ਨਵੇਂ ਸਾਲ ਮੌਕੇ ਆ ਗਈ ਵੱਡੀ ਖੁਸ਼ਖਬਰੀ, ਅੱਜ ਹੋ ਗਿਆ ਵੱਡਾ ਐਲਾਨ

ਮਹਿੰਗਾਈ ਨੇ ਲੋਕਾਂ ਦੇ ਕੰਨਾਂ ਨੂੰ ਹੱਥ ਲਵਾ ਦਿੱਤੇ ਹਨ। ਜ਼ਰੂਰੀ ਵਸਤਾਂ ਦੇ ਭਾਅ ਅਸਮਾਨੀ ਚੜ੍ਹੇ ਹੋਏ ਹਨ। ਐੱਲ.ਪੀ.ਜੀ ਗੈਸ, ਡੀਜ਼ਲ ਅਤੇ ਪੈਟਰੋਲ ਨੇ ਲੋਕਾਂ ਨੂੰ ਚੱਕਰ ਵਿੱਚ ਪਾਇਆ ਹੈ। ਹੁਣ ਨਵੇਂ ਸਾਲ ਦੀ ਆਮਦ ਤੇ ਐੱਲ.ਪੀ.ਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਕੁਝ ਕਮੀ ਕਰ ਕੇ ਜਨਤਾ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। 102.50 ਰੁਪਏ ਪ੍ਰਤੀ ਸਿਲੰਡਰ ਕੀਮਤ ਘਟਾਈ ਗਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇਹ ਰਾਹਤ ਸਿਰਫ਼ 19 ਕਿਲੋ ਗੈਸ ਵਾਲੇ ਵਪਾਰਕ ਸਿਲੰਡਰ ਦੇ ਸੰਬੰਧ ਵਿਚ ਹੀ ਦਿੱਤੀ ਗਈ ਹੈ।

14.2 ਕਿੱਲੋ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। 1 ਦਸੰਬਰ 2021 ਨੂੰ 19 ਕਿੱਲੋ ਵਾਲੇ ਗੈਸ ਸਿਲੰਡਰ ਦੀ ਕੀਮਤ ਵਿੱਚ 103.50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਹੁਣ 1 ਜਨਵਰੀ 2022 ਤੋਂ ਇਸ ਵਪਾਰਕ ਸਿਲੰਡਰ ਦੀ ਕੀਮਤ ਵਿੱਚ 102.50 ਰੁਪਏ ਦੀ ਕਮੀ ਕੀਤੀ ਗਈ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਮੁਤਾਬਕ ਹੁਣ 1 ਜਨਵਰੀ ਤੋਂ ਵਪਾਰਕ ਸਿਲੰਡਰ ਦੀ ਕੀਮਤ ਦਿੱਲੀ ਵਿੱਚ 1998.5 ਰੁਪਏ ਪ੍ਰਤੀ ਸਿਲੰਡਰ

ਅਤੇ ਮੁੰਬਈ ਵਿੱਚ 1948.5 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਇਸ ਤਰ੍ਹਾਂ ਹੀ ਕੋਲਕਾਤਾ ਵਿੱਚ 2076 ਰੁਪਏ ਅਤੇ ਚੇਨੱਈ ਵਿੱਚ 2131 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਘਰੇਲੂ ਐਲ.ਪੀ.ਜੀ ਗੈਸ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਹ ਕੀਮਤਾਂ ਪਹਿਲਾਂ ਵਾਂਗ ਹੀ ਲਾਗੂ ਰਹਿਣਗੀਆਂ।14.2 ਕਿੱਲੋ ਗੈਸ ਵਾਲਾ ਬਿਨਾਂ ਸਬਸਿਡੀ ਤੋਂ ਘਰੇਲੂ ਗੈਸ ਸਿਲੰਡਰ ਰਾਜਧਾਨੀ ਦਿੱਲੀ ਅਤੇ ਮੁੰਬਈ ਵਿੱਚ ਵਿੱਚ 899.5 ਰੁਪਏ ਨੂੰ ਮਿਲ ਰਿਹਾ ਹੈ। ਇਸ ਤਰ੍ਹਾਂ ਹੀ ਇਸ ਸਿਲੰਡਰ ਦੀ ਕੀਮਤ ਕੋਲਕਾਤਾ ਵਿੱਚ 926 ਰੁਪਏ ਅਤੇ ਚੇਨੱਈ ਵਿੱਚ 915.5 ਰੁਪਏ ਹੈ।

Leave a Reply

Your email address will not be published.