ਵਿਆਹ ਦੇਖਣ ਗਏ ਮੁੰਡੇ ਦੀ ਖੇਤਾਂ ਚੋਂ ਭੇਦਭਰੀ ਹਾਲਤ ਚ ਮਿਲੀ ਲਾਸ਼, ਪੁਲੀਸ ਨੇ ਖੇਤ ਚ ਛੱਡੇ ਖੋਜੀ ਕੁੱਤੇ

ਕਈ ਵਾਰ ਇਨਸਾਨ ਨਾਲ ਅਜਿਹੇ ਹਾਦਸੇ ਵਾਪਰ ਜਾਂਦੇ ਹਨ। ਜਿਸ ਬਾਰੇ ਉਸ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ। ਅਜਿਹਾ ਹੀ ਇੱਕ ਹਾਦਸਾ ਸ਼ਾਹਕੋਟ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਹੈਪੀ ਨਾਮਕ ਨੌਜਵਾਨ ਨਾਲ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਹਰਪ੍ਰੀਤ ਸਿੰਘ ਵਿਆਹ ਤੇ ਗਿਆ ਸੀ। ਜਿੱਥੋਂ ਉਹ ਵਾਪਸ ਤਾਂ ਨਾ ਮੁੜਿਆ ਪਰ ਸਵੇਰ ਸਮੇਂ ਉਸ ਦੀ ਜਾਨ ਜਾਣ ਦੀ ਸੂਚਨਾ ਪ੍ਰਾਪਤ ਹੋਈ। ਮ੍ਰਿਤਕ ਦੇ ਭਰਾ ਗੁਰਪ੍ਰੀਤ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਤ ਉਨ੍ਹਾਂ ਦੇ ਗੁਆਂਢ ਵਿੱਚ ਵਿਆਹ ਸੀ।

ਜਿਸ ਕਾਰਨ ਹਰਪ੍ਰੀਤ ਰਾਤ ਦੇ 8 ਵਜੇ ਦੇ ਕਰੀਬ ਘਰੋਂ ਵਿਆਹ ਤੇ ਜਾਣ ਲਈ ਨਿਕਲਿਆ ਸੀ। ਜਦੋਂ ਉਨ੍ਹਾਂ ਨੇ 9-30 ਵਜੇ ਦੇ ਕਰੀਬ ਹਰਪ੍ਰੀਤ ਨੂੰ ਫ਼ੋਨ ਕੀਤਾ ਤਾਂ ਉਸ ਦਾ ਫੋਨ ਬੰਦ ਆ ਰਿਹਾ ਸੀ। ਉਨ੍ਹਾਂ ਨੇ ਇਹ ਸੋਚ ਕੇ ਗੱਲ ਨੂੰ ਅਣਦੇਖਾ ਕਰ ਦਿੱਤਾ ਕਿ ਉਹ ਗੁਆਂਢ ਵਿੱਚ ਹੀ ਵਿਆਹ ਤੇ ਗਿਆ ਹੈ ਅਤੇ ਉਨ੍ਹਾਂ ਨੂੰ ਸਵੇਰੇ ਹੀ ਉਸ ਦੀ ਜਾਨ ਜਾਣ ਦੀ ਸੂਚਨਾ ਮਿਲੀ। ਇਸ ਸੰਬੰਧੀ ਗੁਰਪ੍ਰੀਤ ਵੱਲੋਂ ਹਰਪ੍ਰੀਤ ਦੇ ਦੋਸਤਾਂ ਉੱਤੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ

ਕਿ ਉਨ੍ਹਾਂ ਨੂੰ ਤੜਕੇ ਹੀ ਸੂਚਨਾ ਮਿਲੀ ਕਿ ਸਾਰੰਗਵਾਲ ਨੂੰ ਜਾ ਰਹੇ ਕੱਚੇ ਰਾਹ ਦੇ ਪੁੱਲ ਦੇ ਥੱਲੇ ਇੱਕ ਮ੍ਰਿਤਕ ਦੇਹ ਪਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ ਤੇ ਜਾ ਕੇ ਦੇਖਿਆ ਉਹ ਕਿਸੇ ਅਣਪਛਾਤੇ ਵਿਅਕਤੀ ਦੀ ਮ੍ਰਿਤਕ ਦੇਹ ਸੀ। ਜਿਸ ਦੇ ਸਰੀਰ ਉੱਤੇ ਸੱਟਾਂ ਦੇ ਨਿਸ਼ਾਨ ਸਨ। ਇਸ ਕਰਕੇ ਉਨ੍ਹਾਂ ਨੇ ਮ੍ਰਿਤਕ ਦੇਹ ਦੀਆਂ ਫੋਟੋਆਂ ਲੈ ਕੇ ਪਿੰਡਾਂ ਵਿੱਚ ਵਾਇਰਲ ਕੀਤੀਆਂ। ਜਿਸ ਤੋਂ ਬਾਅਦ ਉਸ ਦੀ ਸ਼ਨਾਖਤ ਹੋਈ ਅਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਮ੍ਰਿਤਕ ਦਾ ਨਾਮ ਹਰਪ੍ਰੀਤ ਸਿੰਘ ਉਰਫ ਹੈਪੀ ਉੱਮਰ 27 ਸਾਲ ਦੇ ਕਰੀਬ ਪੁੱਤਰ ਅਮਰੀਕ ਸਿੰਘ ਵਾਸੀ ਤਲਵੰਡੀ ਬੂਟੀਆਂ ਹੈ। ਉਨ੍ਹਾਂ ਵੱਲੋਂ ਮਾਮਲੇ ਦੀ ਕਾਰਵਾਈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.