ਪੰਜਾਬ ਦੇ ਇਸ ਪਿੰਡ ਦਾ ਫੌਜੀ ਹੋਇਆ ਸ਼ਹੀਦ, ਸਾਰੇ ਪਿੰਡ ਚ ਛਾਇਆ ਸੋਗ

ਜ਼ਿਲ੍ਹਾ ਤਰਨ ਤਾਰਨ ਦੀ ਤਹਿਸੀਲ ਖਡੂਰ ਸਾਹਿਬ ਦੇ ਪਿੰਡ ਵੇਈਂ ਪੂਈਂ ਤੋਂ ਇਕ ਮੰ ਦ ਭਾ ਗੀ ਖ਼ਬਰ ਸੁਣਨ ਨੂੰ ਮਿਲੀ ਹੈ। ਇੱਥੋਂ ਦਾ ਇੱਕ ਨੌਜਵਾਨ ਜਸਬੀਰ ਸਿੰਘ ਜੋ ਕਿ ਫ਼ੌਜ ਵਿੱਚ ਸ੍ਰੀ ਨਗਰ ਵਿਖੇ ਤਾਇਨਾਤ ਸੀ, ਸ਼ਹੀਦ ਹੋ ਗਿਆ ਹੈ। ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਸ਼ਹੀਦ ਜਸਬੀਰ ਸਿੰਘ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਫੋਨ ਤੇ ਜਾਣਕਾਰੀ ਮਿਲੀ ਹੈ ਕਿ ਜਸਬੀਰ ਸਿੰਘ ਮੁਕਾਬਲੇ ਵਿੱਚ ਸ਼ਹੀਦ ਹੋ ਗਿਆ ਹੈ। ਉਸ ਦੀ ਗਰਦਨ ਵਿੱਚ ਗੋ-ਲੀ ਲੱਗੀ ਹੈ।

ਸ਼ਹੀਦ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਬਹੁਤ ਗ਼ ਰੀ ਬ ਹਨ। ਪਰਿਵਾਰ ਉਸ ਦੇ ਸਹਾਰੇ ਹੀ ਦਿਨ ਕੱਟ ਰਿਹਾ ਸੀ। ਪਿੰਡ ਦੇ ਇਕ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਜਸਬੀਰ ਸਿੰਘ ਪੁੱਤਰ ਗੁਰਭੇਜ ਸਿੰਘ ਸ਼ਹੀਦ ਹੋ ਗਿਆ ਹੈ। ਇਹ ਇਕ ਗਰੀਬ ਪਰਿਵਾਰ ਹੈ। ਇਨ੍ਹਾਂ ਕੋਲ ਸਿਰਫ਼ 2 ਢਾਈ ਕਿੱਲੇ ਜ਼ਮੀਨ ਹੈ। ਇਸ ਵਿਅਕਤੀ ਦਾ ਕਹਿਣਾ ਹੈ ਕਿ ਪਰਿਵਾਰ ਦੇ ਦੱਸਣ ਮੁਤਾਬਕ ਪਰਿਵਾਰ ਨੂੰ ਸਵੇਰੇ ਤਕਰੀਬਨ ਸਵਾ 6 ਵਜੇ ਫੋਨ ਆਇਆ ਕਿ ਜਸਬੀਰ ਸਿੰਘ ਸ਼ਹੀਦ ਹੋ ਗਿਆ ਹੈ।

ਉਹ ਫੌਜ ਦੀ ਆਰ ਟੀ ਯੂਨਿਟ ਵਿੱਚ ਤਾਇਨਾਤ ਸੀ। ਇਸ ਵਿਅਕਤੀ ਨੇ ਦੱਸਿਆ ਹੈ ਕਿ ਇਸ ਪਿੰਡ ਦਾ ਪਹਿਲਾਂ ਵੀ ਇਕ ਫੌਜੀ 2017 ਵਿੱਚ ਸ਼ਹੀਦ ਹੋ ਗਿਆ ਸੀ। ਸ਼ਹੀਦ ਜਸਬੀਰ ਸਿੰਘ ਦੇ ਭਰਾ ਵਰੁਣਜੀਤ ਸਿੰਘ ਨੇ ਦੱਸਿਆ ਹੈ ਕਿ ਜਸਬੀਰ ਸਿੰਘ ਆਰ ਟੀ ਯੂਨਿਟ ਵਿਚ ਫੌਜ ਵਿਚ ਭਰਤੀ ਸੀ। ਉਸ ਨੂੰ ਭਰਤੀ ਹੋਏ 7 ਸਾਲ ਹੋ ਗਏ ਸਨ। ਵਰੁਣਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਵੇਰੇ ਫੋਨ ਆਇਆ ਕਿ ਜਸਬੀਰ ਸਿੰਘ ਦੇ ਸੱਟ ਲੱਗੀ ਹੈ।

ਬਾਅਦ ਵਿਚ ਦੱਸਿਆ ਗਿਆ ਕਿ ਮੁਕਾਬਲਾ ਹੋਣ ਕਾਰਨ ਜਸਬੀਰ ਸਿੰਘ ਸ਼ਹੀਦ ਹੋ ਗਿਆ ਹੈ। ਉਹ ਸ੍ਰੀਨਗਰ ਵਿਚ ਤਾਇਨਾਤ ਸੀ। ਉਹ ਅਜੇ ਕੁਆਰਾ ਸੀ। ਸ਼ਹੀਦ ਆਪਣੇ ਪਿੱਛੇ ਇਕ ਭੈਣ, ਇਕ ਭਰਾ ਅਤੇ ਮਾਤਾ ਪਿਤਾ ਨੂੰ ਛੱਡ ਗਿਆ ਹੈ। ਕੀ ਪਤਾ ਜਸਬੀਰ ਸਿੰਘ ਦੇ ਮਾਤਾ ਪਿਤਾ ਦੇ ਕਿੰਨੇ ਅਰਮਾਨ ਹੋਣਗੇ? ਉਹ ਆਪਣੇ ਪੁੱਤਰ ਦੇ ਵਿਆਹ ਦੇ ਸੁਪਨੇ ਦੇਖਦੇ ਹੋਣਗੇ ਪਰ ਉਨ੍ਹਾਂ ਨੂੰ ਨਹੀਂ ਸੀ ਪਤਾ ਕੀ ਹੋਣ ਵਾਲਾ ਹੈ? ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.