ਚੰਡੀਗੜ੍ਹ ਮਨਾਲੀ ਰੋਡ ਤੇ ਵਾਪਰਿਆ ਅੱਤ ਦਾ ਹਾਦਸਾ, ਸੈਲਾਨੀਆਂ ਨਾਲ ਭਰੀਆਂ 2 ਬੱਸਾਂ ਪਲਟੀਆਂ

ਦਿੱਲੀ ਅਤੇ ਪੰਜਾਬ ਨੰਬਰ ਦੀਆਂ 2 ਬੱਸਾਂ ਨਾਲ ਉਸ ਸਮੇਂ ਹਾ ਦ ਸਾ ਵਾਪਰ ਗਿਆ। ਜਦੋਂ ਇਹ ਦੋਵੇਂ ਬੱਸਾਂ ਨਵਾਂ ਸਾਲ ਮਨਾਉਣ ਵਾਲੇ ਯਾਤਰੀਆਂ ਨੂੰ ਮਨਾਲੀ ਤੋਂ ਲੈ ਕੇ ਵਾਪਸ ਆ ਰਹੀਆਂ ਸਨ। ਹਾ ਦ ਸਾ ਹਿਮਾਚਲ ਪ੍ਰਦੇਸ਼ ਦੇ ਚੰਡੀਗੜ੍ਹ ਮਨਾਲੀ ਹਾਈਵੇਅ ਤੇ ਬਿਲਾਸਪੁਰ ਜ਼ਿਲ੍ਹੇ ਵਿੱਚ ਸਵਰ ਘਾਟ ਦੇ ਗਰਾਮੋੜਾ ਨੇੜੇ ਵਾਪਰਿਆ ਹੈ। ਇਸ ਹਾ ਦ ਸੇ ਵਿਚ ਇਕ ਦਰਜਨ ਤੋਂ ਵੱਧ ਸੈਲਾਨੀਆਂ ਦੇ ਸੱਟਾਂ ਲੱਗੀਆਂ ਹਨ। ਬੱਸਾਂ ਰੋਡ ਤੋਂ ਪਲਟ ਕੇ ਥੱਲੇ ਆ ਡਿੱਗੀਆਂ।

ਭਾਵੇਂ ਬੱਸਾਂ ਵਿਚ ਸਵਾਰ ਯਾਤਰੀਆਂ ਦੇ ਸੱਟਾਂ ਲੱਗੀਆਂ ਹਨ ਪਰ ਫੇਰ ਵੀ ਉਨ੍ਹਾਂ ਦੀ ਹਾਲਤ ਠੀਕ ਹੈ। ਸੜਕ ਤੇ ਖੜ੍ਹੀ ਗੱਲ ਕਰ ਰਹੀ ਇਕ ਔਰਤ ਦੀ ਇਸ ਹਾ ਦ ਸੇ ਵਿੱਚ ਜਾਨ ਚਲੀ ਗਈ ਹੈ। ਹਾ ਦ ਸੇ ਦਾ ਕਾਰਨ ਤੇਜ਼ ਰਫਤਾਰ ਨੂੰ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਜਦੋਂ ਬੱਸ ਤੇਜ਼ ਰਫਤਾਰ ਨਾਲ ਜਾ ਰਹੀ ਸੀ ਤਾਂ ਸੜਕ ਉੱਤੇ ਕੁਝ ਉੱਚੀ ਨੀਵੀਂ ਜਗ੍ਹਾ ਆਈ। ਡਰਾਈਵਰ ਨੇ ਇਸ ਸਮੇਂ ਬੱਸ ਘੁਮਾ ਦਿੱਤੀ। ਜਿਸ ਨਾਲ ਬੱਸ ਬੇ ਕਾ ਬੂ ਹੋ ਗਈ।

ਬੇ ਕਾ ਬੂ ਹੋ ਕੇ ਬੱਸ ਥੱਲੇ ਜਾ ਡਿੱਗੀ। ਹਾ ਦ ਸੇ ਤੋਂ ਬਾਅਦ ਉਥੇ ਲੋਕਾਂ ਵਿਚ ਭਾਜੜ ਪੈ ਗਈ। ਖ਼ਬਰ ਮਿਲਣ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਐਂਬੂਲੈਂਸਾਂ ਆ ਗਈਆਂ ਅਤੇ ਸੈਲਾਨੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਕਿਸੇ ਵੀ ਸਵਾਰੀ ਦੇ ਜ਼ਿਆਦਾ ਸੱਟ ਨਹੀਂ ਸੀ। ਜਿਸ ਕਰਕੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਇਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਜਿਸ ਦੀ ਜਾਨ ਗਈ ਹੈ ਉਹ ਔਰਤ ਬੱਸ ਵਿਚ ਸਵਾਰ ਨਹੀਂ ਸੀ, ਸਗੋਂ  ਥੱਲੇ ਖੜ੍ਹੀ ਗੱਲਾਂ ਕਰ ਰਹੀ ਸੀ।

ਕਈ ਲੋਕਾਂ ਦਾ ਖਿਆਲ ਹੈ ਕਿ ਓਵਰਟੇਕ ਕਰਨ ਦੀ ਕੋਸ਼ਿਸ਼ ਵਿੱਚ ਬੱਸਾਂ ਤੇਜ਼ ਸਨ ਅਤੇ ਬੇ ਕਾ ਬੂ ਹੋ ਕੇ ਸੜਕ ਤੋਂ ਥੱਲੇ ਡਿੱਗ ਪਈਆਂ। ਮੌਕੇ ਤੇ ਹਾਜ਼ਰ ਲੋਕਾਂ ਅਤੇ ਪੁਲਿਸ ਨੇ ਇਨ੍ਹਾਂ ਸੈਲਾਨੀਆਂ ਦੀ ਮਦਦ ਕੀਤੀ। 2 ਦੇ ਸੱਟ ਕੁਝ ਜ਼ਿਆਦਾ ਸੀ। ਕਈਆਂ ਨੂੰ ਆਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਵਿਚ ਪਹੁੰਚਾਇਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਲੋਕ ਤਾਂ ਨਵੇਂ ਸਾਲ ਦੇ ਜਸ਼ਨ ਮਨਾਉਣ ਗਏ ਸਨ ਪਰ ਇਨ੍ਹਾਂ ਨੂੰ ਕੀ ਪਤਾ ਸੀ ਕਿ ਅੱਗੇ ਕੀ ਹੋ ਜਾਣਾ ਹੈ?

Leave a Reply

Your email address will not be published.