ਬੱਚੇ ਨੇ ਪੇਚਾ ਲਾ ਕੇ ਕੱਟਿਆ ਪਤੰਗ, ਸਿਰਫਿਰੇ ਨੇ ਕਰ ਦਿੱਤਾ ਵੱਡਾ ਕਾਂਡ

ਲੋਹੜੀ ਦੇ ਮਹੀਨੇ ਬੱਚੇ ਅਕਸਰ ਪਤੰਗਬਾਜ਼ੀ ਕਰਦੇ ਹਨ। ਜਿਸ ਕਾਰਨ ਕਈ ਤਰ੍ਹਾਂ ਦੇ ਹਾ ਦ ਸੇ ਵਾਪਰ ਜਾਂਦੇ ਹਨ। ਪਤੰਗਬਾਜ਼ੀ ਦੌਰਾਨ ਵਰਤੀ ਜਾਂਦੀ ਡੋਰ ਵੀ ਜਾ ਨ ਲੇ ਵਾ ਹੁੰਦੀ ਹੈ ਅਤੇ ਕਿੰਨੇ ਹੀ ਬੱਚੇ ਕੋਠੇ ਤੋਂ ਡਿੱਗਦੇ ਹਨ। ਇਸ ਤੋਂ ਇਲਾਵਾ ਪਤੰਗ ਲੁੱ ਟ ਣ ਸਮੇਂ ਵੀ ਬੱਚੇ ਇੱਕ ਦੂਜੇ ਨਾਲ ਹੱ ਥੋ ਪਾ ਈ ਹੋ ਜਾਂਦੇ ਹਨ। ਅਜਿਹਾ ਇੱਕ ਮਾਮਲਾ ਬਟਾਲਾ ਦੇ ਮਲਾਵਾ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਪਤੰਗ ਲੁੱ ਟ ਰਹੇ ਬੱਚੇ ਨੂੰ ਕਿਸੇ ਵੱਲੋਂ ਗੋ ਲੀ ਮਾਰ ਦਿੱਤੀ ਗਈ। ਇਲਾਜ ਲਈ ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ

ਅਤੇ ਪੁਲਿਸ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਹੜੀ ਦੇ ਮਹੀਨੇ ਕਾਰਨ ਬੱਚੇ ਪਤੰਗਬਾਜ਼ੀ ਕਰਦੇ ਸਨ ਅਤੇ ਕੁਝ ਬੱਚੇ ਪਤੰਗ ਲੁੱ ਟ ਰਹੇ ਸੀ। ਇਸ ਦੌਰਾਨ ਹੀ ਹੈਰੀ ਨਾਮਕ ਵਿਅਕਤੀ ਨੇ ਬੱਚਿਆਂ ਉੱਤੇ ਫੈ ਰ ਕਰ ਦਿੱਤੇ। ਜਿਨ੍ਹਾਂ ਵਿੱਚੋਂ ਇੱਕ ਫੈ ਰ 12 ਸਾਲਾ ਲੜਕੇ ਨੂੰ ਲੱਗਿਆ। ਜਸਵਿੰਦਰ ਕੁਮਾਰ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੈਰੀ ਨਾਮਕ ਵਿਅਕਤੀ ਪਹਿਲਾਂ ਵੀ ਬੱਚਿਆਂ ਨਾਲ ਅਜਿਹਾ ਹੀ ਵਰਤਾਓ ਕਰਦਾ ਹੈ।

ਜਦੋਂ ਬੱਚੇ ਪਤੰਗ ਬਾਜੀ ਕਰ ਰਹੇ ਸੀ ਤਾਂ ਹੈਰੀ ਨੇ ਫੈ ਰ ਕੀਤੇ ਅਤੇ ਫੈ ਰ ਸੁਮਿਤ ਨੂੰ ਜਾ ਲੱਗਾ। ਇਸ ਕਾਰਨ ਉਨ੍ਹਾਂ ਦੀ ਪ੍ਰਸ਼ਾਸ਼ਨ ਤੋਂ ਮੰਗ ਹੈ ਕਿ ਹੈਰੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਲਾਵੇ ਦੀ ਕੋਠੀ ਇਲਾਕੇ ਵਿੱਚ ਹਰਿੰਦਰ ਸਿੰਘ ਹੈਰੀ ਨਾਮਕ ਵਿਅਕਤੀ ਆਪਣੇ ਖੇਤਾਂ ਵਿੱਚ ਬੈਠਾ ਸੀ ਅਤੇ ਉਥੇ ਹੀ ਬੱਚੇ ਪਤੰਗ ਲੁੱਟ ਰਹੇ ਸੀ। ਇਸ ਤਰਾਂ ਹੀ ਹੈਰੀ ਨੇ ਬੱਚਿਆਂ ਵੱਲ ਨੂੰ 2 ਫੈ ਰ ਕੀਤੇ। ਜਿਨ੍ਹਾਂ ਵਿੱਚ ਇਕ ਗੋ ਲੀ 12 ਸਾਲਾਂ ਸੁਮਿਤ ਦੇ ਪੱਟ ਵਿਚ ਜਾ ਲੱਗੀ।

ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਬਿਆਨ ਲਏ ਜਾਣਗੇ। ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਲਈ ਦੱਸ ਦੇਈਏ ਕਿ ਪੁਲੀਸ ਵੱਲੋਂ ਇਹ ਵੀ ਦੱਸਿਆ ਗਿਆ ਕੀ ਉਨ੍ਹਾਂ ਨੇ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਆਪਣੇ ਲਾਇਸੈਂਸੀ ਹਥਿਆਰ ਥਾਣੇ ਵਿੱਚ ਜਮਾ ਕਰਵਾ ਦੇਣ। ਜੇਕਰ 4 ਤਰੀਕ ਤੱਕ ਕੋਈ ਜਮ੍ਹਾਂ ਨਹੀਂ ਕਰਵਾਏਗਾ ਤਾਂ ਉਸਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਕੋਲ 3-10 ਵਜੇ ਸੁਮਿਤ ਕੁਮਾਰ ਪੁੱਤਰ ਜਸਵੰਤ ਕੁਮਾਰ ਵਾਸੀ ਮਲਾਵਾ ਮਰੀਜ ਆਇਆ। ਜਿਸ ਦੇ ਪੱਟ ਉੱਤੇ ਸੱਟ ਲੱਗੀ ਹੋਈ ਸੀ। ਉਨ੍ਹਾਂ ਵੱਲੋਂ ਸੱਟ ਦੇ ਐਕਸਰੇ ਕੀਤੇ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਐਕਸਰੇ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਦੱਸਿਆ ਜਾਵੇਗਾ ਕਿ ਇਹ ਸੱ ਟ ਕਿਸ ਚੀਜ ਨਾਲ ਲੱਗੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.