ਪੂਰਾ ਪਰਿਵਾਰ ਗਿਆ ਸੀ ਗੁਰੂ ਘਰ ਮੱਥਾ ਟੇਕਣ, ਵਾਪਿਸ ਆਏ ਤਾਂ ਵਿਛਾਉਣੇ ਪੈ ਗਏ ਸੱਥਰ

ਸਰਕਾਰ ਦਾਅਵੇ ਕਰਦੀ ਹੈ ਕਿ ਸੂਬੇ ਵਿੱਚ ਅਮਲ ਦੀ ਵਿਕਰੀ ਨਹੀਂ ਹੋਣ ਦੇਣੀ। ਜੇਕਰ ਕੋਈ ਅਮਲ ਦੀ ਵਿਕਰੀ ਕਰਦਾ ਫੜਿਆ ਗਿਆ ਤਾਂ ਉਸ ਤੇ ਕਾਰਵਾਈ ਹੋਵੇਗੀ। 2017 ਵਿਚ ਸਰਕਾਰ ਵੀ ਲੋਕਾਂ ਨੇ ਇਸੇ ਭਰੋਸੇ ਤੇ ਬਣਾਈ ਸੀ। ਸਰਕਾਰ ਦਾ ਕਾਰਜਕਾਲ ਪੂਰਾ ਹੋ ਚੁੱਕਾ ਹੈ ਪਰ ਅਮਲ ਦੇ ਮਾਮਲੇ ਨਹੀਂ ਰੁਕ ਰਹੇ। ਅਮਲ ਦੀ ਵਰਤੋਂ ਕਰਨ ਕਰਕੇ ਕਿੰਨੇ ਹੀ ਨੌਜਵਾਨ ਜਾਨਾਂ ਗੁਆ ਚੁੱਕੇ ਹਨ। ਹੁਣ ਸਮਰਾਲਾ ਦੇ ਪਿੰਡ ਬਲਾਲਾ ਤੋਂ 38 ਸਾਲਾ ਵਿਅਕਤੀ ਦਵਿੰਦਰ ਸਿੰਘ ਦੀ ਅਮਲ ਦੀ ਵਰਤੋਂ ਕਰਨ ਨਾਲ ਜਾਨ ਜਾਣ ਦੀ ਜਾਣਕਾਰੀ ਹਾਸਲ ਹੋਈ ਹੈ।

ਪਿੰਡ ਦੇ ਸਰਪੰਚ ਦੁਆਰਾ ਪੁਲਿਸ ਨੂੰ ਇਤਲਾਹ ਕਰਨ ਤੇ ਪੁਲਿਸ ਮੌਕੇ ਤੇ ਪਹੁੰਚ ਗਈ। ਮ੍ਰਿਤਕ ਦੇ ਰਿਸ਼ਤੇਦਾਰ ਅਵਤਾਰ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਦਵਿੰਦਰ ਸਿੰਘ ਕਾਫ਼ੀ ਸਮੇਂ ਤੋਂ ਅਮਲ ਕਰਦਾ ਸੀ। ਉਸ ਨੂੰ ਕਈ ਵਾਰ ਆਮਦ ਛੁਡਾਊ ਕੇਂਦਰ ਵਿਚ ਭਰਤੀ ਕਰਵਾਇਆ ਗਿਆ। ਉੱਥੇ ਤਾਂ ਉਹ ਠੀਕ ਹੋ ਜਾਂਦਾ ਸੀ ਪਰ ਘਰ ਆ ਕੇ ਯਾਰਾਂ ਦੋਸਤਾਂ ਨਾਲ ਮਿਲ ਕੇ ਫੇਰ ਅਮਲ ਕਰਨਾ ਸ਼ੁਰੂ ਕਰ ਦਿੰਦਾ ਸੀ। ਅਵਤਾਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਕੋਲੋਂ ਇਕ ਸਰਿੰਜ ਅਤੇ ਅਮਲ ਵਾਲੀ ਪੁੜੀ ਵੀ ਮਿਲੀ ਹੈ।

ਉਸ ਦੀ ਪਹਿਲੀ ਪਤਨੀ ਦੇ ਅੱਖਾਂ ਮੀਟ ਜਾਣ ਤੋਂ ਬਾਅਦ ਉਸ ਦਾ ਦੁਬਾਰਾ ਵਿਆਹ ਕੀਤਾ ਗਿਆ। ਉਸ ਦੀ ਪਹਿਲੀ ਪਤਨੀ ਦੇ 2 ਬੱਚੇ ਹਨ। ਜਿਨ੍ਹਾਂ ਵਿੱਚ ਕੁੜੀ ਦੀ ਉਮਰ 14 ਸਾਲ ਅਤੇ ਮੁੰਡੇ ਦੀ ਉਮਰ 12 ਸਾਲ ਹੈ। ਦੁਬਾਰਾ ਉਸ ਦਾ ਇਕ ਤਲਾਕਸ਼ੁਦਾ ਔਰਤ ਨਾਲ ਵਿਆਹ ਕੀਤਾ ਗਿਆ। ਜਿਸ ਦੇ ਪਹਿਲੇ ਵਿਆਹ ਦੀ 14 ਸਾਲ ਦੀ ਇਕ ਲੜਕੀ ਹੈ। ਅਵਤਾਰ ਸਿੰਘ ਦੇ ਦੱਸਣ ਮੁਤਾਬਕ ਮਿ੍ਤਕ ਦੇ ਪਰਿਵਾਰ ਕੋਲ ਸਿਰਫ਼ ਇੱਕ ਕਿੱਲਾ ਜ਼ਮੀਨ ਸੀ ਜੋ 15 ਸਾਲ ਪਹਿਲਾਂ ਵਿਕ ਚੁੱਕੀ ਹੈ।

ਜਦੋਂ ਦਵਿੰਦਰ ਸਿੰਘ ਨਾਲ ਇਹ ਘਟਨਾ ਵਾਪਰੀ ਤਾਂ ਸਾਰਾ ਪਰਿਵਾਰ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਗਿਆ ਹੋਇਆ ਸੀ। ਉਹ ਘਰ ਵਿਚ ਇਕੱਲਾ ਹੀ ਸੀ। ਅਵਤਾਰ ਸਿੰਘ ਨੇ ਦੱਸਿਆ ਹੈ ਕਿ ਦਵਿੰਦਰ ਸਿੰਘ ਦਾ ਪਿਤਾ ਭੱਠੇ ਤੇ ਟਰੈਕਟਰ ਚਲਾਉਣ ਦਾ ਕੰਮ ਕਰਦਾ ਹੈ ਅਤੇ ਮਾਂ ਲੇਬਰ ਦਾ ਖਾਣਾ ਬਣਾਉਂਦੀ ਹੈ। ਉਸ ਨੇ ਸ਼ਿਕਵਾ ਜਤਾਇਆ ਹੈ ਕਿ ਅਮਲ ਦੀ ਵਿਕਰੀ ਬੰਦ ਨਹੀਂ ਹੋ ਰਹੀ। ਜੇਕਰ ਅਮਲ ਮਿਲਣਾ ਬੰਦ ਹੋ ਜਾਵੇ ਤਾਂ ਅਮਲੀ ਅਮਲ ਛੱਡ ਦੇਣ। ਪਿੰਡ ਦੇ ਇੱਕ ਵਿਅਕਤੀ ਨੇ ਦੱਸਿਆ ਹੈ ਕਿ ਦਵਿੰਦਰ ਸਿੰਘ ਸੋਢੀ ਸ਼ਾਦੀਸ਼ੁਦਾ ਸੀ। ਉਸ ਦੇ 2 ਬੱਚੇ ਵੀ ਹਨ। ਦਵਿੰਦਰ ਸਿੰਘ ਦੀ ਜਾਨ ਜਾ ਚੁੱਕੀ ਹੈ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਪਿੰਡ ਦੇ ਸਰਪੰਚ ਨੇ ਫੋਨ ਕਰਕੇ ਇਤਲਾਹ ਦਿੱਤੀ ਸੀ ਕਿ ਪਿੰਡ ਬਲਾਲਾ ਦੇ 38 ਸਾਲਾ ਦਵਿੰਦਰ ਸਿੰਘ ਪੁੱਤਰ ਜੀਤ ਸਿੰਘ ਦੀ ਜਾਨ ਚਲੀ ਗਈ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਦਵਿੰਦਰ ਸਿੰਘ ਦੀ ਪਹਿਲੀ ਪਤਨੀ ਦੇ ਅੱਖਾਂ ਮੀਟ ਜਾਣ ਤੋਂ ਬਾਅਦ ਉਹ ਦਾਰੂ ਪੀਣ ਲੱਗ ਗਿਆ। ਇਸ ਤੋਂ ਬਾਅਦ ਉਸਦਾ ਦੁਬਾਰਾ ਵਿਆਹ ਹੋ ਗਿਆ ਅਤੇ ਹੁਣ ਉਸ ਦੀ ਜਾਨ ਚਲੀ ਗਈ ਹੈ। ਉਸ ਅਮਲ ਛੁਡਾਉਣ ਲਈ ਉਸ ਨੂੰ ਕਈ ਵਾਰ ਅਮਲ ਛੁਡਾਊ ਕੇਂਦਰਾਂ ਵਿੱਚ ਭਰਤੀ ਕਰਵਾਇਆ ਗਿਆ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *