ਬਲੈਰੋ ਕਾਰ ਦੀ ਛੋਟੇ ਹਾਥੀ ਨਾਲ ਜ਼ਬਰਦਸਤ ਟੱਕਰ, ਦਾਰੂ ਦੀ ਲੋਰ ਚ ਮਾਰਤੇ 2 ਬੰਦੇ

ਦਾ ਰੂ ਦੀ ਲੋਰ ਵਿੱਚ ਗੱਡੀ ਚਲਾਉਣ ਕਾਰਨ ਵਾਪਰੇ ਹਾਦਸੇ ਵਿੱਚ 2 ਵਿਅਕਤੀਆਂ ਦੀਆਂ ਜਾਨਾਂ ਚਲੀਆਂ ਗਈਆਂ ਹਨ। ਘਟਨਾ ਬਰਨਾਲੇ ਦੀ ਹੈ। ਜਿੱਥੇ ਬਲੈਰੋ ਚਾਲਕ ਨੇ ਦਾਰੂ ਦੀ ਲੋਰ ਵਿੱਚ ਗਲਤ ਸਾਈਡ ਆ ਕੇ ਸਾਹਮਣੇ ਤੋਂ ਬਲੈਰੋ ਗੱਡੀ ਛੋਟੇ ਹਾਥੀ ਨਾਲ ਟਕਰਾ ਦਿੱਤੀ। ਇਕ ਨੌਜਵਾਨ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪਿੰਡ ਦੇ 4 ਵਿਅਕਤੀ ਮਾਨਸਾ ਦੀ ਮੰਡੀ ਤੇ ਪਸ਼ੂ ਵੇਚ ਕੇ ਛੋਟੇ ਹਾਥੀ ਤੇ ਸਵਾਰ ਹੋ ਕੇ ਆਪਣੇ ਪਿੰਡ ਨੂੰ ਆ ਰਹੇ ਸਨ। 2 ਵਿਅਕਤੀ ਛੋਟੇ ਹਾਥੀ ਵਿੱਚ ਅੱਗੇ ਬੈਠੇ ਸਨ ਅਤੇ 2 ਪਿੱਛੇ ਬੈਠੇ ਸਨ।

ਇਹ ਸਿਰਫ਼ 30 ਦੀ ਸਪੀਡ ਤੇ ਆ ਰਹੇ ਸਨ। ਨੌਜਵਾਨ ਦੇ ਦੱਸਣ ਮੁਤਾਬਕ ਠੇਕੇਦਾਰਾਂ ਦੀ ਬਲੈਰੋ ਗੱਡੀ ਵਿਚ 4 ਵਿਅਕਤੀ ਸਵਾਰ ਸਨ। ਇਹ ਸਾਰੇ ਦਾ ਰੂ ਦੀ ਲੋਰ ਵਿੱਚ ਸਨ। ਇਨ੍ਹਾਂ ਨੇ ਗਲਤ ਸਾਈਡ ਗੱਡੀ ਲਿਆ ਕੇ ਸਾਹਮਣੇ ਤੋਂ ਛੋਟੇ ਹਾਥੀ ਨਾਲ ਟਕਰਾ ਦਿੱਤੀ। ਛੋਟੇ ਹਾਥੀ ਵਿੱਚ ਸਵਾਰ 1 ਵਿਅਕਤੀ ਨੂੰ ਬਰਨਾਲੇ ਲਿਆਂਦਾ ਗਿਆ, ਜਿਸ ਨੂੰ ਭੁੱਚੋ ਰੈਫਰ ਕਰ ਦਿੱਤਾ ਗਿਆ ਪਰ ਉਹ ਰਸਤੇ ਵਿੱਚ ਹੀ ਅੱਖਾਂ ਮੀਟ ਗਿਆ। ਛੋਟੇ ਹਾਥੀ ਦੇ ਸਵਾਰਾਂ ਵਿੱਚੋਂ 2 ਨੂੰ ਪੀ ਜੀ ਆਈ ਵਿੱਚ ਭਰਤੀ ਕਰਵਾਇਆ ਗਿਆ ਹੈ।

ਉਨ੍ਹਾਂ ਦੀ ਹਾਲਤ ਵੀ ਠੀਕ ਨਹੀਂ। ਚੌਥੇ ਵਿਅਕਤੀ ਦੇ ਮਾਮੂਲੀ ਸੱ ਟਾਂ ਹਨ। ਉਸ ਨੇ ਹੀ ਸਾਰੀ ਕਹਾਣੀ ਦੱਸੀ ਹੈ ਕਿ ਭਾਣਾ ਕਿਵੇਂ ਵਾਪਰਿਆ ਹੈ? ਨੌਜਵਾਨ ਨੇ ਜਾਣਕਾਰੀ ਦਿੱਤੀ ਹੈ ਕਿ ਬਲੈਰੋ ਵਿੱਚ ਸਵਾਰ 4 ਵਿਅਕਤੀਆਂ ਵਿਚੋਂ ਇਕ ਦੇ ਸੱਟ ਲੱਗੀ ਹੈ। ਇਨ੍ਹਾਂ ਵਿੱਚੋਂ 2 ਤਾਂ ਮੌਕੇ ਤੋਂ ਹੀ ਦੌੜ ਗਏ ਅਤੇ ਇਕ ਹਸਪਤਾਲ ਵਿੱਚੋਂ ਭੱਜ ਗਿਆ। ਨੌਜਵਾਨ ਦਾ ਕਹਿਣਾ ਹੈ ਕਿ ਜੇਕਰ ਬਲੇੈਰੋ ਸਵਾਰ ਦੂਜੇ ਵਿਅਕਤੀਆਂ ਦੀ ਮਦਦ ਕਰਦੇ ਤਾਂ ਹੋ ਸਕਦਾ ਹੈ ਕਿ ਜਿਨ੍ਹਾਂ ਦੀਆਂ ਜਾਨਾਂ ਗਈਆਂ ਹਨ, ਉਹ ਬਚ ਜਾਂਦੇ।

ਉਸ ਨੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ 4 ਬੰਦੇ ਮਾਨਸਾ ਤੋਂ ਟੈਂਪੂ ਵਿੱਚ ਸਵਾਰ ਹੋ ਕੇ ਆ ਰਹੇ ਸਨ। ਠੇਕੇਦਾਰਾਂ ਦੀ ਗੱਡੀ ਅਤੇ ਟੈਂਪੂ ਦੀ ਟੱਕਰ ਹੋ ਗਈ ਹੈ। ਠੇਕੇਦਾਰਾਂ ਦੀ ਗੱਡੀ ਨੂੰ ਪਰਗਟ ਸਿੰਘ ਡਰਾਈਵਰ ਚਲਾ ਰਿਹਾ ਸੀ। ਇਸ ਟੱਕਰ ਵਿਚ ਫੰਨਣ ਖਾਨ ਪੁੱਤਰ ਬਾਰੂ ਖਾਨ ਅਤੇ ਹਰਗੋਪਾਲ ਪੁੱਤਰ ਕਸਤੂਰੀ ਲਾਲ ਦੀ ਜਾਨ ਚਲੀ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਬਲੈਰੋ ਚਾਲਕ ਪਰਗਟ ਸਿੰਘ ਪੁੱਤਰ ਬੇਅੰਤ ਸਿੰਘ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *