ਹੱਥਾਂ ਚ ਮਿੱਟੀ ਚੁੱਕ ਭੱਜੇ ਲੋਕ, ਦੇਰੀ ਕਰ ਦਿੰਦੇ ਤਾਂ ਹੋ ਜਾਣਾ ਸੀ ਵੱਡਾ ਕਾਂਡ

ਕਈ ਵਾਰ ਸਾਡੇ ਆਲੇ-ਦੁਆਲੇ ਵਿੱਚ ਕੋਈ ਅਜਿਹਾ ਕੰਮ ਹੋ ਜਾਂਦਾ ਹੈ, ਜਿਸ ਦੀ ਅਸੀਂ ਉਮੀਦ ਵੀ ਨਹੀਂ ਕੀਤੀ ਹੁੰਦੀ। ਉਸ ਸਮੇਂ ਰੌਲਾ ਪਾਉਣ ਤੋਂ ਜ਼ਿਆਦਾ ਦਿਮਾਗ ਨਾਲ ਕੰਮ ਲੈਣ ਦੀ ਜ਼ਰੂਰਤ ਹੁੰਦੀ ਹੈ। ਜੇਕਰ ਸਹੀ ਸਮੇਂ ਤੇ ਠੰਡੇ ਦਿਮਾਗ ਤੋਂ ਕੰਮ ਲੈ ਲਿਆ ਜਾਵੇ ਤਾਂ ਕਈ ਵੱਡੇ ਹਾਦਸੇ ਹੋਣ ਤੋਂ ਬਚ ਜਾਂਦੇ ਹਨ। ਤਾਜ਼ਾ ਮਾਮਲਾ ਫ਼ਰੀਦਕੋਟ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਗੱਡੀ ਨੂੰ ਅਚਾਨਕ ਅੱਗ ਲੱਗ ਗਈ ਅਤੇ ਹਾਹਾਕਾਰ ਮਚ ਗਈ। ਲੋਕਾਂ ਦਾ ਇਕੱਠ ਜਮਾਂ ਹੋ ਗਿਆ।

ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਅਤੇ ਧਰਨੇ ਤੇ ਬੈਠੇ ਕੁਝ ਸਮਝਦਾਰ ਵਿਅਕਤੀਆਂ ਵੱਲੋਂ ਅੱਗ ਬੁਝਾਉਣ ਦੇ ਯਤਨ ਕੀਤੇ ਗਏ। ਜਿਨ੍ਹਾਂ ਵੱਲੋਂ ਅੱਗ ਉੱਤੇ ਕਾਬੂ ਪਾਉਣ ਲਈ ਕੋਲ ਪਈ ਮਿੱਟੀ ਨੂੰ ਚੁੱਕ ਕੇ ਅੱਗ ਉੱਤੇ ਪਾਇਆ ਗਿਆ, ਕਿਉਂਕਿ ਗੱਡੀ ਵਿੱਚ ਕੋਈ ਵੀ ਅੱਗ ਬੁਝਾਊ ਯੰਤਰ ਮੌਜੂਦ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੌਰਾਨ ਕੋਈ ਵੀ ਵੱਡਾ ਨੁਕਸਾਨ ਹੋਣ ਤੋਂ ਟਲ ਗਿਆ।

ਕਰਨੈਲ ਸਿੰਘ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੱਡੀ ਨੂੰ ਅਚਾਨਕ ਅੱਗ ਲੱਗਣ ਕਾਰਨ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਮਿੱਟੀ ਪਾ ਕੇ ਅੱਗ ਨੂੰ ਬੁਝਾਇਆ ਗਿਆ। ਕਰਨੈਲ ਸਿੰਘ ਅਨੁਸਾਰ ਗੱਡੀ ਵਿੱਚ ਕੋਈ ਵੀ ਅੱਗ ਬਝਾਉ ਯੰਤਰ ਮੌਜੂਦ ਨਹੀਂ ਸੀ, ਕਿਉੰਕਿ ਕੁਝ ਦਿਨ ਪਹਿਲਾਂ ਲਾਉਂਡਰੀ ਵਿੱਚ ਅੱਗ ਲੱਗ ਜਾਣ ਕਾਰਨ ਸਾਰੇ ਫਾਇਰ ਬਾਕਸ ਲਾਉਂਡਰੀ ਵਿੱਚ ਹੀ ਵਰਤ ਲਏ ਗਏ ਸਨ। ਇਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਚਾਨਕ ਹੀ ਗੱਡੀ ਵਿੱਚ ਅੱਗ ਲੱਗਣ ਦੀ ਅਵਾਜ ਸੁਣੀ।

ਜਿਸ ਤੋਂ ਬਾਅਦ ਉਹ ਧਰਨੇ ਤੇ ਬੈਠੇ ਸਾਰੇ ਮੁ ਲਾ ਜ਼ ਮ ਭੱਜ ਕੇ ਘਟਨਾ ਸਥਾਨ ਉਤੇ ਪਹੁੰਚੇ। ਉਨ੍ਹਾਂ ਵੱਲੋਂ ਫਾਇਰ ਬਾਕਸ ਅਤੇ ਮਿੱਟੀ ਦੀ ਮਦਦ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ। ਵਿਅਕਤੀ ਦੇ ਦੱਸਣ ਅਨੁਸਾਰ ਅਜੇ ਤਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਉਨ੍ਹਾਂ ਵੱਲੋਂ ਅਤੇ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਅੱਗ ਉੱਤੇ ਕਾਬੂ ਪਾ ਲਿਆ। ਜੇਕਰ ਮੌਕੇ ਤੇ ਅੱਗ ਨਾ ਬੁਝਾਈ ਜਾਂਦੀ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *