ਬੱਤੀ ਵਾਲੀ ਕਾਰ ਅੰਦਰ ਹੁੰਦਾ ਸੀ ਆਹ ਗਲਤ ਕੰਮ, ਦੇਖੋ ਪੁਲਿਸ ਨੇ ਕਿਵੇਂ ਰੰਗੇ ਹੱਥੀ ਕੀਤੇ ਕਾਬੂ

ਗ਼ਲਤ ਅਨਸਰਾਂ ਦੀਆਂ ਕਾਰਵਾਈਆਂ ਨੂੰ ਠੱਲ੍ਹ ਪਾਉਣ ਲਈ ਪੁਲਿਸ ਨੇ ਪੂਰੇ ਪੰਜਾਬ ਵਿਚ ਇਕ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ। ਪੁਲੀਸ ਦੁਆਰਾ ਅਜਿਹੇ ਵਿਅਕਤੀਆਂ ਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਲੁਧਿਆਣਾ ਵਿਖੇ ਐੱਸ ਟੀ ਐੱਫ ਦੀ ਟੀਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਰੂਪੀ ਰਾਜ ਕੁਮਾਰ ਉਰਫ ਰਾਜੂ ਨੂੰ 985 ਗ੍ਰਾਮ ਅਮਲ ਪਦਾਰਥ ਸਮੇਤ ਕਾਬੂ ਕੀਤਾ ਗਿਆ। ਉਹ ਆਪਣੀ ਗੱਡੀ ਤੇ ਨੀਲੀ ਬੱਤੀ ਅਤੇ ਹੂਟਰ ਲਗਾ ਕੇ ਘੁੰਮਦਾ ਸੀ।

ਨੀਲੀ ਬੱਤੀ ਦੀ ਆੜ ਵਿੱਚ ਹੀ ਉਹ ਗ਼ਲਤ ਧੰਦਾ ਕਰ ਰਿਹਾ ਸੀ। ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਸੈਕਟਰ 39 ਏ, ਚੰਡੀਗਡ਼੍ਹ ਰੋਡ ਲੁਧਿਆਣਾ ਵਿਖੇ ਕਿਸੇ ਮੁਖ਼ਬਰ ਨੇ ਸੂਹ ਦਿੱਤੀ ਕਿ ਪ੍ਰੀਤ ਨਗਰ ਸ਼ਿਵਪੁਰੀ ਦਾ ਰਹਿਣ ਵਾਲਾ ਰੂਪੀ ਰਾਜ ਕੁਮਾਰ ਉਰਫ ਰਾਜੂ ਆਪਣੀ ਗੱਡੀ ਉੱਤੇ ਨੀਲੀ ਬੱਤੀ ਲਗਾ ਕੇ ਸ਼ਿਵਪੁਰੀ ਅਤੇ ਸੇਖੇਵਾਲ ਦੇ ਇਲਾਕੇ ਵਿੱਚ ਘੁੰਮ ਫਿਰ ਕੇ ਅਮਲ ਪਦਾਰਥ ਦੀ ਵਿਕਰੀ ਕਰਦਾ ਹੈ। ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਮਾਮਲਾ ਦਰਜ ਕਰ ਕੇ ਇਸ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ।

ਉਨ੍ਹਾਂ ਨੂੰ ਇਹ ਵਿਅਕਤੀ ਸ਼ਿਵਪੁਰੀ ਸੇਖੇਵਾਲ ਏਰੀਏ ਤੋਂ ਮਿਲ ਗਿਆ। ਉਸ ਦੀ ਗੱਡੀ ਉੱਤੇ ਨੀਲੀ ਬੱਤੀ ਲੱਗੀ ਹੋਈ ਸੀ ਅਤੇ ਉਹ ਹੂਟਰ ਦੀ ਵੀ ਵਰਤੋਂ ਕਰਦਾ ਸੀ। ਅਧਿਕਾਰੀ ਦਾ ਕਹਿਣਾ ਹੈ ਕਿ ਜਦੋਂ ਗੱਡੀ ਦੀ ਤ ਲਾ ਸ਼ੀ ਲਈ ਗਈ ਤਾਂ ਇਸ ਵਿੱਚੋਂ 985 ਗ੍ਰਾਮ ਅਮਲ ਪਦਾਰਥ ਵੀ ਬਰਾਮਦ ਹੋਇਆ। ਉਨ੍ਹਾਂ ਦੇ ਦੱਸਣ ਮੁਤਾਬਕ ਪੁੱਛਗਿੱਛ ਦੌਰਾਨ ਇਸ ਵਿਅਕਤੀ ਨੇ ਮੰਨਿਆ ਹੈ ਕਿ ਪਹਿਲਾਂ ਉਹ ਹੋਰ ਅਮਲ ਪਦਾਰਥ ਦੀ ਸਪਲਾਈ ਕਰਦਾ ਸੀ ਪਰ ਹੁਣ 2 ਸਾਲ ਤੋਂ ਇਹ ਅਮਲ ਪਦਾਰਥ ਸਪਲਾਈ ਕਰ ਰਿਹਾ ਹੈ।

ਪੁਲਿਸ ਨਾਕਿਆਂ ਤੋਂ ਬਚਣ ਲਈ ਉਹ ਨੀਲੀ ਬੱਤੀ ਅਤੇ ਹੂਟਰ ਦੀ ਵਰਤੋਂ ਕਰਦਾ ਸੀ। ਐੱਸ ਟੀ ਐੱਫ ਅਧਿਕਾਰੀ ਨੇ ਦੱਸਿਆ ਹੈ ਕਿ ਫੜੇ ਗਏ ਵਿਅਕਤੀ ਨੇ ਕਬੂਲ ਕੀਤਾ ਹੈ ਕਿ ਉਸ ਨੇ ਅਮਲ ਪਦਾਰਥ ਤੋਂ ਕਮਾਈ ਕਰਕੇ ਕਾਫ਼ੀ ਸਾਰੇ ਈ ਰਿਕਸ਼ਾ ਖ਼ਰੀਦ ਕੇ ਕਿਰਾਏ ਤੇ ਦਿੱਤੇ ਹੋਏ ਹਨ। ਉਸ ਦੀ ਚੱਲ ਅਤੇ ਅਚੱਲ ਜਾਇਦਾਦ ਸਮੇਤ ਈ ਰਿਕਸ਼ਾ ਬਾਰੇ ਪੜਤਾਲ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *