰਨੀ ਵੱਡੀ ਬਣਾ ਦਿੱਤੀ ਗਈ। ਭਾਵੇਂ ਲੜਕੀ ਨੇ ਕੰਡਕਟਰ ਤੇ ਦੋਸ਼ ਲਗਾਏ ਹਨ

ਪਰ ਸਵਾਰੀਆਂ ਦੀਆਂ ਨਜ਼ਰਾਂ ਵਿੱਚ ਕੰਡਕਟਰ ਤੇ ਲੱਗੇ ਦੋਸ਼ ਬੇਬੁਨਿਆਦ ਹਨ। ਮਾਮਲਾ ਪੁਲਿਸ ਦੇ ਧਿਆਨ ਵਿੱਚ ਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ। ਉਨ੍ਹਾਂ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਕਈ ਵਾਰ ਗੱਲ ਕੋਈ ਇੰਨੀ ਵੱਡੀ ਨਹੀਂ ਹੁੰਦੀ ਪਰ ਦੋਵੇਂ ਧਿਰਾਂ ਆਪਣੇ ਆਪਣੇ ਸਟੈਂਡ ਤੇ ਅੜ੍ਹ ਜਾਂਦੀਆਂ ਹਨ ਅਤੇ ਮਾਮਲਾ ਵਧ ਜਾਂਦਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.