1000 ਰੁਪਏ ਪਿੱਛੇ ਮੁੰਡਾ ਉਤਾਰਿਆ ਮੋਤ ਦੇ ਘਾਟ, ਪਰਿਵਾਰ ਰੋ ਰੋ ਮੰਗ ਰਿਹਾ ਇਨਸਾਫ

ਅੱਜ ਕੱਲ੍ਹ ਇਨਸਾਨ ਲਈ ਪੈਸਾ ਹੀ ਸਭ ਕੁਝ ਰਹਿ ਗਿਆ ਹੈ। ਪੈਸੇ ਪਿੱਛੇ ਇਨਸਾਨ ਦੂਸਰੇ ਦੀ ਜਾਨ ਲੈਣ ਲੱਗੇ ਵੀ ਪਰਵਾਹ ਨਹੀਂ ਕਰਦਾ। ਅੱਜਕੱਲ੍ਹ ਇਨਸਾਨ ਦੀ ਜ਼ਿੰਦਗੀ ਨਾਲੋਂ ਪੈਸਾ ਕੀਮਤੀ ਹੁੰਦਾ ਜਾ ਰਿਹਾ ਹੈ। ਗੁਰਦਾਸਪੁਰ ਦੇ ਪੁਲੀਸ ਥਾਣਾ ਘੁਮਾਣ ਅਧੀਨ ਪੈਂਦੇ ਇਲਾਕੇ ਵਿੱਚ ਸਿਰਫ 1000 ਰੁਪਏ ਪਿੱਛੇ 2 ਨੌਜਵਾਨਾਂ ਦੁਆਰਾ ਇਕ ਨੌਜਵਾਨ ਦੀ ਜਾਨ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਮਾਮਲੇ ਦੇ ਸੰਬੰਧ ਵਿਚ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਵੀਲਾ ਬੱਜੂ ਦੇ ਰਹਿਣ ਵਾਲੇ ਅਜੇ ਕੁਮਾਰ ਨੇ ਸਾਹਿਲ ਤੋਂ 1000 ਰੁਪਏ ਲੈਣੇ ਸਨ। ਸਾਹਿਲ ਨੇ ਅਜੇ ਨੂੰ ਪੈਸੇ ਲੈਣ ਲਈ ਬੁਲਾ ਲਿਆ। ਸਾਹਿਲ ਦੇ ਨਾਲ ਉਸ ਦਾ ਭਰਾ ਵੀ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਇਹ ਰਾਧਾ ਸੁਆਮੀ ਸਤਿਸੰਗ ਘਰ ਦੇ ਨੇਡ਼ੇ ਮਿਲੇ। ਇਥੇ ਇਨ੍ਹਾਂ ਦੀ ਆਪਸ ਵਿੱਚ ਕਿਸੇ ਗੱਲੋਂ ਬਹਿਸ ਹੋ ਗਈ।

ਸਾਹਿਲ ਅਤੇ ਉਸ ਦੇ ਭਰਾ ਨੇ ਕਿਸੇ ਤਿੱਖੀ ਚੀਜ਼ ਨਾਲ ਅਜੇ ਕੁਮਾਰ ਤੇ ਵਾਰ ਕਰ ਦਿੱਤਾ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਇਸ ਤੋਂ ਬਾਅਦ ਅਜੇ ਨੂੰ ਘੁਮਾਣ ਦੇ ਹਸਪਤਾਲ ਵਿੱਚ ਲਿਜਾਇਆ ਗਿਆ। ਉਥੋਂ ਅਜੇ ਕੁਮਾਰ ਨੂੰ ਬਟਾਲਾ ਦੇ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਇੱਥੇ ਪਹੁੰਚ ਕੇ ਅਜੇ ਕੁਮਾਰ ਸਦਾ ਦੀ ਨੀਂਦ ਸੌਂ ਗਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਸਰੀਰ ਉੱਤੇ 2 ਵਾਰ ਹੋਏ ਹਨ।

ਮ੍ਰਿਤਕ ਦੀ ਉਮਰ 22-23 ਸਾਲ ਦੇ ਲਗਪਗ ਜਾਪਦੀ ਹੈ। ਇਹ ਘਟਨਾ ਰਾਧਾ ਸੁਆਮੀ ਸਤਸੰਗ ਘਰ ਦੇ ਨੇੜੇ ਵਾਪਰੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 1000 ਰੁਪਏ ਪਿੱਛੇ ਇਕ ਵਿਅਕਤੀ ਦੀ ਜਾਨ ਚਲੀ ਗਈ ਅਤੇ ਦੂਸਰੀ ਧਿਰ ਕੋਰਟ ਕਚਹਿਰੀ ਦੇ ਚੱਕਰ ਵਿਚ ਪੈ ਗਈ। ਦੋਵੇਂ ਹੀ ਧਿਰਾਂ ਆਪਸ ਵਿਚ ਰਿਸ਼ਤੇਦਾਰ ਦੱਸੀਆਂ ਜਾ ਰਹੀਆਂ ਹਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *