ਦੁਕਾਨ ਬੰਦ ਕਰਕੇ ਜਾਣ ਲੱਗਾ ਸੀ ਦੁਕਾਨਦਾਰ, ਅਚਾਨਕ ਮੁੰਡਿਆਂ ਨੇ ਆ ਕੇ ਕਰ ਦਿੱਤਾ ਵੱਡਾ ਕਾਂਡ

ਹਰ ਦਿਨ ਜਿਵੇਂ ਜਿਵੇਂ ਸਮਾਂ ਲੰਘਦਾ ਜਾ ਰਿਹਾ ਹੈ, ਤਿਵੇਂ ਤਿਵੇਂ ਪੰਜਾਬ ਵਿਚ ਲੁੱਟਾਂ ਖੋਹਾਂ ਦੇ ਮਾਮਲੇ ਵਧਦੇ ਜਾ ਰਹੇ ਹਨ। ਪੁਲਿਸ ਵੱਲੋ ਅਜਿਹੇ ਕੰਮ ਕਰਨ ਵਾਲਿਆਂ ਤੇ ਪੂਰੀ ਸਖਤੀ ਕੀਤੀ ਜਾਂਦੀ ਹੈ ਪਰ ਫੇਰ ਵੀ ਇਹ ਲੋਕ ਨਹੀਂ ਸੁਧਰਦੇ। ਜਲੰਧਰ ਤੋਂ ਲੁੱਟ ਖੋਹ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੁਕਾਨ ਨੂੰ ਤਾਲਾ ਲਗਾ ਕੇ ਜਾ ਰਹੇ ਦੁਕਾਨਦਾਰ ਕੋਲੋਂ ਕੁਝ ਵਿਅਕਤੀ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀ ਸੀ ਟੀ ਵੀ ਕੈਮਰੇ ਵਿਚ ਰਿਕਾਰਡ ਹੋ ਗਈ।

ਦੁਕਾਨ ਮਾਲਕ ਵੱਲੋਂ ਸਾਰਾ ਮਾਮਲਾ ਪੁਲਿਸ ਦੀ ਨਿਗਰਾਨੀ ਵਿੱਚ ਲਿਆ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਕ ਨੌਜਵਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਦੁਕਾਨ ਮਾਲਕ ਵਰੁਨ ਕੁਮਾਰ ਨਾਲ 10 ਵਜੇ ਦੇ ਕਰੀਬ ਦੁਕਾਨ ਬੰਦ ਕਰਕੇ ਘਰ ਨੂੰ ਜਾ ਰਹੇ ਸੀ। ਜਦੋਂ ਵਰੁਨ ਕੁਮਾਰ ਦੁਕਾਨ ਨੂੰ ਤਾਲਾ ਲਗਾ ਰਿਹਾ ਸੀ ਤਾਂ ਇਸ ਦੌਰਾਨ 5-6 ਮੋਟਰਸਾਈਕਲਾਂ ਤੇ 15 ਦੇ ਕਰੀਬ ਅਣਪਛਾਤੇ ਵਿਅਕਤੀ ਆਏ।

ਜਿਨ੍ਹਾਂ ਦੇ ਹੱਥ ਵਿੱਚ ਕਿ ਰ ਪਾ ਨਾਂ, ਦਾ ਤ ਰ ਆਦਿ ਫੜੇ ਹੋਏ ਸਨ। ਉਨ੍ਹਾਂ ਵਿਅਕਤੀਆਂ ਨੇ ਤਾਲਾ ਲਗਾ ਰਹੇ ਦੁਕਾਨ ਮਾਲਕ ਦੇ ਸੱ ਟਾਂ ਵੀ ਲਾ ਦਿੱਤੀਆਂ ਅਤੇ ਪੈਸਿਆਂ ਵਾਲਾ ਬੈਗ ਲੈ ਕੇ ਫਰਾਰ ਹੋ ਗਏ। ਜਿਸ ਵਿੱਚ 5-6 ਲੱਖ ਦੇ ਕਰੀਬ ਰੁਪਏ ਸਨ। ਨੌਜਵਾਨ ਦੇ ਕਹਿਣ ਅਨੁਸਾਰ ਉਹਨਾਂ ਨੇ ਵਿਅਕਤੀਆਂ ਦਾ ਪਿੱਛਾ ਵੀ ਕੀਤਾ ਪਰ ਉਹ ਨਿਕਲ ਗਏ ਪਰ ਇਹ ਸਾਰੀ ਘਟਨਾ ਸੀ ਸੀ ਟੀ ਵੀ ਕੈਮਰੇ ਵਿਚ ਰਿਕਾਰਡ ਹੋ ਗਈ ਹੈ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਸੂਚਨਾ ਮਿਲੀ ਸੀ। ਜਿਸ ਦੇ ਸੰਬੰਧ ਵਿੱਚ ਉਨ੍ਹਾਂ ਵੱਲੋਂ ਸੀ ਸੀ ਟੀ ਵੀ ਕੈਮਰੇ ਦੇਖੇ ਜਾ ਰਹੇ ਹਨ। ਜਿਸ ਵਿੱਚ 3 ਮੋਟਰਸਾਇਕਲ ਆਉਂਦੇ ਦਿਖਾਈ ਦੇ ਰਹੇ ਹਨ ਪਰ ਉਨ੍ਹਾਂ ਦੇ ਨੰਬਰ ਸਾਫ਼ ਦਿਖਾਈ ਨਹੀਂ ਦੇ ਰਹੇ। ਉਨ੍ਹਾਂ ਵੱਲੋਂ ਇਸ ਸੰਬੰਧੀ ਵਰੁਨ ਕੁਮਾਰ ਤੋਂ ਪੁੱਛ ਗਿੱਛ ਕੀਤੀ ਜਾਵੇਗੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *