ਨਵੇਂ ਸਾਲ ਚ ਪਿਓ ਨੂੰ ਮਿਲੀ ਧੀ ਦੀ ਮੋਤ ਦੀ ਖਬਰ, ਚਾਵਾਂ ਨਾਲ ਵਿਆਹੀ ਸੀ ਲਾਡਲੀ ਧੀ

ਨਵੇਂ ਸਾਲ ਦੇ ਸੰਬੰਧ ਵਿੱਚ ਵਿਸ਼ਵ ਭਰ ਵਿੱਚ ਖ਼ੁਸ਼ੀਆਂ ਮਨਾਈਆਂ ਗਈਆਂ। ਹਰ ਕਿਸੇ ਨੇ ਆਪਣੇ ਮਿੱਤਰ ਸਬੰਧੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਲੁਧਿਆਣਾ ਦਾ ਇਕ ਅਜਿਹਾ ਪਰਿਵਾਰ ਵੀ ਹੈ। ਜਿਨ੍ਹਾਂ ਨੇ ਨਵੇਂ ਸਾਲ ਵਾਲੇ ਦਿਨ ਆਪਣੀ ਧੀ ਨੂੰ ਖੋ ਲਿਆ। ਮਾਮਲਾ ਦਾਜ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਮ੍ਰਿਤਕਾ ਮਨਵੀਰ ਗੁਪਤਾ ਆਪਣੇ ਪਿਤਾ ਵਿਨੋਦ ਗੁਪਤਾ ਦੇ 3 ਬੱਚਿਆਂ ਵਿੱਚੋਂ ਸਭ ਤੋਂ ਛੋਟੀ ਸੀ। ਉਸ ਦੀ ਉਮਰ 30 ਸਾਲ ਸੀ।

ਉਸ ਦਾ ਵਿਆਹ ਲੁਧਿਆਣਾ ਦੇ ਹੀ ਸ਼੍ਰੇਅ ਗੁਪਤਾ ਨਾਲ 5 ਸਾਲ ਪਹਿਲਾਂ ਹੋਇਆ ਸੀ। ਮਨਵੀਰ ਗੁਪਤਾ ਦਾ ਸਹੁਰਾ ਪਰਿਵਾਰ ਡਿਵੀਜ਼ਨ ਨੰਬਰ 8, ਕੈਲਾਸ਼ ਚੌਕੀ ਅਧੀਨ ਪੈਂਦੇ ਇਲਾਕੇ ਵਿਚ ਰਹਿੰਦਾ ਹੈ, ਜਦਕਿ ਮ੍ਰਿਤਕਾ ਦੇ ਪਿਤਾ ਵਿਨੋਦ ਕੁਮਾਰ ਦਾ ਗਿੱਲ ਰੋਡ ਨੇੜੇ ਸਪੇਅਰ ਪਾਰਟਸ ਦਾ ਕਾਰੋਬਾਰ ਹੈ। ਮ੍ਰਿਤਕਾ ਦੇ ਸਹੁਰੇ ਪਰਿਵਾਰ ਦਾ ਦੋ ਸ਼ ਹੈ ਕਿ ਮਨਵੀਰ ਗੁਪਤਾ ਦੇ ਵਿਆਹ ਤੇ ਉਸ ਦੇ ਸਹੁਰਿਆਂ ਨੇ ਮੰਗ ਕੇ ਮਰਸੀਡੀਜ਼ ਕਾਰ ਲਈ ਸੀ। ਕੁਝ ਦੇਰ ਬਾਅਦ ਉਹ ਹੋਰ ਦਾਜ ਮੰਗਣ ਲੱਗੇ।

ਜਿਸ ਕਰਕੇ ਮਨਵੀਰ ਗੁਪਤਾ ਅਤੇ ਉਸ ਦੇ ਸਹੁਰਿਆਂ ਵਿਚਕਾਰ ਅਣਬਣ ਰਹਿਣ ਲੱਗੀ। ਹੁਣ ਉਹ 10 ਲੱਖ ਰੁਪਏ ਦੀ ਮੰਗ ਕਰ ਰਹੇ ਸਨ। 6 ਮਹੀਨੇ ਪਹਿਲਾਂ ਵੀ ਆਪਣੇ ਸਹੁਰਿਆਂ ਨਾਲ ਅਣਬਣ ਹੋਣ ਕਰਕੇ ਮਨਵੀਰ ਗੁਪਤਾ 2 ਮਹੀਨੇ ਲਈ ਆਪਣੇ ਪੇਕੇ ਰਹੀ ਸੀ। ਘਟਨਾ ਵਾਲੇ ਦਿਨ 11 ਵਜੇ ਮਨਵੀਰ ਆਪਣੇ ਡੇਢ ਸਾਲਾ ਪੁੱਤਰ ਸਮੇਤ ਪੇਕੇ ਘਰ ਆਈ ਅਤੇ ਪੁੱਤਰ ਨੂੰ ਉੱਥੇ ਹੀ ਛੱਡ ਕੇ 12:30 ਵਜੇ ਵਾਪਸ ਆਪਣੇ ਸਹੁਰੇ ਘਰ ਚਲੀ ਗਈ। ਫੇਰ ਮਨਵੀਰ ਨੇ ਆਪਣੀ ਮਾਂ ਪ੍ਰੋਮਿਲਾ ਨਾਲ ਵ੍ਹੱਟਸਐਪ ਰਾਹੀਂ ਗੱਲਬਾਤ ਕੀਤੀ ਅਤੇ ਇਕ ਡਾਇਰੀ ਦੀ ਫ਼ੋਟੋ ਵੀ ਭੇਜੀ। ਇਸ ਤੋਂ ਬਾਅਦ 4 ਵਜੇ ਮਨਵੀਰ ਦੇ ਸਹੁਰੇ ਨੇ ਉਸ ਦੇ ਪਿਤਾ ਨੂੰ ਫੋਨ ਕਰਕੇ ਕਿਹਾ

ਕਿ ਮਨਵੀਰ ਦਰਵਾਜ਼ਾ ਨਹੀਂ ਖੋਲ੍ਹ ਰਹੀ। ਜਦੋਂ ਮਨਵੀਰ ਦੇ ਪੇਕਿਆਂ ਨੇ ਉਸ ਦੇ ਸਹੁਰੇ ਘਰ ਜਾ ਕੇ ਦੇਖਿਆ ਤਾਂ ਮਨਵੀਰ ਨੇ ਆਪਣੀ ਚੁੰਨੀ ਗਲ ਵਿੱਚ ਪਾ ਕੇ ਪੱਖੇ ਨਾਲ ਲ ਟ ਕ ਕੇ ਜਾਨ ਦੇ ਦਿੱਤੀ ਸੀ। ਜਿਸ ਕਰਕੇ ਸਬੰਧਤ ਥਾਣੇ ਦੀ ਪੁਲਿਸ ਨੂੰ ਇਤਲਾਹ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਹੁਣ ਨਾ ਤਾਂ ਮ੍ਰਿਤਕਾ ਦਾ ਮੋਬਾਈਲ ਮਿਲ ਰਿਹਾ ਹੈ ਅਤੇ ਨਾ ਹੀ ਉਹ ਡਾਇਰੀ। ਜਿਸ ਦੀ ਫੋਟੋ ਉਸ ਨੇ ਆਪਣੀ ਮਾਂ ਨੂੰ ਭੇਜੀ ਸੀ। ਪੁਲਿਸ ਨੇ ਪੋ ਸ ਟ ਮਾ ਰ ਟ ਮ ਲਈ ਮ੍ਰਿਤਕ ਦੇਹ ਸਿਵਲ ਹਸਪਤਾਲ ਭੇਜ ਦਿੱਤੀ ਹੈ ਅਤੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published.