ਇੱਕ ਪਾਸੇ ਪਿੰਡ ਚ ਹੋ ਰਿਹਾ ਸੀ ਪਾਠ- ਦੂਜੇ ਪਾਸੇ ਹੋ ਗਿਆ ਵੱਡਾ ਕਾਂਡ, ਪਿੰਡ ਚ ਵੱਢਿਆ ਬਾਪੂ

ਜਗਰਾਓਂ ਦੇ ਇੱਕ ਪਿੰਡ ਡੱਲਾ ਵਿਖੇ 2 ਧਿਰਾਂ ਵਿਚਕਾਰ ਜ਼ਮੀਨ ਨੂੰ ਲੈ ਕੇ ਆਪਸੀ ਝ ੜ ਪ ਹੋ ਗਈ। ਦੇਖਦੇ-ਦੇਖਦੇ ਮਾਮਲਾ ਇੰਨਾ ਜਿਆਦਾ ਵੱਧ ਗਿਆ ਕਿ ਇਕ ਵਿਅਕਤੀ ਦੀ ਜਾਨ ਚਲੀ ਗਈ। ਮ੍ਰਿਤਕ ਦੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਭਰਾ ਦਾ ਕਿਸੀ ਜਗ੍ਹਾ ਵਿੱਚ ਸਮਾਨ ਪਿਆ ਸੀ ਪਰ ਦੂਜੀ ਧਿਰ ਸਮਾਨ ਚੁੱਕਣ ਲਈ ਕਹਿ ਰਹੀ ਸੀ। ਇਸ ਕਾਰਨ ਸਮਾਨ ਚੁੱਕਣ ਨੂੰ ਲੈ ਕੇ 2 ਧਿਰਾਂ ਵਿਚਕਾਰ ਮਾਹੌਲ ਵਿਗੜ ਗਿਆ। ਜਿਸ ਵਿੱਚ ਉਨ੍ਹਾਂ ਦੇ ਭਰਾ ਦੀ ਜਾਨ ਚਲੀ ਗਈ।

ਉਨ੍ਹਾਂ ਨੂੰ ਇਸ ਦੀ ਸੂਚਨਾ ਪਿੰਡ ਦੇ ਸਰਪੰਚ ਨੇ ਫੋਨ ਰਾਹੀਂ ਦਿੱਤੀ। ਜਿਸ ਤੋਂ ਬਾਅਦ ਘਟਨਾ ਸਥਾਨ ਉਤੇ ਪਹੁੰਚੇ। ਮ੍ਰਿਤਕ ਦੇ ਭਰਾ ਦੇ ਕਹਿਣ ਅਨੁਸਾਰ ਦੂਜੀ ਧਿਰ ਨੇ ਉਨ੍ਹਾਂ ਦੇ ਭਰਾ, ਭਤੀਜੇ ਅਤੇ ਨੂੰਹ ਨਾਲ ਵੀ ਖਿੱਚ ਧੂਹ ਕੀਤੀ। ਉਨ੍ਹਾਂ ਵੱਲੋਂ ਇਨਸਾਫ਼ ਦੀ ਮੰਗ ਕਰਦੇ ਹੋਏ ਦੋਸ਼ੀਆਂ ਨੂੰ ਸ ਖ਼ ਤ ਸ ਜ਼ਾ ਦੇਣ ਦੀ ਮੰਗ ਕੀਤੀ ਹੈ। ਮ੍ਰਿਤਕ ਬਲਦੇਵ ਸਿੰਘ ਦੇ ਪੁੱਤਰ ਜਗਤਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੂਜੀ ਧਿਰ ਉਹਨਾਂ ਦੀ ਜਗ੍ਹਾ ਉਤੇ ਕਬਜ਼ਾ ਕਰਨਾ ਚਾਹੁੰਦੀ ਹੈ।

ਇਸ ਕਾਰਨ ਜਦੋਂ ਉਹ ਕੰਮ ਤੇ ਗਏ ਹੋਏ ਸੀ ਤਾਂ ਦੂਜੀ ਧਿਰ ਦੇ 4 ਵਿਅਕਤੀ ਆਏ ਸਨ। ਜਿਨ੍ਹਾਂ ਕੋਲ ਲੋਹੇ ਦੀ ਪਾਈਪ, ਕਿਰਪਾਨ, ਟੋਕੇ, ਪ ਸ ਤੋ ਲ ਆਦਿ ਸਨ। ਜਿਨ੍ਹਾਂ ਨੇ ਉਨ੍ਹਾਂ ਦੀ ਪਤਨੀ ਅਤੇ ਪਿਤਾ ਅਤੇ ਭਰਾ ਦੇ ਸੱ ਟਾਂ ਲਾ ਦਿੱਤੀਆਂ, ਜਿਸ ਕਾਰਨ ਉਨ੍ਹਾਂ ਦੇ ਪਿਤਾ ਦੀ ਜਾਨ ਚਲੀ ਗਈ ਅਤੇ ਉਹਨਾਂ ਦੀ ਪਤਨੀ ਦੀ ਅੱਖ ਉੱਤੇ ਸੱ ਟ ਲੱਗੀ ਅਤੇ ਭਰਾ ਦੇ ਵੀ ਸੱ ਟਾ ਮਾ ਰੀ ਆਂ। ਉਨ੍ਹਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਇੱਕ ਦਰਖਾਸਤ ਮਿਲੀ ਸੀ ਕਿ

ਇੱਕ ਖਾਲੀ ਪਲਾਟ ਤੇ 2 ਧਿਰਾਂ ਆਪਣਾ ਹੱਕ ਜਤਾ ਰਹੀਆਂ ਸਨ। ਇਸ ਦੇ ਚਲਦਿਆਂ ਦੋਨਾਂ ਵਿਚਕਾਰ ਮਾਮਲਾ ਵਿਗੜ ਗਿਆ। ਜਿਸ ਵਿੱਚ ਬਲਦੇਵ ਸਿੰਘ ਪੁੱਤਰ ਮਲਕੀਤ ਸਿੰਘ ਦੀ ਜਾਨ ਚਲੀ ਗਈ ਅਤੇ ਦੂਜੀ ਧਿਰ ਵਾਲੇ ਵੀ ਹਸਪਤਾਲ ਦਾਖ਼ਲ ਹਨ। ਪੁਲਿਸ ਅਧਿਕਾਰੀ ਅਨੁਸਾਰ ਬਲਦੇਵ ਸਿੰਘ ਦੇ ਪੁੱਤਰ ਸੁਖਵਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.