ਲੁਧਿਆਣਾ ਕਾਂਡ ਚ ਜਰਮਨੀ ਤੋਂ ਚੁੱਕਿਆ ਆਹ ਮੁੰਡਾ, ਪਿਓ ਨੇ ਕੈਮਰੇ ਸਾਹਮਣੇ ਦੱਸੀ ਆਹ ਗੱਲ

ਕੁਝ ਦਿਨ ਪਹਿਲਾਂ ਲੁਧਿਆਣਾ ਦੇ ਕੋਰਟ ਕੰਪਲੈਕਸ ਵਿੱਚ ਵਾਪਰੇ ਕਾਂਡ ਦੀ ਸਚਾਈ ਜਾਨਣ ਦੀ ਜਾਂਚ ਏਜੰਸੀਆਂ ਕੋਸ਼ਿਸ਼ ਕਰ ਰਹੀਆਂ ਹਨ। ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਖੰਨਾ ਨਿਵਾਸੀ ਗਗਨਦੀਪ ਸਿੰਘ ਗੱਗੀ ਇਸ ਹਾਦਸੇ ਵਿੱਚ ਜਾਨ ਗੁਆ ਚੁੱਕਾ ਹੈ। ਪਹਿਲਾਂ ਉਹ ਪੁਲਿਸ ਮੁਲਾਜ਼ਮ ਸੀ, ਜਿਸ ਨੂੰ ਬਾਅਦ ਵਿਚ ਡਿਸਮਿਸ ਕਰ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦਾ ਮਾਸਟਰ ਮਾਈਂਡ ਜਸਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਜਰਮਨ ਵਿੱਚ ਰਹਿ ਰਿਹਾ ਹੈ ਅਤੇ ਉਸ ਦਾ ਪਿਛੋਕੜ ਹੁਸ਼ਿਆਰਪੁਰ ਦੇ ਪਿੰਡ ਮਨਸੂਰਪੁਰ ਦਾ ਹੈ।

ਜਦੋਂ ਉਸ ਦੇ ਪਿੰਡ ਵਾਸੀਆਂ ਨੂੰ ਪਤਾ ਲੱਗਾ ਕਿ ਇਸ ਮਾਮਲੇ ਵਿੱਚ ਜਸਵਿੰਦਰ ਸਿੰਘ ਨੂੰ ਫੜਿਆ ਗਿਆ ਹੈ ਤਾਂ ਪਿੰਡ ਵਾਸੀਆਂ ਨੂੰ ਇਸ ਮਾਮਲੇ ਵਿਚ ਯਕੀਨ ਨਹੀਂ ਆਇਆ। ਜਸਵਿੰਦਰ ਸਿੰਘ ਦਾ ਬਜ਼ੁਰਗ ਪਿਤਾ ਅਜੀਤ ਸਿੰਘ ਇਕੱਲਾ ਹੀ ਪਿੰਡ ਵਿਚ ਰਹਿ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਜਸਵਿੰਦਰ ਸਿੰਘ ਦੇ ਇਸ ਮਾਮਲੇ ਨਾਲ ਸਬੰਧਤ ਹੋਣ ਦੀਆਂ ਗੱਲਾਂ ਝੂਠੀਆਂ ਹਨ। ਅਜੀਤ ਸਿੰਘ ਦੇ ਦੱਸਣ ਮੁਤਾਬਕ ਉਸ ਦੇ 2 ਪੁੱਤਰ ਅਤੇ ਇੱਕ ਧੀ ਜਰਮਨ ਵਿੱਚ ਰਹਿੰਦੇ ਹਨ।

ਅਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਤਾਂ ਇੱਥੇ ਆਉਂਦੇ ਹੀ ਨਹੀਂ। ਪਿੰਡ ਦੇ ਇਕ ਵਿਅਕਤੀ ਨੇ ਦੱਸਿਆ ਹੈ ਕਿ ਅਜੀਤ ਸਿੰਘ ਦੇ ਪੁੱਤਰ ਵਿਦੇਸ਼ ਰਹਿੰਦੇ ਹਨ ਅਤੇ ਕਈ ਕਈ ਸਾਲ ਨਹੀਂ ਆਉਂਦੇ। ਪਰਿਵਾਰ ਦਾ ਮੁਕੇਰੀਆਂ ਥਾਣੇ ਵਿੱਚ ਕੋਈ ਮਾਮਲਾ ਨਹੀਂ ਹੈ। ਉਨ੍ਹਾਂ ਨੇ ਜੋ ਗੱਲ ਸੁਣੀ ਹੈ, ਉਨ੍ਹਾਂ ਨੂੰ ਇਸ ਤੇ ਯਕੀਨ ਨਹੀਂ ਆ ਰਿਹਾ, ਕਿਉਂਕਿ ਇਸ ਪਰਿਵਾਰ ਦਾ ਪਿਛੋਕੜ ਬਹੁਤ ਵਧੀਆ ਹੈ। ਉਸ ਦਾ ਕਹਿਣਾ ਹੈ ਕਿ ਅਜੀਤ ਸਿੰਘ ਆਪਣੇ ਗੁਆਂਢ ਤੋਂ ਖਾਣਾ ਖਾ ਲੈਂਦਾ ਹੈ। ਉਸ ਦੇ ਪੁੱਤਰ ਇਸ ਲਈ ਪੈਸੇ ਭੇਜਦੇ ਹੋਣਗੇ।

ਪਿੰਡ ਦੀ ਸਰਪੰਚ ਔਰਤ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਪਿੰਡ ਵਿੱਚ ਪੁਲਿਸ ਆਉਣ ਤੇ ਹੀ ਪਤਾ ਲੱਗਾ ਹੈ। ਮੁੰਡਾ ਬਾਹਰ ਰਹਿ ਰਿਹਾ ਹੈ। ਕਦੇ ਇਨ੍ਹਾਂ ਨਾਲ ਮੁਲਾਕਾਤ ਨਹੀਂ ਹੋਈ। ਪਿੰਡ ਦੇ ਇੱਕ ਪੰਚਾਇਤ ਮੈਂਬਰ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਅਜੀਤ ਸਿੰਘ ਦੇ ਪੁੱਤਰ ਜਸਵਿੰਦਰ ਸਿੰਘ ਦਾ ਲੁਧਿਆਣਾ ਕੋਰਟ ਮਾਮਲੇ ਵਿੱਚ ਨਾਮ ਆਇਆ ਹੈ। ਜਸਵਿੰਦਰ ਸਿੰਘ ਵਿਦੇਸ਼ ਵਿੱਚ ਹੀ ਰਹਿੰਦਾ ਹੈ ਅਤੇ 6-7 ਸਾਲ ਪਹਿਲਾਂ ਇੱਥੇ ਆਇਆ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.