50 ਬੰਦੇ ਤਿਆਰੀ ਨਾਲ ਆਏ ਕਬਜਾ ਕਰਨ, ਔਰਤ ਨੇ ਪਾਤੀਆਂ ਭਾਜੜਾਂ, ਭੱਜਦਿਆਂ ਨੂੰ ਨਾ ਲੱਭਿਆ ਰਸਤਾ

ਜਾਇਦਾਦ ਤੇ ਕਬਜ਼ੇ ਨੂੰ ਲੈ ਕੇ ਲੋਕ ਇੱਕ ਦੂਜੇ ਦੀ ਜਾਨ ਲੈਣ ਤੱਕ ਪਹੁੰਚ ਜਾਂਦੇ ਹਨ। ਇਕੱਠੇ ਹੋ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਈ ਵਾਰ ਸਾਹਮਣੇ ਤੋਂ ਵੀ ਸੇਰ ਨੂੰ ਸਵਾ ਸੇਰ ਟੱਕਰ ਜਾਂਦਾ ਹੈ ਅਤੇ ਫਿਰ ਅਜਿਹੇ ਲੋਕਾਂ ਨੂੰ ਭੱਜਣਾ ਪੈਂਦਾ ਹੈ। ਬਟਾਲਾ ਦੇ ਅਰਬਨ ਅਸਟੇਟ ਵਿਖੇ 125 ਮਰਲੇ ਦੇ ਪਲਾਟ ਨੂੰ ਲੈ ਕੇ 2 ਧਿਰਾਂ ਵਿਚਕਾਰ ਖ਼ੂਬ ਠਾਹ ਠਾਹ ਹੋਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਪਲਾਟ ਸਾਬਕਾ ਵਿਧਾਇਕ ਜਗਦੀਸ਼ ਰਾਜ ਸਾਹਨੀ ਦਾ ਦੱਸਿਆ ਜਾਂਦਾ ਹੈ।

ਜਗਦੀਸ਼ ਰਾਜ ਸਾਹਨੀ ਇਸ ਸਮੇਂ ਇਸ ਦੁਨੀਆ ਵਿਚ ਨਹੀਂ ਹਨ। ਪਲਾਟ ਤੇ ਉਨ੍ਹਾਂ ਦੀ ਧੀ ਦਾ ਕਬਜ਼ਾ ਹੈ। ਇਕ ਔਰਤ ਨੇ ਜਾਣਕਾਰੀ ਦਿੱਤੀ ਹੈ ਕਿ ਉਹ 3 ਵਜੇ ਇੱਥੇ ਬੈਠੇ ਸਨ ਅਤੇ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇੱਥੇ ਐੱਸ.ਐੱਚ.ਓ ਸਿਵਲ ਲਾਈਨ ਆਏ ਅਤੇ ਉਨ੍ਹਾਂ ਨੂੰ ਕੰਮ ਬੰਦ ਕਰਨ ਲਈ ਕਹਿਣ ਲੱਗੇ। ਐਸ.ਐਚ.ਓ ਨੇ ਉਨ੍ਹਾਂ ਨੂੰ ਆਪਣੇ ਕੋਲ ਪੇਸ਼ ਹੋਣ ਲਈ ਵੀ ਕਿਹਾ। ਔਰਤ ਦੇ ਦੱਸਣ ਮੁਤਾਬਕ ਉਨ੍ਹਾਂ ਕੋਲ ਅਦਾਲਤ ਵੱਲੋਂ ਦਿੱਤੀ ਗਈ ਸਟੇਅ ਹੈ। ਜਦੋਂ ਉਨ੍ਹਾਂ ਨੇ ਲੰਚ ਕਰਨ ਲਈ ਕੰਮ ਰੋਕਿਆ ਤਾਂ ਇੰਨੇ ਵਿੱਚ ਹੀ ਇੱਟਾਂ ਵੱਜਣੀਆਂ ਸ਼ੁਰੂ ਹੋ ਗਈਆਂ।

ਇਸ ਔਰਤ ਦਾ ਕਹਿਣਾ ਹੈ ਕਿ ਗੁਰਮੀਤ ਸਿੰਘ, ਵਿੱਕੀ ਰੰਧਾਵਾ ਅਤੇ ਮੋਟਾ ਅਮਨਦੀਪ ਬਾਜਵਾ ਆਦਿ 50-60 ਬੰਦੇ ਆ ਗਏ। ਉਹ ਕੰਧ ਨੂੰ ਡੇਗਣ ਲਈ ਧੱਕਾ ਲਾਉਣ ਲੱਗੇ। ਔਰਤ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਪੁੱਤਰ, ਭਰਾ ਅਤੇ ਦਿਉਰ ਛੱਤ ਤੇ ਚੜ੍ਹ ਗਏ ਅਤੇ ਉਹ ਖ਼ੁਦ ਦਰਵਾਜ਼ੇ ਵਿੱਚ ਖੜ੍ਹ ਗਏ। ਦੋਵੇਂ ਪਾਸੇ ਤੋਂ ਫਾਇਰ ਹੋਣ ਲੱਗੇ। ਔਰਤ ਨੇ ਦੱਸਿਆ ਹੈ ਕਿ ਗੁਰਮੀਤ ਸਿੰਘ ਕਲੋਨਾਈਜ਼ਰ ਹੈ। ਉਹ ਉਨ੍ਹਾਂ ਦੇ ਥਾਂ ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਔਰਤ ਦੇ ਦੱਸਣ ਮੁਤਾਬਕ ਗੁਰਮੀਤ ਸਿੰਘ ਸੋਚਦਾ ਹੈ ਕਿ ਇਸ ਪਰਿਵਾਰ ਵਿਚ ਔਰਤਾਂ ਹੀ ਰਹਿ ਗਈਆਂ ਹਨ।

ਇਸ ਲਈ ਉਹ ਇਨ੍ਹਾਂ ਦੀ ਜਗ੍ਹਾ ਤੇ ਕਬਜ਼ਾ ਕਰ ਲਵੇਗਾ। ਉਨ੍ਹਾਂ ਨੇ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆ ਦਿੱਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਖੰਨਾ ਮੈਡਮ ਅਤੇ ਗੁਰਮੀਤ ਸਿੰਘ ਵਿਚਕਾਰ ਪਲਾਟ ਦਾ ਮਾਮਲਾ ਹੈ। ਉਨ੍ਹਾਂ ਕੋਲ ਇਸ ਮਾਮਲੇ ਤੇ ਦਰਖਾਸਤ ਆਈ ਸੀ। ਮੈਡਮ ਨੇ ਗੁਰਮੀਤ ਸਿੰਘ ਵਾਲੀ ਧਿਰ ਤੇ 20-25 ਫਾਇਰ ਕਰਨ ਦੇ ਦੋਸ਼ ਲਗਾਏ ਹਨ। ਇਨ੍ਹਾਂ ਨੇ 40-50 ਬੰਦੇ ਦੱਸੇ ਹਨ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਦੋਵੇਂ ਧਿਰਾਂ ਵੱਲੋਂ ਗੋਲੀ ਚਲਾਈ ਗਈ ਹੈ ਪਰ ਕਿਸੇ ਦੇ ਸੱਟ ਨਹੀਂ ਲੱਗੀ ਹੈ। ਉਨ੍ਹਾਂ ਵੱਲੋਂ ਪਰਚਾ ਦਰਜ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕੀਤਾ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *