ਭੂਆ ਭਤੀਜੇ ਦੀ ਕਰਤੂਤ ਦਾ ਪੁਲਿਸ ਨੇ ਕੀਤਾ ਪਰਦਾਫਾਸ਼, ਦੇਖੋ ਨੌਜਵਾਨਾਂ ਨੂੰ ਕਿਹੜੇ ਪੁੱਠੇ ਕੰਮਾਂ ਚ ਲਾ ਰਹੇ ਸੀ ਦੋਨੋਂ

ਪੁਲਿਸ ਵੱਲੋਂ ਕਿੰਨੇ ਹੀ ਅਮਲ ਤਸਕਰਾਂ ਨੂੰ ਕਾਬੂ ਕਰ ਲਿਆ ਗਿਆ ਹੈ। ਫਿਰ ਵੀ ਲੋਕ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦੇ। ਅਜਿਹਾ ਹੀ ਇਕ ਮਾਮਲਾ ਲੁਧਿਆਣਾ ਦੇ ਬਾਈਪਾਸ ਹੰਬੜਾਂ ਰੋਡ ਤੋਂ ਸਾਹਮਣੇ ਆਇਆ ਹੈ। ਜਿੱਥੇ ਪੁਲਿਸ ਨੇ ਅਮਲ ਤਸਕਰਾਂ ਨੂੰ ਕਾਬੂ ਕਰਕੇ ਵੱਡੀ ਕਾਮਯਾਬੀ ਹਾਸਿਲ ਕੀਤੀ। ਪੁਲਿਸ ਵੱਲੋਂ ਦੋ ਸ਼ੀ ਆਂ ਦੇ ਨਾਲ ਨਾਲ ਅਮਲ ਪਦਾਰਥ ਵੀ ਬਰਾਮਦ ਕੀਤਾ ਗਿਆ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧ ਵਿੱਚ ਸੂਚਨਾ ਮਿਲੀ ਸੀ

ਕਿ ਮਲਿਕਪੁਰ ਬਾਈਪਾਸ ਹੰਬੜਾਂ ਰੋਡ ਲੁਧਿਆਣਾ ਵਿਖੇ ਬਲਜੀਤ ਸਿੰਘ, ਗੁਰਜੀਤ ਸਿੰਘ ਅਤੇ ਅਮਰਜੀਤ ਕੌਰ ਮਿਲ ਕੇ ਅਮਲ ਪਦਾਰਥ ਵੇਚਣ ਦਾ ਧੰਦਾ ਕਰਦੇ ਹਨ ਅਤੇ ਉਹ ਤਿੰਨੋ ਅਮਰਜੀਤ ਦੇ ਘਰੋਂ ਅਮਲ ਪਦਾਰਥ ਦੀ ਸਪਲਾਈ ਦੇਣ ਜਾ ਰਹੇ ਹਨ। ਜੇਕਰ ਉਨ੍ਹਾਂ ਦੀ ਨਿਗਰਾਨੀ ਕੀਤੀ ਜਾਵੇ ਤਾਂ ਉਹ ਤਿੰਨੋਂ ਦੋ ਸ਼ੀ ਕਾਬੂ ਕੀਤੇ ਜਾ ਸਕਦੇ ਹਨ। ਉਨ੍ਹਾਂ ਨੇ ਇਸ ਸੂਚਨਾ ਦੇ ਅਧਾਰ ਤੇ ਘਟਨਾ ਸਥਾਨ ਉੱਤੇ ਪਹੁੰਚ ਕੇ ਬੜੇ ਹੀ ਸੁਚੱਜੇ ਢੰਗ ਨਾਲ ਨਿਗਰਾਨੀ ਅਤੇ ਘੇਰਾਬੰਦੀ ਕੀਤੀ।

ਪੁਲਿਸ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਜਦੋਂ ਇਹ ਤਿੰਨੋਂ ਦੋ ਸ਼ੀ ਮੋਟਰਸਾਈਕਲ ਤੇ ਸਵਾਰ ਹੋ ਕੇ ਬੇਬਾਦ ਕਲੌਨੀ ਵਿਚੋਂ ਅਮਲ ਦੀ ਸਪਲਾਈ ਕਰਨ ਜਾ ਰਹੇ ਸੀ ਤਾਂ ਪੁਲੀਸ ਪਾਰਟੀ ਨੇ ਤਿੰਨਾਂ ਵਿੱਚੋਂ ਗੁਰਜੀਤ ਸਿੰਘ ਉਰਫ ਜੀਤਾ ਅਤੇ ਅਮਰਜੀਤ ਕੌਰ ਨੂੰ ਕਾਬੂ ਕਰ ਲਿਆ ਜਦ ਕਿ ਇਨ੍ਹਾਂ ਦਾ ਮੇਨ ਸਾਥੀ ਬਲਜੀਤ ਸਿੰਘ ਬੱਬੂ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਵੱਲੋਂ ਜਦੋਂ ਦੋ ਸ਼ੀ ਆਂ ਦੀ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਦੇ ਬੈਗ ਵਿਚੋਂ 1 ਕਿੱਲੋ 700 ਗਰਾਮ ਅਮਲ ਪਦਾਰਥ ਅਤੇ ਫਰਾਰ ਹੋਏ ਦੋਸ਼ੀ ਦਾ ਮੋਬਾਈਲ ਫੋਨ ਮਿਲਿਆ।

ਪੁਲੀਸ ਅਧਿਕਾਰੀ ਅਨੁਸਾਰ ਬਲਜੀਤ ਸਿੰਘ ਅਤੇ ਅਮਰਜੀਤ ਕੌਰ ਜੋ ਕਿ ਮਲਿਕਪੁਰ ਦੇ ਰਹਿਣ ਵਾਲੇ ਹਨ ਅਤੇ ਦੋਨੋ ਰਿਸ਼ਤੇ ਵਿੱਚ ਭੂਆ-ਭਤੀਜਾ ਹਨ। ਇਨ੍ਹਾਂ ਤਿੰਨਾਂ ਦੋ ਸ਼ੀ ਆਂ ਦੇ ਖਿਲਾਫ ਪਹਿਲਾ ਵੀ ਅਮਲ ਤਸਕਰੀ ਦੇ ਮੁਕੱਦਮੇ ਦਰਜ ਹਨ, ਜਦਕਿ ਅਮਰਜੀਤ ਕੌਰ ਇਕ ਮੁਕੱਦਮੇ ਵਿਚ ਪਹਿਲਾ ਵੀ ਸਜ਼ਾ ਭੁਗਤ ਚੁੱਕੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *