610 ਕਿਲੋ ਦੇ ਇਸ ਮੁੰਡੇ ਨੂੰ ਘਰੋਂ ਕੱਢਦੀ ਸੀ ਕਰੇਨ, ਫੇਰ ਅਚਾਨਕ ਹੋ ਗਿਆ ਵੱਡਾ ਚਮਤਕਾਰ

ਸਾਊਦੀ ਅਰਬ ਵਿੱਚ ਜਨਮ ਲੈਣ ਵਾਲੇ 30 ਸਾਲਾ ਨੌਜਵਾਨ ਖਾਲਿਦ ਬਿਨ ਮੋਹਸੇਨ ਸ਼ੈਰੀ ਨੇ 5 ਸਾਲਾਂ ਵਿੱਚ ਆਪਣਾ ਵਜ਼ਨ 542 ਕਿਲੋ ਘੱਟ ਕਰ ਲਿਆ, ਜਿਸ ਨੂੰ ਆਮ ਆਦਮੀ ਮੰਨਣ ਲਈ ਤਿਆਰ ਹੀ ਨਹੀਂ। ਅੱਜਕੱਲ੍ਹ ਉਨ੍ਹਾਂ ਦਾ ਵਜ਼ਨ ਸਿਰਫ 68 ਕਿੱਲੋ ਰਹਿ ਗਿਆ ਹੈ। ਕਿਸੇ ਸਮੇਂ ਉਨ੍ਹਾਂ ਨੂੰ ਕਰੇਨ ਨਾਲ ਚੁੱਕਿਆ ਜਾਂਦਾ ਸੀ ਪਰ ਅੱਜ ਕੱਲ੍ਹ ਉਹ ਪੂਰੇ ਚੁਸਤ ਦਰੁਸਤ ਹਨ। ਖਾਲਿਦ ਬਿਨ ਮੋਹਸੇਨ ਸ਼ੈਰੀ ਦਾ ਜਨਮ 28 ਫਰਵਰੀ 1991 ਨੂੰ ਸਾਉਦੀ ਅਰਬ ਵਿੱਚ ਹੋਇਆ ਸੀ।

ਕੁਝ ਸਮੇਂ ਬਾਅਦ ਉਨ੍ਹਾਂ ਦਾ ਵਜ਼ਨ ਲਗਾਤਾਰ ਵਧਣਾ ਸ਼ੁਰੂ ਹੋ ਗਿਆ। ਜੋ ਅਗਸਤ 2013 ਵਿੱਚ 610 ਕਿਲੋਗ੍ਰਾਮ ਤੱਕ ਪਹੁੰਚ ਗਿਆ। ਉਨ੍ਹਾਂ ਨੂੰ ਉਸ ਸਮੇਂ ਦੁਨੀਆਂ ਦਾ ਦੂਜਾ ਸਭ ਤੋਂ ਭਾਰਾ ਆਦਮੀ ਐਲਾਨ ਦਿੱਤਾ ਗਿਆ। 22 ਸਾਲ ਦੀ ਉਮਰ ਵਿੱਚ ਜਦੋਂ ਇਨਸਾਨ ਦੇ ਸਰੀਰ ਵਿਚ ਪੂਰੀ ਚੁਸਤੀ ਫੁਰਤੀ ਹੁੰਦੀ ਹੈ। ਉਸ ਸਮੇਂ ਖਾਲਿਦ ਬਿਨ ਮੋਹਸੇਨ ਸ਼ੈਰੀ ਤੁਰਨ ਦੇ ਯੋਗ ਨਹੀਂ ਸੀ। ਉਸ ਨੂੰ ਘਰ ਤੋਂ ਬਾਹਰ ਲਿਆਉਣ ਲਈ ਕ੍ਰੇਨ ਦੀ ਲੋੜ ਪੈਂਦੀ ਸੀ।

ਸਾਲ 2013 ਵਿੱਚ ਜਦੋਂ ਸਾਊਦੀ ਦੇ ਬਾਦਸ਼ਾਹ ਅਬਦੁੱਲਾ ਨੂੰ ਖ਼ਾਲਿਦ ਦੀ ਹਾਲਤ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਖ਼ਾਲਿਦ ਨੂੰ ਰਿਆਦ ਵਿਖੇ ਬੁਲਾਇਆ। ਅਮਰੀਕਾ ਤੋਂ ਇਕ ਕਰੇਨ ਮੰਗਵਾ ਕੇ ਖ਼ਾਲਿਦ ਨੂੰ ਉਸ ਦੇ ਘਰ ਤੋਂ ਰਿਆਦ ਪਹੁੰਚਾਇਆ ਗਿਆ। ਜਿੱਥੇ ਉਸ ਨੂੰ ਕਿੰਗ ਫ਼ਾਹਦ ਮੈਡੀਕਲ ਸਿਟੀ ਹਸਪਤਾਲ ਵਿਚ ਭਰਤੀ ਕੀਤਾ ਗਿਆ। ਇੱਥੇ ਉਸ ਦੀ ਸਰਜਰੀ ਕੀਤੀ ਗਈ ਅਤੇ ਸੰਤੁਲਿਤ ਖ਼ੁਰਾਕ ਦਿੱਤੀ ਗਈ। ਜਿਸ ਕਰਕੇ 6 ਮਹੀਨੇ ਵਿੱਚ ਹੀ ਖ਼ਾਲਿਦ ਦਾ ਭਾਰ 320 ਕਿਲੋ ਘਟ ਗਿਆ। 2016 ਵਿੱਚ ਉਹ ਫਰੇਮ ਨਾਲ ਸੈਰ ਕਰਨ ਦੇ ਯੋਗ ਹੋ ਗਏ।

ਸਾਲ 2018 ਵਿੱਚ ਉਨ੍ਹਾਂ ਦੀ ਇੱਕ ਵਾਰ ਫੇਰ ਸਰਜਰੀ ਕੀਤੀ ਗਈ। ਸਰੀਰ ਤੋਂ ਫਾਲਤੂ ਚਮੜੀ ਨੂੰ ਹਟਾ ਦਿੱਤਾ ਗਿਆ। ਇਨ੍ਹਾਂ 5 ਸਾਲਾਂ ਵਿੱਚ ਖ਼ਾਲਿਦ ਬਿਨ ਮੋਹਸੇਨ ਸ਼ੈਰੀ ਦਾ ਵਜ਼ਨ 542 ਕਿੱਲੋ ਤੱਕ ਘਟ ਗਿਆ। ਉਨ੍ਹਾਂ ਦਾ ਭਾਰ ਸਿਰਫ਼ 68 ਕਿੱਲੋ ਰਹਿ ਗਿਆ। ਉਹ ਆਮ ਨੌਜਵਾਨਾਂ ਵਾਂਗ ਚੁਸਤ ਦਰੁਸਤ ਨਜ਼ਰ ਆਉਣ ਲੱਗੇ। 5 ਸਾਲਾਂ ਵਿੱਚ ਉਨ੍ਹਾਂ ਦੀ ਸਰੀਰਕ ਹਾਲਤ ਇੰਨੀ ਬਦਲ ਗਈ ਕਿ ਲੋਕ ਦੇਖਦੇ ਹੀ ਰਹਿ ਗਏ। ਲੋਕ ਸੋਚਦੇ ਸਨ ਕੀ ਇਹ ਉਹ ਹੀ ਖ਼ਾਲਿਦ ਹੈ? ਜਿਸ ਨੂੰ ਘਰ ਤੋਂ ਬਾਹਰ ਲਿਆਉਣ ਲਈ ਕਰੇਨ ਦੀ ਜ਼ਰੂਰਤ ਪੈਂਦੀ ਸੀ।

Leave a Reply

Your email address will not be published.