ਮਨੀਸ਼ਾ ਗੁਲਾਟੀ ਨੇ ਸਨੀ ਲਿਓਨ ਬਾਰੇ ਕਰ ਦਿੱਤਾ ਵੱਡਾ ਐਲਾਨ, ਹੋਣ ਜਾ ਰਹੀ ਹੈ ਕਾਰਵਾਈ?

ਸੋਸ਼ਲ ਮੀਡੀਆ ਉੱਤੇ ਇੱਕ ਗੀਤ “ਮਧੂਬਨ” ਉੱਤੇ ਚਰਚਾ ਕੀਤੀ ਜਾ ਰਹੀ ਹੈ। ਜੋ ਕਿ ਕਨਿਕਾ ਕਪੂਰ ਦਾ ਗਾਇਆ ਅਤੇ ਸੰਨੀ ਲਿਓਨੀ ਵੱਲੋਂ ਇਸ ਗੀਤ ਤੇ ਡਾਂਸ ਕੀਤਾ ਗਿਆ ਹੈ। ਇਸ ਗੀਤ ਦੇ ਬੋਲ ਨੂੰ ਲੈ ਕੇ ਲੋਕਾਂ ਵਿਚ ਰੋ ਸ ਦੇਖਣ ਨੂੰ ਮਿਲ ਰਿਹਾ ਹੈ। ਕਿਉ ਕਿ ਲੋਕਾਂ ਦਾ ਕਹਿਣਾ ਹੈ ਕਿ ਇਸ ਗੀਤ ਦੇ ਬੋਲ “ਨਾਚੇ ਮਧੂਬਨ ਮੇਂ ਰਾਧਿਕਾ” ਉਨ੍ਹਾਂ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾ ਰਹੇ ਹਨ। ਇਸ ਕਰਕੇ ਲੋਕਾਂ ਵੱਲੋਂ ਇਨਸਾਫ਼ ਲਈ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਮੈਸਿਜ ਕੀਤੇ ਗਏ।

ਮਨੀਸ਼ਾ ਗੁਲਾਟੀ ਦੁਆਰਾ ਵੀਡੀਓ ਰਾਹੀਂ ਦੱਸਿਆ ਗਿਆ ਕਿ ਸੰਨੀ ਲਿਓਨੀ ਦਾ ਇੱਕ ਗੀਤ “ਮਧੂਬਨ ਮੇਂ ਰਾਧਿਕਾ” ਸੋਸ਼ਲ ਮੀਡੀਆ ਤੇ ਚਲ ਰਿਹਾ ਹੈ। ਜਿਸ ਕਾਰਨ ਉਹਨਾਂ ਨੂੰ ਲੋਕਾਂ ਵੱਲੋਂ ਸੁਨੇਹੇ ਭੇਜੇ ਜਾ ਰਹੇ ਸੀ ਕਿ ਇਹ ਗੀਤ ਕਿਤੇ ਨਾ ਕਿਤੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਹੈ। ਜਿਸ ਤੋਂ ਬਾਅਦ ਉਨਾਂ ਨੇ ਇਸ ਗੀਤ ਨੂੰ ਸੁਣਿਆ ਅਤੇ ਉਨ੍ਹਾਂ ਨੂੰ ਵੀ ਲੱਗਿਆ ਕਿ ਇਸ ਗੀਤ ਦੇ ਕੁਝ ਬੋਲ ਠੀਕ ਨਹੀਂ ਹਨ। ਮਨੀਸ਼ਾ ਗੁਲਾਟੀ ਅਨੁਸਾਰ ਪਹਿਲਾਂ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਗੀਤ ਗਾਏ ਜਾ ਚੁੱਕੇ ਹਨ।

ਇਸ ਕਰਕੇ ਅਜਿਹੇ ਗੀਤ ਜਾਂ ਫਿਲਮ ਜੋ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ, ਇਨ੍ਹਾਂ ਨੂੰ ਰੋਕਣ ਦੀ ਜ਼ਰੂਰਤ ਹੈ। ਮਨੀਸ਼ਾ ਗੁਲਾਟੀ ਦਾ ਕਹਿਣਾ ਹੈ ਕਿ ਰਾਧਾ ਨੂੰ ਇੱਕ ਦੇਵੀ ਮਾਤਾ ਦਾ ਰੂਪ ਮੰਨਿਆ ਜਾਂਦਾ ਹੈ ਪਰ ਇਸ ਗੀਤ ਰਾਹੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਕਰਕੇ ਉਹ ਸੈਂਸਰ ਬੋਰਡ ਨੂੰ ਲਿਖ ਰਹੇ ਹਨ ਕਿ ਇਸ ਗੀਤ ਦੀ ਲਾਈਨ “ਨਾਚੇ ਮਧੂਬਨ ਮੇਂ ਰਾਧਿਕਾ” ਨੂੰ ਹਟਾਇਆ ਜਾਵੇ।

ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅੱਜ ਅਸੀਂ ਇਸ ਨੂੰ ਨਹੀਂ ਰੋਕਾਂਗੇ ਤਾਂ ਇਹ ਸਭ ਚੱਲਦਾ ਹੀ ਰਹੇਗਾ ਅਤੇ ਕਿਤੇ ਨਾ ਕਿਤੇ ਇਹ ਆਉਣ ਵਾਲੇ ਯੂਥ ਅਤੇ ਬੱਚਿਆਂ ਲਈ ਗਲਤ ਸੁਨੇਹਾ ਹੋ ਸਕਦਾ ਹੈ। ਇਸ ਸੰਬੰਧੀ ਉਨ੍ਹਾਂ ਵੱਲੋਂ ਲਿਖਿਆ ਗਿਆ ਹੈ ਕਿ “ਮੇਰੀ ਸਾਰੇ ਗੀਤਕਾਰਾਂ ਨੂੰ ਅਪੀਲ ਹੈ ਕਿ ਉਹ ਜਦੋਂ ਵੀ ਕੋਈ ਗੀਤ ਲਿਖਦੇ ਹਨ ਤਾਂ ਉਹ ਸਾਰੇ ਭਾਈਚਾਰਿਆਂ ਦੀਆਂ ਧਾਰਮਿਕ ਭਾਵਨਾਵਾਂ ਦਾ ਧਿਆਨ ਰੱਖਣ ਤੇ ਇੱਕ ਬੋਰਡ ਬਣੇ ਜੋ ਗਾਣਿਆ ਦੇ ਰਿਲੀਜ਼ ਹੋਣ ਤੋਂ ਪਹਿਲਾਂ ਇਹਨਾਂ ਪੈਮਾਨਿਆਂ ਤੇ ਧਿਆਨ ਦੇਵੇ ਤਾਂ ਜੋ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ।” ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.