ਦੇਖੋ ਕਿਵੇਂ ਪਲਟੀਆਂ ਖਾ ਕੇ ਡਿੱਗੀ ਬੱਸ, ਕਈ ਕਰੇਨਾਂ ਨੇ ਸੰਗਲ ਪਾ ਕੇ ਕੀਤੀ ਸਿੱਧੀ

ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣਾ ਖਤਰੇ ਤੋਂ ਖਾਲੀ ਨਹੀਂ, ਕਿਉਂਕਿ ਕਿੰਨੇ ਹੀ ਹਾ ਦ ਸੇ ਹਨ। ਜੋ ਤੇਜ਼ ਰਫਤਾਰ ਕਾਰਨ ਵਾਪਰਦੇ ਹਨ। ਲੋਕ ਕਾਹਲੀ ਦੇ ਚੱਕਰ ਵਿੱਚ ਉਥੇ ਵੀ ਵਾਹਨ ਨੂੰ ਹੌਲੀ ਨਹੀਂ ਚਲਾਉਂਦੇ, ਜਿੱਥੇ ਸਾਵਧਾਨੀ ਨਾਲ ਵਾਹਨ ਚਲਾਉਣ ਦੀਆਂ ਹਦਾਇਤਾਂ ਦਿੱਤੀਆਂ ਹੋਣ। ਜਿਸ ਕਾਰਨ ਉਨ੍ਹਾਂ ਨਾਲ ਕੋਈ ਵੀ ਹਾ ਦ ਸਾ ਵਾਪਰ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਕੀਰਤਪੁਰ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿੱਥੇ ਵਿਦਿਆਰਥੀਆਂ ਨਾਲ ਭਰੀ ਹੋਈ ਤੇਜ ਰਫਤਾਰ ਟੂਰਿਸਟ ਬੱਸ ਪਲਟ ਗਈ।

ਹਾ ਦ ਸੇ ਦੌਰਾਨ ਕਈ ਵਿਦਿਆਰਥੀਆਂ ਨੂੰ ਸੱਟਾਂ ਵੀ ਲੱਗੀਆਂ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਬੱਸ ਵਿਚ ਸਵਾਰ ਲੜਕੀਆਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਉਹ 80 ਵਿਦਿਆਰਥੀ ਦੋ ਅਲੱਗ ਅਲੱਗ ਬੱਸਾਂ ਵਿੱਚ ਮਨਾਲੀ ਤੋਂ ਅੰਮ੍ਰਿਤਸਰ ਜਾ ਰਹੇ ਸੀ। ਇਸ ਦੌਰਾਨ ਹੀ ਇਹ ਹਾਦਸਾ ਵਾਪਰ ਗਿਆ। ਜਿਸ ਵਿਚ ਕਈ ਵਿਦਿਆਰਥੀਆਂ ਨੂੰ ਸੱਟਾਂ ਵੀ ਲੱਗੀਆਂ। ਇਕ ਲੜਕੀ ਨੇ ਦੱਸਿਆ ਕਿ ਉਹ ਡਰਾਈਵਰ ਦੇ ਪਿੱਛੇ ਵਾਲੀ ਸੀਟ ਤੇ ਹੀ ਬੈਠੀ ਸੀ।

ਉਸ ਨੇ ਦੇਖਿਆ ਕਿ ਅੱਗੇ ਪੱਥਰ ਹੋਣ ਕਾਰਨ ਡਰਾਈਵਰ ਨੇ ਇਕ ਦਮ ਮੋੜ ਕੱਟ ਦਿੱਤਾ। ਜਿਸ ਕਾਰਨ ਬੱਸ ਪ ਲ ਟ ਗਈ। ਇਸ ਹਾ ਦ ਸੇ ਦੌਰਾਨ 7-8 ਦੇ ਕਰੀਬ ਵਿਦਿਆਰਥੀਆਂ ਨੂੰ ਸੱਟਾਂ ਲੱਗੀਆਂ। ਡਾਕਟਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਕੋਲ ਹਾ ਦ ਸਾ ਗ੍ਰ ਸ ਤ ਕੁਝ ਮਰੀਜ਼ ਆਏ ਸਨ। ਜਿਨ੍ਹਾਂ ਵਿਚੋਂ 2 ਨੂੰ ਜ਼ਿਆਦਾ ਸੱਟ ਲੱਗੀ ਅਤੇ ਅਤੇ ਬਾਕੀਆਂ ਨੂੰ ਥੋੜੀ ਬਹੁਤੀ ਸੱਟ ਲੱਗੀ ਹੈ। ਜਿਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ। ਡਾਕਟਰ ਅਨੁਸਾਰ ਇਹ ਹਾਦਸਾ ਓਵਰਟੇਕ ਕਰਨ ਦੇ ਚੱਕਰ ਵਿਚ ਵਾਪਰਿਆ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸੇ ਸਥਾਨ ਉੱਤੇ ਪਹਿਲਾਂ ਹਾਦਸਾ ਵਾਪਰਿਆ ਸੀ।

ਜਿਸ ਦੀ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ ਅਤੇ ਉਨ੍ਹਾਂ ਨੇ ਹਾਈਵੇ ਨੂੰ ਵੀ ਬੰਦ ਕੀਤਾ ਹੋਇਆ ਸੀ। ਇਸ ਦੌਰਾਨ ਇਹ ਬੱਸ ਚਾਲਕ ਬੱਸ ਨੂੰ ਤੇਜ਼ ਰਫ਼ਤਾਰ ਨਾਲ ਲੈ ਕੇ ਆਇਆ। ਜਿਸ ਕਾਰਨ ਹਾ ਦ ਸਾ ਵਾਪਰ ਗਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਡਰਾਈਵਰ ਨੂੰ ਮੌਕੇ ਤੇ ਮੌਜੂਦ ਪੁਲੀਸ ਮੁਲਾਜ਼ਮ ਨੇ ਹੱਥ ਦੇ ਕੇ ਰੋਕਿਆ ਵੀ ਸੀ ਪਰ ਡਰਾਈਵਰ ਨਹੀਂ ਰੁਕਿਆ। ਉਨ੍ਹਾਂ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਇੱਕ ਲੜਕੀ ਬੱਸ ਦੇ ਥੱਲੇ ਆਈ ਹੈ। ਜਿਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨਾਂ ਵੱਲੋਂ ਕਰਵਾਈ ਜਾਰੀ ਹੈ।

Leave a Reply

Your email address will not be published. Required fields are marked *