ਸੁੱਤੇ ਪਏ ਗਰੀਬ ਪਰਿਵਾਰ ਤੇ ਡਿੱਗੀ ਮੋਤ, 2 ਭੈਣਾਂ ਤੇ 1 ਭਰਾ ਦੀ ਮੋਤ, ਮਾਪਿਆਂ ਦੀ ਹਾਲਤ ਗੰਭੀਰ

ਸਰਦੀਆਂ ਦੇ ਦਿਨਾਂ ਵਿੱਚ ਲੋਕ ਠੰਢ ਤੋਂ ਬਚਣ ਲਈ ਕਮਰੇ ਅੰਦਰ ਅੰਗੀਠੀ ਬਾਲ ਕੇ ਸੌਂ ਜਾਂਦੇ ਹਨ। ਜਿਸ ਕਾਰਨ ਕੋਈ ਵੀ ਭਾਣਾ ਵਾਪਰ ਸਕਦਾ ਹੈ। ਜੇਕਰ ਬੰਦ ਕਮਰੇ ਅੰਦਰ ਹਵਾ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਵੇ ਤਾਂ ਅੰਗੀਠੀ ਵਿਚ ਅੱਗ ਜਲਣ ਨਾਲ ਕਮਰੇ ਵਿਚ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ। ਅਜਿਹਾ ਹੀ ਹਾਦਸਾ ਫਿਰੋਜਪੁਰ ਦੇ ਇਕ ਪਰਿਵਾਰ ਨਾਲ ਵਾਪਰਿਆ, ਜਿੱਥੇ ਬੰਦ ਕਮਰੇ ਅੰਦਰ ਅੰਗੀਠੀ ਬਾਲ ਕੇ ਸੌਣ ਨਾਲ ਬੱਚਿਆਂ ਦੀ ਜਾਨ ਚਲੀ ਗਈ ਅਤੇ ਮਾਂ ਪਿਓ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇੱਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 3 ਪਰਿਵਾਰ ਪੋਲਟਰੀ ਫਾਰਮ ਦਾ ਕੰਮ ਕਰਦੇ ਹਨ। ਸਵੇਰ ਸਮੇਂ ਜਦੋਂ ਇੱਕ ਕੋਈ ਨੌਜਵਾਨ ਕੰਮ ਲਈ ਇਸ ਪਰਿਵਾਰ ਕੋਲ ਆਇਆ ਤਾਂ ਉਸ ਨੇ ਦੇਖਿਆ ਕਿ ਭਾਣਾ ਵਾਪਰ ਚੁੱਕਾ ਸੀ। ਜਿਸ ਤੋਂ ਬਾਅਦ ਉਸ ਨੌਜਵਾਨ ਨੇ ਬਿਆਨ ਕਰਤਾ ਨੂੰ ਫੋਨ ਰਾਹੀਂ ਇਸ ਦੀ ਸੂਚਨਾ ਦਿੱਤੀ ਅਤੇ ਉਹ ਘਟਨਾ ਸਥਾਨ ਉਤੇ ਪਹੁੰਚੇ। ਵਿਅਕਤੀ ਦਾ ਕਹਿਣਾ ਹੈ ਕਿ ਇਸ ਪਰਿਵਾਰ ਨੇ ਰਾਤ ਸਮੇਂ ਕਮਰੇ ਅੰਦਰ ਅੰਗੀਠੀ ਬਾਲੀ ਹੋਈ ਸੀ।

ਜਿਸ ਕਾਰਨ ਇਨ੍ਹਾਂ ਦਾ ਦਮ ਘੁੱਟ ਗਿਆ ਅਤੇ 3 ਬੱਚਿਆਂ ਦੀ ਜਾਨ ਚਲੀ ਗਈ, ਜਦਕਿ ਮਾਂ-ਪਿਓ ਦੀ ਹਾਲਤ ਵੀ ਠੀਕ ਨਹੀਂ ਹੈ। ਨੌਜਵਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਸਵੇਰੇ 6 ਵਜੇ ਇਸ ਪਰਿਵਾਰ ਨੂੰ ਉਠਾਉਣ ਲਈ ਆਇਆ ਸੀ, ਜਦੋਂ ਪਰਿਵਾਰ ਦਾ ਕੋਈ ਵੀ ਮੈਂਬਰ ਨਾ ਉਠਿਆ ਤਾਂ ਉਨ੍ਹਾਂ ਨੇ ਜ਼ੋਰ ਲਗਾਕੇ ਘਰ ਦਾ ਗੇਟ ਖੁੱਲ੍ਹਿਆ। ਇਸ ਤੋਂ ਬਾਅਦ ਉਨ੍ਹਾਂ ਨੇ ਦੇਖਿਆ ਕਿ ਪਰਿਵਾਰਿਕ ਮੈਂਬਰਾਂ ਦੀ ਹਾਲਤ ਠੀਕ ਨਹੀਂ ਸੀ।

3 ਬੱਚਿਆਂ ਦੀ ਜਾਨ ਜਾ ਚੁੱਕੀ ਹੈ ਅਤੇ ਮਾਂ ਪਿਓ ਦੀ ਹਾਲਤ ਹਾਲੇ ਵੀ ਠੀਕ ਨਹੀਂ ਹੈ। ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਕੋਲ ਸਵੇਰੇ 8 ਵਜੇ 5 ਮ-ਰੀ-ਜ਼ ਆਏ ਸਨ, ਇਨ੍ਹਾਂ  ਵਿਚੋਂ 3 ਬੱਚਿਆਂ ਦੀ ਪਹਿਲਾਂ ਹੀ ਜਾਨ ਜਾ ਚੁਕੀ ਸੀ ਅਤੇ ਮਾਤਾ-ਪਿਤਾ ਦੀ ਹਾਲਤ ਗੰ-ਭੀ-ਰ ਸੀ। ਉਨ੍ਹਾਂ ਵੱਲੋਂ ਮਾਤਾ ਪਿਤਾ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ, ਜਿਸ ਵਿੱਚ ਪਿਤਾ ਦੀ ਹਾਲਤ ਕੁਝ ਠੀਕ ਹੈ ਅਤੇ ਮਾਤਾ ਦੀ ਹਾਲਤ ਗੰ-ਭੀ-ਰ ਹੋਣ ਤੇ ਉਨ੍ਹਾਂ ਨੂੰ ਫਰੀਦਕੋਟ ਭੇਜ ਦਿੱਤਾ ਗਿਆ।

ਡਾਕਟਰ ਦਾ ਕਹਿਣਾ ਹੈ ਕਿ ਬੀਤੇ ਸਮੇਂ ਵਿੱਚ ਵੀ ਕਿੰਨੀਆਂ ਹੀ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਬੰਦ ਕਮਰੇ ਅੰਦਰ ਵਿੱਚ ਅੰਗੀਠੀ ਜਲਾਉਣ ਕਰਨ ਇਨਸਾਨ ਨੂੰ ਕਾਰਬਨ ਮੋਨੋਆਕਸਾਈਡ ਗੈਸ ਚੜ੍ਹਨ ਕਾਰਨ ਉਸ ਦੀ ਜਾਨ ਚਲੀ ਜਾਂਦੀ ਹੈ। ਇਸ ਲਈ ਅਜਿਹਾ ਕਰਨ ਤੋਂ ਪਹਿਲਾਂ ਸਾਵਧਾਨ ਰਹਿਣਾ ਚਾਹੀਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.