ਮੁੰਡਿਆਂ ਦਾ ਪਿੱਛਾ ਕਰ ਰਹੀ ਸੀ ਪੁਲਿਸ, ਸਿੱਧਾ ਲਿਆਕੇ ਥਾਣੇਦਾਰ ਤੇ ਚੜ੍ਹਾ ਦਿੱਤਾ ਮੋਟਰਸਾਈਕਲ

ਪਤੰਗ ਉਡਾਉਣ ਦਾ ਮੌਸਮ ਆ ਰਿਹਾ। ਪੁਲਿਸ ਹੁਣ ਤੋਂ ਹੀ ਚਾਈਨਾ ਡੋਰ ਦੀ ਸਪਲਾਈ ਕਰਨ ਵਾਲਿਆਂ ਤੇ ਨਜ਼ਰ ਰੱਖ ਰਹੀ ਹੈ। ਇਸ ਚਾਈਨਾ ਡੋਰ ਕਾਰਨ ਹੁਣ ਤੱਕ ਕਿੰਨੇ ਹੀ ਹਾਦਸੇ ਵਾਪਰ ਚੁੱਕੇ ਹਨ। ਇਹ ਡੋਰ ਇੰਨੀ ਪੱਕੀ ਹੁੰਦੀ ਹੈ ਕਿ ਟੁੱਟਦੀ ਨਹੀਂ, ਸਗੋਂ ਮਨੁੱਖੀ ਸਰੀਰ ਦੇ ਵਿੱਚੋਂ ਦੀ ਲੰਘ ਜਾਂਦੀ ਹੈ। 2 ਪਹੀਆ ਵਾਹਨਾਂ ਤੇ ਜਾਂਦੇ ਕਿੰਨੇ ਹੀ ਵਿਅਕਤੀ ਇਸ ਡੋਰ ਦੀ ਲਪੇਟ ਵਿਚ ਆ ਕੇ ਹਸਪਤਾਲ ਪਹੁੰਚ ਚੁੱਕੇ ਹਨ। ਜਦੋਂ ਇਹ ਡੋਰ ਰੁੱਖਾਂ ਜਾਂ ਬਿਜਲੀ ਦੇ ਖੰਭਿਆਂ ਵਿਚ ਫਸੀ ਹੁੰਦੀ ਹੈ ਤਾਂ ਇਸ ਡੋਰ ਵਿੱਚ ਪੰਛੀ ਫਸ ਜਾਂਦੇ ਹਨ।

ਇਸ ਤਰ੍ਹਾਂ ਹੀ ਇਨ੍ਹਾਂ ਪੰਛੀਆਂ ਦੀ ਜਾਨ ਚਲੀ ਜਾਂਦੀ ਹੈ। ਜਿਸ ਕਰਕੇ ਚਾਈਨਾ ਡੋਰ ਵੇਚਣ ਵਾਲਿਆਂ ਤੇ ਪੁਲਿਸ ਦੁਆਰਾ ਤਿੱਖੀ ਨਜ਼ਰ ਰੱਖੀ ਜਾਂਦੀ ਹੈ। ਲੁਧਿਆਣਾ ਵਿਖੇ ਜਦੋਂ ਪੁਲਿਸ ਚਾਈਨਾ ਡੋਰ ਸਪਲਾਈ ਕਰਨ ਵਾਲੇ 3 ਨੌਜਵਾਨਾਂ ਦਾ ਪਿੱਛਾ ਕਰ ਰਹੀ ਸੀ ਤਾਂ ਇਕ ਨੌਜਵਾਨ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਇਕ ਪੁਲਿਸ ਅਧਿਕਾਰੀ ਵਿੱਚ ਮੋਟਰਸਾਈਕਲ ਵੱਜਾ। ਮੋਟਰਸਾਈਕਲ ਪੁਲਿਸ ਅਧਿਕਾਰੀ ਦੀ ਲੱਤ ਉੱਤੇ ਚੜ੍ਹ ਗਿਆ।

ਜਿਸ ਕਰਕੇ ਪੁਲਿਸ ਅਧਿਕਾਰੀ ਦੇ ਸੱਟ ਲੱਗੀ ਹੈ। ਇਹ ਘਟਨਾ ਲੁਧਿਆਣਾ ਦੇ ਚਾਂਦ ਸਿਨੇਮਾ ਨੇੜੇ ਵਾਪਰੀ ਦੱਸੀ ਜਾਂਦੀ ਹੈ। ਪੁਲਿਸ ਨੇ ਹਿੰਮਤ ਕਰ ਕੇ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਨੂੰ ਕਾਬੂ ਕਰ ਲਿਆ ਹੈ। ਮਾਮਲਾ ਪੁਲਿਸ ਦੇ ਵਿਚਾਰ ਅਧੀਨ ਹੈ। ਪੁਲਿਸ ਕਾਰਵਾਈ ਕਰ ਰਹੀ ਹੈ। ਨੌਜਵਾਨ ਦੱਸ ਰਿਹਾ ਹੈ ਕਿ ਉਸ ਕੋਲ ਚਾਈਨਾ ਡੋਰ ਦੇ 15 ਗੱਟੂ ਸਨ। ਜਿਨ੍ਹਾਂ ਵਿੱਚੋਂ ਉਹ 3 ਗੱਟੂ ਦੇ ਚੁੱਕਾ ਹੈ ਅਤੇ 12 ਗੱਟੂ ਉਸ ਕੋਲ ਬਾਕੀ ਹਨ।

ਉਹ ਪੁਲਿਸ ਦੇ ਤਰਲੇ ਕਰ ਰਿਹਾ ਹੈ। ਸਰਕਾਰ ਨੂੰ ਚਾਈਨਾ ਡੋਰ ਵੇਚਣ ਵਾਲਿਆਂ ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਚਾਈਨਾ ਡੋਰ ਦੀ ਵਿਕਰੀ ਬੰਦ ਹੋ ਸਕੇ ਅਤੇ ਵਾਪਰਨ ਵਾਲੇ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ। ਕਿਸੇ 2 ਪਹੀਆ ਵਾਹਨ ਤੇ ਜਾ ਰਹੇ ਵਿਅਕਤੀ ਨੂੰ ਪਤਾ ਹੀ ਨਹੀਂ ਲੱਗਦਾ, ਕਦੋਂ ਚੀਨੀ ਡੋਰ ਉਸ ਦੇ ਅੱਗੇ ਆ ਗਈ। ਕਈ ਵਿਅਕਤੀਆਂ ਦੀਆਂ ਗਰਦਨਾਂ ਤਕ ਕੱਟੀਆਂ ਜਾਂਦੀਆਂ ਹਨ। ਇਕਦਮ ਵਾਹਨ ਰੁਕਦਾ ਵੀ ਨਹੀਂ ਅਤੇ ਭਾਣਾ ਵਾਪਰ ਜਾਂਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.