ਵੱਡੀ ਖਬਰ-ਭਾਜਪਾ ਲੀਡਰ ਦੀ ਗੱਡੀ ਨੂੰ ਨੌਜਵਾਨ ਨੇ ਲਾਈ ਅੱਗ, ਸੜਕੇ ਸੁਆਹ ਹੋਈ 30 ਲੱਖ ਦੀ ਕਾਰ

ਚੰਡੀਗਡ਼੍ਹ ਵਿਖੇ ਹਰਿਆਣਾ ਦੇ ਐੱਮ ਐੱਲ ਏ ਹੋਸਟਲ ਵਿੱਚ ਵਾਪਰੀ ਘਟਨਾ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਹਨ। ਕਿਸੇ ਨਾ ਮਾਲੂਮ ਵਿਅਕਤੀ ਨੇ ਅਜਿਹਾ ਕਾਰਾ ਕਰਨ ਲੱਗੇ ਪੁਲਿਸ ਦੀ ਵੀ ਪ੍ਰਵਾਹ ਨਹੀਂ ਕੀਤੀ। ਹਰਿਆਣਾ ਦੇ ਵਿਧਾਇਕ ਪ੍ਰਮੋਦ ਵਿਜ ਦੀ ਫਾਰਚੂਨਰ ਗੱਡੀ ਨੂੰ ਕਿਸੇ ਨਾ ਮਲੂਮ ਵਿਅਕਤੀ ਨੇ ਅੱਗ ਲਗਾ ਦਿੱਤੀ ਹੈ। ਘਟਨਾ ਮੰਗਲਵਾਰ ਰਾਤ 12:16 ਵਜੇ ਦੀ ਦੱਸੀ ਜਾਂਦੀ ਹੈ। ਭਾਵੇਂ ਸਾਰਾ ਮਾਮਲਾ ਸੀ ਸੀ ਟੀ ਵੀ ਵਿੱਚ ਰਿਕਾਰਡ ਹੋ ਗਿਆ ਹੈ ਪਰ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ।

ਸੀ ਸੀ ਟੀ ਵੀ ਦੀ ਫੁਟੇਜ ਵਿਚ ਇਸ ਵਿਅਕਤੀ ਦੇ ਲਾਲ ਰੰਗ ਦੀ ਜੈਕੇਟ ਪਹਿਨੀ ਹੋਈ ਦਿਖਾਈ ਦਿੰਦੀ ਹੈ। ਪਹਿਲਾਂ ਇਸ ਵਿਅਕਤੀ ਨੇ ਕਿਸੇ ਚੀਜ਼ ਦਾ ਵਾਰ ਕਰ ਕੇ ਸ਼ੀਸ਼ੇ ਨੂੰ ਤੋੜਿਆ ਹੈ। ਇਸ ਤੋਂ ਬਾਅਦ ਗੱਡੀ ਦੇ ਅੰਦਰ ਕੋਈ ਤਰਲ ਸੁੱਟ ਕੇ ਲਾਈਟਰ ਨਾਲ ਅੱਗ ਲਗਾ ਦਿੱਤੀ। ਅੱਗ ਲੱਗਣ ਕਰਕੇ ਗੱਡੀ ਬੁਰੀ ਤਰ੍ਹਾਂ ਸੜ ਗਈ ਹੈ। ਵਿਧਾਇਕ ਪ੍ਰਮੋਦ ਵਿੱਜ ਇੱਥੇ ਕਿਸੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਸਨ। ਉਨ੍ਹਾਂ ਨੇ ਮਾਮਲਾ ਸੈਕਟਰ 3 ਦੇ ਥਾਣੇ ਦੀ ਪੁਲਿਸ ਦੇ ਧਿਆਨ ਵਿਚ ਲਿਆ ਦਿੱਤਾ ਹੈ।

ਪੁਲਿਸ ਨੇ ਸੀ ਸੀ ਟੀ ਵੀ ਦੀ ਫੁਟੇਜ ਹਾਸਲ ਕਰ ਲਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਅਜੇ ਤਕ ਕਿਸੇ ਵੀ ਵਿਅਕਤੀ ਨੂੰ ਕਾਬੂ ਨਹੀਂ ਕੀਤਾ ਗਿਆ। ਇਹ ਵੀ ਸੁਣਨ ਵਿੱਚ ਆਇਆ ਹੈ ਕਿ ਪਹਿਲਾਂ 11:30 ਵਜੇ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਸਮੇਂ ਗੱਡੀ ਦਾ ਅਲਾਰਮ ਵੱਜ ਗਿਆ। ਦੂਸਰੀ ਵਾਰ ਘਟਨਾ ਨੂੰ ਅੰਜਾਮ ਦੇਣ ਵਿੱਚ ਕਿਸੇ ਨਾਮਲੂਮ ਵਿਅਕਤੀ ਨੂੰ ਸਫਲਤਾ ਮਿਲ ਗਈ। ਇਹ ਘਟਨਾ ਇੱਥੋਂ ਦੀ ਸੁ ਰੱ ਖਿ ਆ ਤੇ ਵੀ ਸਵਾਲ ਖੜ੍ਹੀ ਕਰਦੀ ਹੈ।

ਜੇਕਰ ਕਿਸੇ ਵਿਧਾਇਕ ਨਾਲ ਇਸ ਤਰ੍ਹਾਂ ਵਾਪਰ ਸਕਦਾ ਹੈ ਤਾਂ ਆਮ ਆਦਮੀ ਦਾ ਕੀ ਹਾਲ ਹੋਵੇਗਾ? ਪੁਲਿਸ ਨੇ ਸੜੀ ਹੋਈ ਗੱਡੀ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲਾ ਕਦੋਂ ਤੱਕ ਟ੍ਰੇ ਸ ਹੁੰਦਾ ਹੈ? ਹਰ ਕਿਸੇ ਦੀ ਨਜ਼ਰ ਇਸ ਪਾਸੇ ਹੀ ਲੱਗੀ ਹੋਈ ਹੈ। ਇਹ ਘਟਨਾ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਅਜਿਹੇ ਵਿਅਕਤੀ ਕਿਹੜੇ ਹਨ? ਜੋ ਸਰਕਾਰ ਦੀ ਵੀ ਪ੍ਰਵਾਹ ਨਹੀਂ ਕਰਦੇ।

Leave a Reply

Your email address will not be published. Required fields are marked *