ਝੰਡਾ ਲਹਿਰਾਉਣ ਲੱਗੇ ਸੋਨੀਆ ਗਾਂਧੀ ਨਾਲ ਹੋ ਗਿਆ ਹੋਰ ਹੀ ਕੰਮ, ਵੀਡੀਓ ਵੀ ਹੋ ਗਈ ਵਾਇਰਲ

ਕਾਂਗਰਸ ਪਾਰਟੀ ਮੁਲਕ ਦੀ ਸਭ ਤੋਂ ਪੁਰਾਣੀ ਪਾਰਟੀ ਹੈ। ਇਸ ਪਾਰਟੀ ਦਾ ਮੁਲਕ ਦੀ ਆਜ਼ਾਦੀ ਵਿੱਚ ਵੀ ਵੱਡਾ ਯੋਗਦਾਨ ਰਿਹਾ ਹੈ। ਇਹ ਪਾਰਟੀ ਦਾ 137ਵਾਂ ਸਥਾਪਨਾ ਦਿਵਸ ਹੈ। ਇਸ ਸਥਾਪਨਾ ਦਿਵਸ ਤੇ ਮੁਲਕ ਵਿੱਚ ਕਾਂਗਰਸ ਦੇ ਮੁੱਖ ਦਫ਼ਤਰ ਅਤੇ ਸੂਬਿਆਂ ਵਿਚ ਵੀ ਪ੍ਰੋਗਰਾਮ ਕੀਤੇ ਗਏ। ਦਿੱਲੀ ਵਿਖੇ ਕਾਂਗਰਸ ਦੇ ਮੁੱਖ ਦਫ਼ਤਰ ਵਿੱਚ ਹੋਏ ਪ੍ਰੋਗਰਾਮ ਵਿਚ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਵਿਸ਼ੇਸ਼ ਤੌਰ ਤੇ ਪਹੁੰਚੇ। ਇੱਥੇ ਜਿਸ ਗੱਲ ਨੇ ਹਰ ਕਿਸੇ ਦਾ ਧਿਆਨ ਖਿੱਚਿਆ,

ਉਹ ਇਹ ਰਹੀ ਕਿ ਜਦੋਂ ਸੋਨੀਆ ਗਾਂਧੀ ਪਾਰਟੀ ਦਾ ਝੰਡਾ ਲਹਿਰਾਉਣ ਲੱਗੇ ਤਾਂ ਪੋਲ ਤੇ ਟੰਗਿਆ ਝੰਡਾ ਲਹਿਰਾਉਣ ਦੀ ਬਜਾਏ ਰੱਸੀ ਖਿੱਚਣ ਨਾਲ ਥੱਲੇ ਆ ਗਿਆ। ਹੋ ਸਕਦਾ ਹੈ ਝੰਡਾ ਟੰਗਣ ਵਿੱਚ ਕੋਈ ਊਣਤਾਈ ਰਹਿ ਗਈ ਅਤੇ ਪੋਲ ਉੱਤੇ ਝੰਡਾ ਲਹਿਰਾਉਣ ਦੀ ਥਾਂ ਥੱਲੇ ਆ ਗਿਆ। ਜਿਸ ਕਰਕੇ 2 ਜਣਿਆਂ ਨੇ ਝੰਡੇ ਨੂੰ ਹੱਥ ਵਿਚ ਫਡ਼ ਕੇ ਹੀ ਲਹਿਰਾ ਦਿੱਤਾ। ਇਸ ਤੋਂ ਬਾਅਦ ਸੋਨੀਆ ਗਾਂਧੀ ਨੇ ਉੱਥੇ ਹਾਜ਼ਰ ਵਰਕਰਾਂ ਅਤੇ ਰਾਸ਼ਟਰ ਨੂੰ ਸੰਬੋਧਨ ਕੀਤਾ।

ਉਨ੍ਹਾਂ ਨੇ ਹੁਕਮਰਾਨ ਧਿਰ ਨੂੰ ਵੀ ਲੰਬੇ ਹੱਥੀਂ ਲਿਆ। ਆਪਣੇ ਭਾਸ਼ਣ ਵਿੱਚ ਉਨ੍ਹਾਂ ਨੇ ਹੁਕਮਰਾਨ ਧਿਰ ਦੇ ਤਾਨਾਸ਼ਾਹੀ ਭਰਿਆ ਰਵੱਈਆ ਰੱਖਣ ਦੇ ਦੋਸ਼ ਲਗਾਏ। ਉੱਥੇ ਹਾਜ਼ਰ ਵਰਕਰਾਂ ਨੇ ਕਾਂਗਰਸ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ। ਇਸ ਪ੍ਰੋਗਰਾਮ ਵਿਚ ਪਾਰਟੀ ਦੇ ਸੀਨੀਅਰ ਨੇਤਾ ਸ਼ਾਮਲ ਸਨ। ਪ੍ਰੋਗਰਾਮ ਬੜਾ ਪ੍ਰਭਾਵਸ਼ਾਲੀ ਸੀ। ਪਾਰਟੀ ਦੇ ਝੰਡੇ ਵਾਲੀ ਗੱਲ ਸੋਸ਼ਲ ਮੀਡੀਆ ਤੇ ਚਰਚਾ ਵਿੱਚ ਹੈ।

Leave a Reply

Your email address will not be published. Required fields are marked *