ਨਵੇਂ ਸਾਲ ਨੂੰ ਆ ਗਈ ਪੁੱਤ ਦੇ ਸ਼ਹੀਦ ਹੋਣ ਦੀ ਖਬਰ, ਮਾਂ ਤੇ ਪਰਿਵਾਰ ਦਾ ਦੇਖਿਆ ਨਾ ਜਾਵੇ ਦਰਦ

ਜਿੱਥੇ ਨਵੇਂ ਸਾਲ ਦੀ ਹਰ ਕੋਈ ਖੁਸ਼ੀ ਮਨਾ ਰਿਹਾ ਹੈ। ਉੱਥੇ ਹੀ ਲਹਿਰਾ ਗਾਗਾ ਦੇ ਇੱਕ ਪਰਿਵਾਰ ਵਿੱਚ ਇਕ ਫੋਨ ਆਉਣ ਨਾਲ ਮਾਤਮ ਛਾ ਗਿਆ। ਸਾਗਰ ਸਿੰਘ ਦਾ 25 ਸਾਲਾ ਪੁੱਤਰ ਵਰਿੰਦਰ ਸਿੰਘ ਤੇਲੰਗਾਨਾ ਦੇ ਮੁਕਮਾ ਵਿੱਚ ਮਾਓਵਾਦੀਆਂ ਨਾਲ ਲੋਹਾ ਲੈਂਦਾ ਹੋਇਆ ਸ਼ਹੀਦ ਹੋ ਗਿਆ। ਵਰਿੰਦਰ ਸਿੰਘ 2017 ਵਿੱਚ ਸੀ.ਆਰ.ਪੀ.ਐੱਫ ਵਿਚ ਭਰਤੀ ਹੋਇਆ ਸੀ। ਇਕ ਸਾਲ ਪਹਿਲਾਂ ਹੀ ਉਹ ਟ੍ਰੇਨਿੰਗ ਕਰਕੇ 208 ਕੋਬਰਾ ਕਮਾਂਡੋ ਵਿੱਚ ਚਲਾ ਗਿਆ ਸੀ। ਭਾਵੇਂ ਵਰਿੰਦਰ ਸਿੰਘ ਦੀ ਪੋਸਟਿੰਗ ਮੱਧ ਪ੍ਰਦੇਸ਼ ਵਿੱਚ ਸੀ

ਪਰ ਉਹ ਅਫ਼ਸਰਾਂ ਨਾਲ ਤੇਲੰਗਾਨਾ ਗਿਆ ਹੋਇਆ ਸੀ। ਉੱਥੇ ਜੰਗਲ ਵਿਚ ਕੋਈ ਆਪ੍ਰੇਸ਼ਨ ਚੱਲ ਰਿਹਾ ਸੀ। ਜਿੱਥੇ ਉਨ੍ਹਾਂ ਦੀ ਮਾਓਵਾਦੀਆਂ ਨਾਲ ਮੁੱਠਭੇੜ ਹੋ ਗਈ। ਇਸ ਮੁੱਠਭੇੜ ਵਿੱਚ ਵਰਿੰਦਰ ਸਿੰਘ ਸ਼ਹੀਦ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਗੋ ਲੀ ਲੱਗਣ ਦੇ ਬਾਵਜੂਦ ਵੀ ਉਹ ਕਾਫੀ ਸਮਾਂ ਬਹਾਦਰੀ ਨਾਲ ਮੁਕਾਬਲਾ ਕਰਦਾ ਰਿਹਾ। ਸ਼ਹੀਦ ਦੇ ਪਿਤਾ ਨੂੰ ਸ਼ਹੀਦ ਤੇ ਮਾਣ ਹੋ ਰਿਹਾ ਹੈ। ਵਰਿੰਦਰ ਸਿੰਘ ਡੇਢ ਮਹੀਨਾ ਪਹਿਲਾਂ ਆਪਣੇ ਪਿੰਡ ਛੁੱਟੀ ਬਿਤਾ ਕੇ ਗਿਆ ਸੀ।

ਹੁਣ ਉਸ ਨੇ 3 ਤਾਰੀਖ਼ ਨੂੰ ਦੁਬਾਰਾ ਛੁੱਟੀ ਆਉਣਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਭਾਣਾ ਵਾਪਰ ਗਿਆ। ਉਸ ਨੂੰ ਸ਼ੁਰੂ ਤੋਂ ਹੀ ਭਰਤੀ ਹੋਣ ਦਾ ਸ਼ੌਕ ਸੀ। ਇਸ ਲਈ ਉਸ ਨੇ ਮਿਹਨਤ ਵੀ ਬਹੁਤ ਕੀਤੀ। ਵਰਿੰਦਰ ਸਿੰਘ ਦੇ ਇੱਕ ਭਰਾ ਨੇ ਬੀ.ਟੈੱਕ ਅਤੇ ਦੂਸਰੇ ਨੇ ਬੀ.ਕਾਮ ਕੀਤੀ ਹੋਈ ਹੈ। ਵਰਿੰਦਰ ਸਿੰਘ ਅਕਸਰ ਹੀ ਆਪਣੇ ਦੋਸਤਾਂ ਨਾਲ ਫੋਨ ਤੇ ਗੱਲ ਬਾਤ ਕਰਦਾ ਰਹਿੰਦਾ ਸੀ। ਇੱਕ ਦਿਨ ਪਹਿਲਾਂ ਦੋਸਤਾਂ ਨੂੰ ਉਸ ਦਾ ਫੋਨ ਸਵਿਚ ਆਫ ਮਿਲਿਆ।

ਇਸ ਤੋਂ ਬਾਅਦ ਉਸ ਦੇ ਸ਼ਹੀਦ ਹੋਣ ਦੀ ਖਬਰ ਆ ਗਈ। ਇਸ ਖ਼ਬਰ ਨੇ ਉਸ ਦੇ ਦੋਸਤਾਂ ਨੂੰ ਧੁਰ ਅੰਦਰ ਤੱਕ ਝੰਜੋੜ ਦਿੱਤਾ। ਉਸ ਦੇ ਦੋਸਤਾਂ ਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ ਕਿ ਵਰਿੰਦਰ ਸਿੰਘ ਇਸ ਦੁਨੀਆਂ ਵਿੱਚ ਨਹੀਂ ਰਿਹਾ। ਵਰਿੰਦਰ ਸਿੰਘ ਦਾ ਪਰਿਵਾਰ ਡੂੰਘੇ ਸਦਮੇ ਵਿੱਚੋਂ ਲੰਘ ਰਿਹਾ ਹੈ। ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲੀ ਹੋਈ ਹੈ। ਹਰ ਕੋਈ ਸ਼ਹੀਦ ਦੀ ਬਹਾਦਰੀ ਦੀਆਂ ਗੱਲਾਂ ਕਰ ਰਿਹਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *