ਟੈਟ ਹੋਏ ਡਰਾਈਵਰ ਨੇ ਚੱਕਰਾਂ ਚ ਪਾਇਆ ਥਾਣੇਦਾਰ, ਅਖੀਰ ਥਾਣੇਦਾਰ ਨੂੰ ਕਰਨਾ ਪਿਆ ਆਹ ਕੰਮ

ਕੁਝ ਲੋਕ ਪੁਲਿਸ ਨਾਕੇ ਦੌਰਾਨ ਵੀ ਆਪਣੇ ਆਪ ਨੂੰ ਬਚਾਉਣ ਲਈ ਚੁਸਤ ਚਲਾਕੀਆਂ ਵਰਤਦੇ ਹਨ ਪਰ ਉਹ ਇਹ ਭੁੱਲ ਜਾਂਦੇ ਹਨ ਕਿ ਪੁਲਿਸ ਦੀਆਂ ਨਜਰਾਂ ਤੋਂ ਬਚਣਾ ਮੁਸ਼ਕਿਲ ਹੈ। ਅਜਿਹਾ ਹੀ ਇਕ ਮਾਮਲਾ ਜਲੰਧਰ ਦੇ ਵਰਕਸ਼ਾਪ ਚੌਕ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਪੁਲਿਸ ਨੇ ਨਾਕੇ ਦੌਰਾਨ ਇਕ ਟਰੱਕ ਨੂੰ ਰੋਕਿਆ, ਜਦੋਂ ਟਰੱਕ ਡਰਾਈਵਰ ਨੂੰ ਟਰੱਕ ਦੇ ਪੇਪਰ ਦੇਣ ਲਈ ਕਿਹਾ ਗਿਆ ਤਾਂ ਉਸ ਵੱਲੋਂ ਕੋਈ ਵੀ ਪੇਪਰ ਨਹੀਂ ਦਿੱਤਾ ਗਿਆ।

ਇਸ ਦੌਰਾਨ ਜਦੋਂ ਪੁਲਿਸ ਨੇ ਟਰੱਕ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਡਰਾਈਵਰ ਕੋਲੋਂ ਇਕ ਅਮਲ ਪਦਾਰਥ ਦੀ ਪੁੜੀ ਮਿਲੀ। ਜਦੋਂ ਪੁਲਿਸ ਨੇ ਡਰਾਈਵਰ ਨੂੰ ਅਮਲ ਵਾਰੇ ਪੁੱਛਿਆ ਤਾਂ ਡਰਾਈਵਰ ਵੱਲੋਂ ਕਿਹਾ ਗਿਆ ਕਿ ਇਹ ਪੰਜਾਬ ਵਿੱਚ ਜਗ੍ਹਾ-ਜਗ੍ਹਾ ਤੋਂ ਮਿਲਦਾ ਹੈ। ਪੁਲਿਸ ਅਧਿਕਾਰੀ ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਨ੍ਹਾਂ ਨੇ ਨਾਕੇ ਦੌਰਾਨ ਇੱਕ ਟਰੱਕ ਨੂੰ ਰੋਕਿਆ। ਜਦੋਂ ਉਨ੍ਹਾਂ ਨੇ ਟਰੱਕ ਡਰਾਈਵਰ ਨੂੰ ਟਰੱਕ ਦੇ ਪੇਪਰ ਦੇਣ ਲਈ ਕਿਹਾ ਤਾਂ ਡਰਾਈਵਰ ਵੱਲੋਂ ਕੋਈ ਪੇਪਰ ਨਾ ਦਿੱਤਾ ਗਿਆ।

ਜਿਸ ਕਰਕੇ ਉਨ੍ਹਾਂ ਨੇ ਟਰੱਕ ਚਾਲਕ ਦਾ ਚਲਾਣ ਕਰ ਦਿੱਤਾ। ਪੁਲਿਸ ਅਧਿਕਾਰੀ ਅਨੁਸਾਰ ਜਦੋਂ ਉਨ੍ਹਾਂ ਨੇ ਟਰੱਕ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਤਲਾਸ਼ੀ ਦੌਰਾਨ ਟਰੱਕ ਚਾਲਕ ਕੋਲੋਂ ਇਕ ਅਮਲ ਪਦਾਰਥ ਦੀ ਪੂੜੀ ਮਿਲੀ। ਜਿਸ ਨੂੰ ਸੁੱਟ ਕੇ ਟਰੱਕ ਚਾਲਕ ਮੌਕੇ ਤੋਂ ਭੱਜਣ ਲੱਗਾ ਸੀ ਪਰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਟਰੱਕ ਚਾਲਕ ਜਿਸ ਦਾ ਨਾਮ ਸਚਿਨ ਹੈ ਅਤੇ ਉਹ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਨ੍ਹਾਂ ਵੱਲੋਂ ਟਰੱਕ ਦੀ ਤਲਾਸ਼ੀ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.