ਗਰੀਬਾਂ ਲਈ ਸਰਕਾਰ ਨੇ 25 ਰੁਪਏ ਸਸਤਾ ਕੀਤਾ ਪੈਟਰੋਲ, ਪੈਟਰੋਲ ਲੈਣ ਤੋਂ ਪਹਿਲਾਂ ਕਰਨਾ ਪਊ ਆਹ ਕੰਮ

ਪੈਟਰੋਲ ਅਤੇ ਡੀਜ਼ਲ ਦੇ ਵਧ ਰਹੇ ਰੇਟਾਂ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇਹ ਸਮੱਸਿਆ ਹਰ ਇਕ ਸੂਬੇ ਵਿਚ ਦੇਖਣ ਨੂੰ ਮਿਲ ਰਹੀ ਹੈ। ਪੈਟਰੋਲ ਅਤੇ ਡੀਜ਼ਲ ਦੇ ਵਧ ਰਹੇ ਰੇਟਾਂ ਨੂੰ ਦੇਖ ਕੇ ਝਾਰਖੰਡ ਦੀ ਸਰਕਾਰ ਵੱਲੋਂ ਲੋਕਾਂ ਨੂੰ ਰਾਹਤ ਦੇਣ ਲਈ ਵੱਡਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਮੋਟਰਸਾਈਕਲ ਤੇ ਸਕੂਟਰ ਵਾਲਿਆਂ ਲਈ ਬਹੁਤ ਲਾਭਦਾਇਕ ਹੈ। ਦੱਸ ਦੇਈਏ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਮੋਟਰ ਸਾਈਕਲ ਅਤੇ ਸਕੂਟਰ ਵਾਲਿਆਂ ਗਰੀਬ ਅਤੇ ਮਜ਼ਦੂਰ ਵਿਅਕਤੀਆਂ ਲਈ ਪੈਟਰੋਲ ਦੀ ਕੀਮਤ ਵਿੱਚ ਰਾਹਤ ਦਿੱਤੀ ਹੈ।

ਉਨ੍ਹਾਂ ਵੱਲੋਂ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿਚ 25 ਰੁਪਏ ਦੀ ਕਟੌਤੀ ਕੀਤੀ ਗਈ ਹੈ। ਨਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਵੱਲੋਂ ਕਿਹਾ ਗਿਆ ਕਿ ਪੈਟਰੋਲ ਦੇ ਵੱਧ ਰਹੇ ਰੇਟਾਂ ਦਾ ਅਸਰ ਆਮ, ਗਰੀਬ ਅਤੇ ਮਜ਼ਦੂਰ ਜਨਤਾ ਉੱਤੇ ਪੈ ਰਿਹਾ ਹੈ। ਹੇਮੰਤ ਸੋਰੇਨ ਅਨੁਸਾਰ ਵੱਡੀਆਂ ਕਾਰਾਂ ਵਿਚ ਘੁੰਮ ਰਹੇ ਵਿਅਕਤੀਆਂ ਲਈ ਪੈਟਰੋਲ ਦੇ ਵੱਧ ਰਹੇ ਰੇਟਾਂ ਨੂੰ ਲੈ ਕੇ ਕੋਈ ਖਾਸ ਚਿੰਤਾ ਨਹੀਂ, ਕਿਉਂਕਿ ਜੇਕਰ ਇਹ ਵਿਅਕਤੀ ਪੈਟਰੋਲ ਲਈ 100 ਜਾਂ 50 ਖਰਚ ਵੀ ਦੇਣ ਤਾਂ ਇਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਜੇਕਰ ਇਸ ਦਾ ਕੋਈ ਅਸਰ ਹੁੰਦਾ ਹੈ

ਤਾਂ ਉਹ ਗਰੀਬ ਅਤੇ ਮਜ਼ਦੂਰ ਵਿਅਕਤੀਆਂ ਉੱਤੇ ਹੀ ਹੁੰਦਾ ਹੈ। ਇਸ ਕਰਕੇ ਉਨ੍ਹਾਂ ਵੱਲੋਂ ਮੋਟਰਸਾਈਕਲ, ਸਕੂਟਰ ਵਾਲੇ ਵਿਅਕਤੀਆਂ ਨੂੰ ਰਾਹਤ ਦੇਣ ਲਈ ਇਹ ਵੱਡਾ ਐਲਾਨ ਕੀਤਾ ਗਿਆ। ਉਨ੍ਹਾਂ ਨੇ ਮੋਟਰੀਸਾਈਲ ਅਤੇ ਸਕੂਟਰ ਸਵਾਰ ਵਿਅਕਤੀਆਂ ਨੂੰ ਪੈਟਰੋਲ 25 ਰੁਪਏ ਸਸਤਾ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਹੇਮੰਤ ਸੋਰੇਨ ਅਨੁਸਾਰ ਇਹ ਐਲਾਨ 26 ਜਨਵਰੀ ਤੋਂ ਲਾਗੂ ਕੀਤਾ ਜਾਵੇਗਾ। ਇਸ ਸਕੀਮ ਦਾ ਲਾਭ ਲੈਣ ਵਾਲੇ ਵਿਅਕਤੀਆਂ ਨੂੰ ਪਟਰੋਲ ਪਵਾਉਣ ਤੋਂ ਪਹਿਲਾਂ ਪੈਟਰੋਲ ਪੰਪ ਉੱਤੇ ਬੀ.ਪੀ.ਐਲ ਕਾਰਡ ਦਿਖਾਉਣਾ ਪਵੇਗਾ। ਜਿਸ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ 25 ਰੁਪਏ ਸਸਤਾ ਪੈਟਰੋਲ ਦਿੱਤਾ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.