ਹੱਡਾ ਰੋੜੀ ਦੇ ਕੁੱਤਿਆਂ ਨੇ ਨੋਚ ਖਾਧਾ ਬੱਚਾ, ਮਾਸੂਮ ਦੀ ਹਾਲਤ ਦੇਖ ਕੰਬ ਗਿਆ ਸਾਰਾ ਪਿੰਡ

ਖੰਨਾ ਦੇ ਪਿੰਡ ਬਾਹੋਮਾਜਰਾ ਵਿਖੇ ਵਾਪਰੀ ਘਟਨਾ ਨੇ ਹਰ ਕਿਸੇ ਦੀ ਅੱਖ ਸਿੱਲੀ ਕਰ ਦਿੱਤੀ। ਇੱਥੇ ਸਾਢੇ 5 ਸਾਲ ਦੇ ਮਾਸੂਮ ਬੱਚੇ ਨੂੰ ਅਵਾਰਾ ਕੁੱਤੇ ਨੋਚ ਨੋਚ ਕੇ ਖਾ ਗਏ। ਇਹ ਪਰਵਾਸੀ ਪਰਿਵਾਰ ਦਾ ਬੱਚਾ ਸੀ। ਬੱਚੇ ਦੀ ਦਾਦੀ ਨੇ ਦੱਸਿਆ ਹੈ ਕਿ ਉਹ ਸਮਸਤੀਪੁਰ ਬਿਹਾਰ ਦੇ ਰਹਿਣ ਵਾਲੇ ਹਨ। ਬੱਚੇ ਦੀ ਮਾਂ ਇਸ ਦੁਨੀਆਂ ਵਿੱਚ ਨਹੀਂ ਹੈ ਅਤੇ ਪਿਤਾ ਪੂਨਾ ਵਿਚ ਹੈ। ਇਸ ਕਰਕੇ ਬੱਚਾ ਆਪਣੇ ਦਾਦਾ ਦਾਦੀ ਕੋਲ ਸੀ। ਇਸ ਔਰਤ ਦੇ ਦੱਸਣ ਮੁਤਾਬਕ ਉਹ ਇੱਥੇ ਕਿਸੇ ਦੇ ਖੇਤ ਵਿੱਚ ਗੋਡੀ ਕਰ ਰਹੇ ਸਨ।

ਬੱਚੇ ਨੂੰ ਕਈ ਆਵਾਰਾ ਕੁੱਤੇ ਮਿਲ ਕੇ ਖਾ ਗਏ। ਘਟਨਾ 8 ਵਜੇ ਦੀ ਹੈ। ਬੱਚੇ ਦੇ ਦਾਦੇ ਨੇ ਦੱਸਿਆ ਹੈ ਕਿ ਉਹ ਇੱਥੇ ਗੁਡਾਈ ਕਰ ਰਹੇ ਸਨ ਅਤੇ ਬੱਚਾ ਪਖਾਨੇ ਲਈ ਚਲਾ ਗਿਆ। ਇੱਥੇ ਕੂੜੇ ਦਾ ਢੇਰ ਹੈ। ਉਨ੍ਹਾਂ ਨੇ ਗੌਰ ਨਹੀਂ ਕੀਤੀ। ਜਦੋਂ ਤੱਕ ਉਨ੍ਹਾਂ ਨੂੰ ਪਤਾ ਲੱਗਾ ਤਾਂ ਬੱਚੇ ਦੀ ਜਾਨ ਜਾ ਚੁੱਕੀ ਸੀ। ਬੱਚੇ ਦੇ ਦਾਦੇ ਦਾ ਕਹਿਣਾ ਹੈ ਕਿ ਬੱਚਾ ਅਜੇ ਸਕੂਲ ਨਹੀਂ ਸੀ ਜਾਂਦਾ। ਵਰਿੰਦਰ ਸਿੰਘ ਦਾ ਕਹਿਣਾ ਹੈ ਕਿ ਅਵਾਰਾ ਕੁੱਤਿਆਂ ਦਾ ਹੱਲ ਹੋਣਾ ਚਾਹੀਦਾ ਹੈ। ਇੱਥੇ ਪਹਿਲਾਂ ਵੀ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।

ਇੱਥੇ ਸੀਵਰੇਜ ਦੇ ਨੇੜੇ ਹੀ ਹੱਡਾਰੋੜੀ ਹੈ। ਵਰਿੰਦਰ ਸਿੰਘ ਦੇ ਦੱਸਣ ਮੁਤਾਬਕ ਪਿੰਡ ਦੇ ਸਰਪੰਚ ਨੇ ਕਈ ਵਾਰ ਲਿਖ ਕੇ ਦਿੱਤਾ ਹੈ ਕਿ ਇੱਥੋਂ ਹੱਡਾਰੋਡ਼ੀ ਚੁੱਕੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਗ਼ਰੀਬ ਪਰਿਵਾਰ ਦਾ ਬੱਚਾ ਚਲਾ ਗਿਆ ਹੈ। ਇਸ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਣੀ ਚਾਹੀਦੀ ਹੈ। ਉਹ ਆਪਣੇ ਵੱਲੋਂ ਵੀ ਇਸ ਪਰਿਵਾਰ ਦੀ ਮੱਦਦ ਕਰਨ ਦੀ ਕੋਸ਼ਿਸ਼ ਕਰਨਗੇ। ਇਕ ਹੋਰ ਵਿਅਕਤੀ ਅਰਸ਼ਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਪਿੰਡ ਬਾਹੋਮਾਜਰਾ ਵਿੱਚ ਇਹ ਤੀਜੀ ਘਟਨਾ ਹੈ। ਪਹਿਲਾਂ ਵੀ 2 ਬੱਚਿਆਂ ਦੀ ਜਾਨ ਜਾ ਚੁੱਕੀ ਹੈ। ਹੁਣ ਇਸ ਗ਼ਰੀਬ ਪਰਿਵਾਰ ਦਾ ਬੱਚਾ ਚਲਾ ਗਿਆ ਹੈ। ਇਸ ਵਿਅਕਤੀ ਦਾ ਕਹਿਣਾ ਹੈ

ਕਿ ਜੇਕਰ ਕੋਈ ਕੁੱਤੇ ਦੀ ਜਾਨ ਲੈਂਦਾ ਹੈ ਤਾਂ ਉਸ ਵਿਅਕਤੀ ਤੇ ਪਰਚਾ ਦਰਜ ਹੁੰਦਾ ਹੈ ਪਰ ਜਦੋਂ ਕੁੱਤੇ ਕਿਸੇ ਇਨਸਾਨ ਦੀ ਜਾਨ ਲੈਂਦੇ ਹਨ ਤਾਂ ਪ੍ਰਸ਼ਾਸਨ ਦੱਸੇ ਪਰਚਾ ਕਿਸ ਤੇ ਕੀਤਾ ਜਾਵੇ? ਉਨ੍ਹਾ ਨੇ ਦੱਸਿਆ ਹੈ ਕਿ ਸ਼ਹਿਰ ਦੇ ਮ੍ਰਿਤਕ ਪਸ਼ੂ ਇੱਥੇ ਸੁੱਟੇ ਜਾਂਦੇ ਹਨ। ਜੇਕਰ ਕੁੱਤਿਆਂ ਨੂੰ ਮਾਸ ਨਹੀਂ ਮਿਲਦਾ ਤਾਂ ਉਹ ਇਨਸਾਨਾਂ ਦੀ ਜਾਨ ਲੈਣ ਦੀ ਕੋਸ਼ਿਸ਼ ਕਰਦੇ ਹਨ। ਅਰਸ਼ਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਹ ਪਹਿਲਾਂ ਵੀ ਪ੍ਰਸ਼ਾਸਨ ਕੋਲ ਗਏ ਸਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਵੱਲੋਂ ਰੋਡ ਜਾਮ ਕੀਤਾ ਜਾਵੇਗਾ। ਪ੍ਰਸ਼ਾਸਨ ਨੂੰ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *