2 ਆਟੋਆਂ ਦੀ ਹੋਈ ਜ਼ਬਰਦਸਤ ਟੱਕਰ, ਹਸਪਤਾਲ ਲਿਜਾਣ ਦੀ ਥਾਂ ਲੋਕ ਬਣਾਉਂਦੇ ਰਹੇ ਵੀਡੀਓ

ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਕ ਹੋਰ ਘਟਨਾ ਸਾਹਮਣੇ ਆਈ ਹੈ, ਜਿੱਥੇ ਹਾਦਸੇ ਦੌਰਾਨ ਗੰਭੀਰ ਰੂਪ ਵਿੱਚ ਜ਼ ਖ ਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਉਣ ਦੀ ਬਜਾਏ ਮੌਕੇ ਤੇ ਮੌਜੂਦ ਵਿਅਕਤੀਆਂ ਵੱਲੋਂ ਫੋਟੋ ਤੇ ਵੀਡੀਓ ਬਣਾਈ ਜਾ ਰਹੀ ਸੀ। ਦਰਅਸਲ ਇਹ ਮਾਮਲਾ ਜਲੰਧਰ ਦੇ 66 ਫੁੱਟੀ ਰੋਡ ਦਾ ਹੈ, ਜਿੱਥੇ 2 ਆਟੋਆਂ ਵਿਚਕਾਰ ਟੱਕਰ ਹੋ ਗਈ ਅਤੇ ਇੱਕ ਭਿ ਆ ਨ ਕ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਇਕ ਵਿਅਕਤੀ ਦੀ ਜਾਨ ਚਲੀ ਗਈ।

ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅੰਕੁਰ ਚੱਢਾ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 66 ਫੁੱਟੀ ਰੋਡ ਤੇ ਪੈਟਰੋਲ ਪੰਪ ਦੇ ਸਾਹਮਣੇ ਦੋਹਾਂ ਆਟੋਆਂ ਵਿਚਕਾਰ ਟੱਕਰ ਹੋ ਗਈ। ਜਿਸ ਕਾਰਨ ਇਕ ਆਟੋ ਚਾਲਕ ਦੀ ਹਾਲਤ ਗੰਭੀਰ ਸੀ। ਉਹ ਹਾਦਸੇ ਤੋਂ 25-30 ਮਿੰਟ ਬਾਅਦ ਘਟਨਾ ਸਥਾਨ ਉਤੇ ਪਹੁੰਚੇ। ਉਨ੍ਹਾਂ ਨੇ ਦੇਖਿਆ ਕਿ ਲੋਕਾਂ ਵਿੱਚ ਇਨਸਾਨੀਅਤ ਬਿਲਕੁਲ ਹੀ ਖ਼ਤਮ ਹੋ ਚੁੱਕੀ ਹੈ, ਕਿਉਂਕਿ ਲੋਕ ਵਿਅਕਤੀ ਨੂੰ ਹਸਪਤਾਲ ਦਾਖ਼ਲ ਕਰਵਾਉਣ ਦੀ ਬਜਾਏ,

ਉਸ ਦੀਆਂ ਫੋਟੋਆਂ ਤੇ ਵੀਡੀਓ ਬਣਾ ਰਹੇ ਸਨ। ਉਹਨਾਂ ਨੇ ਵਿਅਕਤੀ ਦੀ ਨਬਜ਼ ਦੇਖੀ, ਜੋ ਕੇ ਚੱਲ ਰਹੀ ਸੀ। ਜਿਸ ਤੋਂ ਬਾਅਦ ਉਹ ਉਸ ਵਿਅਕਤੀ ਨੂੰ ਆਪਣੀ ਗੱਡੀ ਵਿਚ ਹੀ ਐਸ ਜੀ ਐੱਲ ਹਸਪਤਾਲ ਲੈ ਕੇ ਗਏ ਪਰ ਵਿਅਕਤੀ ਦੀ ਰਸਤੇ ਵਿੱਚ ਹੀ ਜਾਨ ਚਲੀ ਗਈ ਸੀ। ਜਦੋਂ ਉਹ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਵਿਅਕਤੀ ਦੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅੰਕੁਰ ਚੱਢਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਮ੍ਰਿਤਕ ਵਿਅਕਤੀ ਦੀ ਜੇਬ ਵਿੱਚੋਂ ਕੁਝ ਰੁਪਏ, ਕਾਗਜ਼ ਅਤੇ ਇਕ ਫੋਨ ਮਿਲਿਆ,

ਜੋ ਉਨ੍ਹਾਂ ਨੇ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੈ ਰਾਮ ਜਾਦਵ, ਜੋ ਕਿ ਡੇਅਰੀਆਂ ਵਿੱਚ ਕੰਮ ਕਰਦਾ ਹੈ। ਉਸ ਦੀ ਇਕ ਹਾਦਸੇ ਦੌਰਾਨ ਜਾਨ ਚਲੀ ਗਈ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *