ਨਵ ਵਿਆਹੀ ਨੇ ਕਰ ਦਿੱਤਾ ਦਿਲ ਦਹਲਾਉ ਕਾਂਡ, ਸੱਸ ਸਹੁਰੇ ਨੂੰ ਜਿੰਦਾ ਸਾੜਕੇ ਦਿੱਤੀ ਮੋਤ

ਗ਼ਲਤ ਆਦਤਾਂ ਇਨਸਾਨ ਤੋਂ ਕੀ ਨਹੀਂ ਕਰਵਾਉਂਦੀਆਂ? ਜਿਸ ਤਰ੍ਹਾਂ ਇੱਕ ਝੂਠ ਨੂੰ ਛੁਪਾਉਣ ਲਈ ਇਨਸਾਨ ਇਕ ਹੋਰ ਝੂਠ ਬੋਲਦਾ ਹੈ, ਉਸ ਤਰ੍ਹਾਂ ਹੀ ਇਕ ਨੂੰਹ ਨੇ ਆਪਣੀਆਂ ਕਰਤੂਤਾਂ ਨੂੰ ਛੁਪਾਉਣ ਲਈ ਆਪਣੇ ਸੱਸ ਸਹੁਰੇ ਦੀ ਜਾਨ ਹੀ ਲੈ ਲਈ ਪਰ ਪੁਲਿਸ ਨੇ ਸਾਰੇ ਰਹੱਸ ਤੋਂ ਪਰਦਾ ਚੁੱਕ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਥਾਣਾ ਟਾਂਡਾ ਅਧੀਨ ਪੈਂਦੇ ਪਿੰਡ ਜਾਜਾ ਵਿਖੇ ਰਿਟਾਇਰ ਸੂਬੇਦਾਰ ਮਨਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਮੀਤ ਕੌਰ ਦੀਆਂ ਘਰ ਵਿੱਚ ਸੜੀਆਂ ਹੋਈਆਂ ਮ੍ਰਿਤਕ ਦੇਹਾਂ ਮਿਲੀਆਂ ਸਨ।

ਅਸਲ ਵਿੱਚ ਸੂਬੇਦਾਰ ਮਨਜੀਤ ਸਿੰਘ ਦਾ ਪੁੱਤਰ ਰਵਿੰਦਰ ਸਿੰਘ ਪੁਰਤਗਾਲ ਵਿਚ ਰਹਿ ਰਿਹਾ ਸੀ, ਜੋ 7 ਦਸੰਬਰ ਨੂੰ ਹੀ ਵਾਪਸ ਆਇਆ ਹੈ। ਘਟਨਾ ਵਾਲੇ ਦਿਨ ਰਵਿੰਦਰ ਸਿੰਘ ਸਵੇਰੇ 11 ਵਜੇ ਆਪਣੇ ਕਿਸੇ ਦੋਸਤ ਨੂੰ ਮਿਲਣ ਚਲਾ ਗਿਆ ਅਤੇ ਉਹ ਰਾਤ ਨੂੰ 10:15 ਵਜੇ ਵਾਪਸ ਆਇਆ। ਇਸ ਪਿੱਛੋਂ ਘਰ ਵਿੱਚ ਰਵਿੰਦਰ ਸਿੰਘ ਦੀ ਪਤਨੀ ਮਨਦੀਪ ਕੌਰ ਅਤੇ ਰਵਿੰਦਰ ਸਿੰਘ ਦੇ ਮਾਤਾ ਪਿਤਾ ਹਾਜ਼ਰ ਸਨ। ਜਦੋਂ ਰਵਿੰਦਰ ਸਿੰਘ ਘਰ ਆਇਆ ਤਾਂ ਦਰਵਾਜ਼ਾ ਬੰਦ ਸੀ, ਜੋ ਧੱਕਾ ਦੇਣ ਨਾਲ ਖੁੱਲ੍ਹ ਗਿਆ।

ਉਸ ਨੇ ਦੇਖਿਆ ਅੰਦਰ ਮਨਦੀਪ ਕੌਰ ਨੂੰ ਕੁਰਸੀ ਉੱਤੇ ਬੰਨ੍ਹਿਆ ਹੋਇਆ ਸੀ ਪਰ ਧਿਆਨ ਨਾਲ ਦੇਖਣ ਤੇ ਪਤਾ ਲੱਗਿਆ ਕਿ ਉਸ ਨੂੰ ਕਿਸੇ ਵਧੀਆ ਤਰੀਕੇ ਨਾਲ ਨਹੀਂ ਸੀ ਬੰਨਿਆ ਗਿਆ। ਸਗੋਂ ਕੋਈ ਖਾਨਾਪੂਰਤੀ ਹੀ ਕੀਤੀ ਗਈ ਸੀ। ਇਸ ਤੋਂ ਬਾਅਦ ਰਵਿੰਦਰ ਸਿੰਘ ਆਪਣੇ ਮਾਤਾ ਪਿਤਾ ਦੇ ਕਮਰੇ ਵਿੱਚ ਗਿਆ। ਉਸ ਨੇ ਦੇਖਿਆ ਕਿ ਉਥੇ ਦੋਵਾਂ ਦੀਆਂ ਮ੍ਰਿਤਕ ਦੇਹਾਂ ਪਈਆਂ ਸਨ। ਜਿਨ੍ਹਾਂ ਨੂੰ ਸਾੜਿਆ ਗਿਆ ਸੀ ਅਤੇ ਕਮਰੇ ਅੰਦਰ ਧੂੰਆਂ ਹੀ ਧੂੰਆਂ ਸੀ। ਸੂਬੇਦਾਰ ਦੀ ਗਰਦਨ ਉੱਤੇ ਤਿੱਖੀ ਚੀਜ਼ ਦਾ ਨਿਸ਼ਾਨ ਸੀ।

ਇਸ ਤੋਂ ਬਾਅਦ ਰਵਿੰਦਰ ਸਿੰਘ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਅਤੇ ਮਨਦੀਪ ਕੌਰ ਤੇ ਸ਼ੱ-ਕ ਜ਼ਾਹਰ ਕੀਤਾ। ਟਾਂਡਾ ਥਾਣੇ ਦੇ ਮੁਖੀ ਅਤੇ ਡੀ.ਐੱਸ.ਪੀ ਮੌਕੇ ਤੇ ਪਹੁੰਚੇ। ਪੁਲਿਸ ਨੂੰ ਮਨਦੀਪ ਕੌਰ ਨੇ ਬਿਆਨ ਦਿੱਤਾ ਕਿ ਸ਼ਾਮ ਦੇ 3-4 ਵਜੇ 3 ਵਿਅਕਤੀ ਉਨ੍ਹਾਂ ਦੇ ਘਰ ਆਏ ਸਨ। ਜਿਨ੍ਹਾਂ ਨੇ ਉਸ ਨੂੰ ਕੋਈ ਚੀਜ਼ ਸੁੰਘਾ ਕੇ ਬੇ ਹੋ ਸ਼ ਕਰਕੇ ਬੰਨ੍ਹ ਦਿੱਤਾ ਅਤੇ ਇਸ ਘਟਨਾ ਨੂੰ ਅੰਜਾਮ ਦਿੱਤਾ। ਸੀਨੀਅਰ ਅਫਸਰਾਂ ਦੀ ਨਿਗਰਾਨੀ ਵਿੱਚ ਜਾਂਚ ਸ਼ੁਰੂ ਕੀਤੀ ਗਈ ਅਤੇ ਕੁਝ ਘੰਟਿਆਂ ਬਾਅਦ ਹੀ ਪੁਲਿਸ ਨੇ ਸਚਾਈ ਦਾ ਪਤਾ ਲਗਾ ਲਿਆ।

ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮਨਦੀਪ ਕੌਰ ਦੇ ਜਸਮੀਤ ਸਿੰਘ ਨਾਮ ਦੇ ਗ੍ਰੰਥੀ ਸਿੰਘ ਨਾਲ ਗਲਤ ਸਬੰਧ ਹਨ। ਜਸਮੀਤ ਸਿੰਘ ਪਹਿਲਾਂ ਮਨਦੀਪ ਕੌਰ ਦੇ ਸਹੁਰੇ ਪਿੰਡ ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਰਿਹਾ ਹੈ ਅਤੇ ਹੁਣ ਉਹ ਦਾਤਾ ਪਿੰਡ ਦੇ ਗੁਰੂ ਘਰ ਵਿਚ ਗ੍ਰੰਥੀ ਸਿੰਘ ਵਜੋਂ ਡਿਊਟੀ ਕਰ ਰਿਹਾ ਹੈ। ਰਵਿੰਦਰ ਸਿੰਘ ਤਾਂ ਪੁਰਤਗਾਲ ਵਿੱਚ ਰਹਿੰਦਾ ਸੀ। ਮਨਦੀਪ ਕੌਰ ਅਤੇ ਜਸਮੀਤ ਸਿੰਘ ਦੋਵੇਂ ਹੀ ਰਵਿੰਦਰ ਸਿੰਘ ਦੇ ਮਾਤਾ ਪਿਤਾ ਨੂੰ ਆਪਣੇ ਰਾਹ ਵਿੱਚ ਰੋੜਾ ਸਮਝਦੇ ਸਨ।

ਜਿਸ ਕਰਕੇ ਇਨ੍ਹਾਂ ਦੋਵਾਂ ਨੇ ਮਿਲ ਕੇ ਪਹਿਲਾਂ ਤਾਂ ਕਿਸੇ ਤਿੱਖੀ ਚੀਜ਼ ਨਾਲ ਸੂਬੇਦਾਰ ਮਨਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਮੀਤ ਕੌਰ ਦੀ ਜਾਨ ਲੈ ਲਈ ਅਤੇ ਫੇਰ ਇਨ੍ਹਾ ਦੀਆਂ ਮ੍ਰਿਤਕ ਦੇਹਾਂ ਨੂੰ ਅੱਗ ਲਗਾ ਦਿੱਤੀ। ਪੁੱਛ ਗਿੱਛ ਦੌਰਾਨ ਮਨਦੀਪ ਕੌਰ ਸਭ ਕੁਝ ਮੰਨ ਗਈ। ਆਪਣੀ ਕਰਤੂਤ ਤੇ ਪਰਦਾ ਪਾਉਣ ਲਈ ਇਨ੍ਹਾਂ ਨੇ ਮਨਦੀਪ ਕੌਰ ਨੂੰ ਬੰਨ੍ਹਣ ਦਾ ਵੀ ਨਾਟਕ ਕੀਤਾ। ਜਸਮੀਤ ਸਿੰਘ ਇਸ ਘਰ ਵਿੱਚੋਂ 19 ਤੋਲੇ ਸੋਨਾ ਅਤੇ 45 ਹਜ਼ਾਰ ਰੁਪਏ ਨਕਦ ਵੀ ਚੁੱਕ ਕੇ ਲੈ ਗਿਆ ਸੀ। ਜੋ ਬਰਾਮਦ ਹੋ ਗਏ ਹਨ। ਘਟਨਾ ਵਿੱਚ ਵਰਤਿਆ ਗਿਆ ਮੋਟਰਸਾਈਕਲ ਅਤੇ ਉਹ ਤਿੱਖੀ ਚੀਜ਼ ਵੀ ਪੁਲਿਸ ਨੇ ਇਨ੍ਹਾਂ ਤੋਂ ਬਰਾਮਦ ਕਰ ਲਈ ਹੈ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੁਝ ਸਮਾਂ ਪਹਿਲਾਂ ਮਨਦੀਪ ਕੌਰ ਦੇ ਪੇਕੇ ਘਰ ਵੀ ਚੋ-ਰੀ ਹੋਈ ਸੀ। ਚੋਰ ਘਰ ਵਿੱਚੋਂ 15 ਤੋਲੇ ਸੋਨਾ ਲੈ ਗਏ ਸਨ ਅਤੇ ਪੁਲਿਸ ਨੇ ਨਾ ਮਲੂਮ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਸੀ। ਹੁਣ ਜਸਮੀਤ ਸਿੰਘ ਅਤੇ ਮਨਦੀਪ ਕੌਰ ਨੇ ਪੁਲਿਸ ਕੋਲ ਮੰਨਿਆ ਹੈ ਕਿ ਇਹ ਚੋਰੀ ਵੀ ਉਨ੍ਹਾਂ ਨੇ ਹੀ ਕੀਤੀ ਸੀ। ਇਸ ਤਰ੍ਹਾਂ ਪੁਲਿਸ ਨੇ ਕੁਝ ਹੀ ਘੰਟੇ ਵਿੱਚ ਇਸ ਗੁੱਥੀ ਨੂੰ ਸੁਲਝਾ ਲਿਆ ਹੈ। ਗ੍ਰੰਥੀ ਜਸਮੀਤ ਸਿੰਘ ਅਤੇ ਮਨਦੀਪ ਕੌਰ ਪੁਲਿਸ ਦੇ ਕਾਬੂ ਆ ਗਏ ਹਨ। ਇਨ੍ਹਾਂ ਦੀਆਂ ਕਰਤੂਤਾਂ ਨੇ ਹੱਸਦਾ ਵੱਸਦਾ ਘਰ ਉਜਾੜ ਦਿੱਤਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *