ਸੀਵਰੇਜ ਚ ਡਿੱਗਿਆ 2 ਸਾਲ ਦਾ ਮਾਸੂਮ ਬੱਚਾ, ਮਾਂ ਦਾ ਰੋ ਰੋ ਹੋਇਆ ਬੁਰਾ ਹਾਲ

ਅਸੀਂ ਆਉਂਦੇ ਜਾਂਦੇ ਕਈ ਵਾਰ ਦੇਖਦੇ ਹਾਂ ਕਿ ਸੀਵਰੇਜ ਦੇ ਢੱਕਣ ਨਹੀਂ ਹੁੰਦੇ। ਕਈ ਥਾਵਾਂ ਤੇ ਬਿਜਲੀ ਦੀਆਂ ਤਾਰਾਂ ਨੰਗੀਆਂ ਦੇਖੀਆਂ ਜਾ ਸਕਦੀਆਂ ਹਨ ਜਾਂ ਬਿਜਲੀ ਦੇ ਮੀਟਰਾਂ ਵਾਲੇ ਬਕਸੇ ਖੁੱਲ੍ਹੇ ਪਏ ਹੁੰਦੇ ਹਨ। ਰਾਤ ਸਮੇਂ ਸਟਰੀਟ ਲਾਈਟਾਂ ਬੰਦ ਹੁੰਦੀਆਂ ਹਨ। ਹੋਰ ਵੀ ਅਸੀਂ ਅਜਿਹੀਆਂ ਕਈ ਲਾਪਰਵਾਹੀਆਂ ਦੇਖਦੇ ਹਾਂ ਜੋ ਹਾ ਦ ਸਿ ਆਂ ਨੂੰ ਜਨਮ ਦਿੰਦੀਆਂ ਹਨ। ਇਸ ਲਈ ਕੌਣ ਜ਼ਿੰਮੇਵਾਰ ਹੈ? ਇਸ ਲਈ ਜ਼ਿੰਮੇਵਾਰ ਵਿਅਕਤੀ ਇਸ ਪਾਸੇ ਕਿਉਂ ਧਿਆਨ ਨਹੀਂ ਦਿੰਦੇ?

ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਸੀਵਰੇਜ ਵਿੱਚ ਡਿੱਗਣ ਕਾਰਨ 2 ਸਾਲ ਦੇ ਇਕ ਮਾਸੂਮ ਬੱਚੇ ਦੀ ਜਾਨ ਚਲੀ ਗਈ। ਪਰਿਵਾਰ ਉਸ ਨੂੰ ਲੱਭਦਾ ਰਿਹਾ। ਉਸ ਦੀ ਮ੍ਰਿਤਕ ਦੇਹ ਸੀਵਰੇਜ ਵਿੱਚੋਂ ਮਿਲੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇਸ ਇਲਾਕੇ ਵਿਚ ਸੀਵਰੇਜ ਦਾ ਕੰਮ ਚੱਲ ਰਿਹਾ ਸੀ। ਜਿਸ ਕਰਕੇ ਪਾਣੀ ਰੋਕਿਆ ਹੋਇਆ ਸੀ। ਇਸ ਖੜ੍ਹੇ ਪਾਣੀ ਵਿੱਚ ਮਾਸੂਮ ਬੱਚਾ ਡਿੱਗ ਪਿਆ। ਮ੍ਰਿਤਕ ਬੱਚੇ ਦੇ ਪਰਿਵਾਰ ਦੇ ਮੈਂਬਰ ਅਤੇ ਮੁਹੱਲਾ ਨਿਵਾਸੀ ਇਨਸਾਫ ਮੰਗ ਰਹੇ ਹਨ।

ਉਨ੍ਹਾਂ ਦਾ ਤਰਕ ਹੈ ਕਿ ਲੰਬੇ ਸਮੇਂ ਤੋਂ ਠੇਕੇਦਾਰ ਨੇ ਪਾਣੀ ਰੋਕਿਆ ਹੋਇਆ ਹੈ। ਜਾਂ ਤਾਂ ਠੇਕੇਦਾਰ ਨੂੰ ਕੰਮ ਸਿਰੇ ਲਾਉਣਾ ਚਾਹੀਦਾ ਸੀ ਜਾਂ ਪਾਣੀ ਚਾਲੂ ਕਰਨਾ ਚਾਹੀਦਾ ਸੀ। ਠੇਕੇਦਾਰ ਨੇ ਕੰਮ ਵੀ ਨਹੀਂ ਚਲਾਇਆ ਅਤੇ ਪਾਣੀ ਵੀ ਰੋਕ ਕੇ ਰੱਖਿਆ। ਜਿਸ ਕਾਰਨ ਖੜ੍ਹੇ ਪਾਣੀ ਵਿੱਚ ਬੱਚਾ ਡਿੱਗ ਗਿਆ। ਮੁਹੱਲਾ ਵਾਸੀ ਇਨਸਾਫ਼ ਲੈਣ ਲਈ ਧਰਨਾ ਲਾਉਣ ਦੀ ਗੱਲ ਆਖ ਰਹੇ ਹਨ। ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ। ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਹਨ ਅਤੇ ਮੌਕੇ ਤੇ ਹਾਜ਼ਰ ਲੋਕਾਂ ਨਾਲ ਗੱਲਬਾਤ ਕੀਤੀ ਹੈ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿਚ ਅੱਗੇ ਕੀ ਕਾਰਵਾਈ ਅਮਲ ਵਿੱਚ ਲਿਆਂਈ ਜਾਂਦੀ ਹੈ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਲੋਕਾਂ ਵਿੱਚ ਬਹੁਤ ਨਾਰਾਜ਼ਗੀ ਹੈ ਅਤੇ ਉਹ ਕਾਰਵਾਈ ਚਾਹੁੰਦੇ ਹਨ। ਆਪਣੀ ਅਣਗਹਿਲੀ ਕਾਰਨ ਵਾਰ ਵਾਰ ਵਾਪਰ ਰਹੀਆਂ ਘਟਨਾਵਾਂ ਤੋਂ ਵੀ ਇਹ ਲੋਕ ਸਿੱਖਿਆ ਨਹੀਂ ਲੈਂਦੇ। ਸਗੋਂ ਕੁਝ ਸਮੇਂ ਬਾਅਦ ਹੀ ਘਟਨਾ ਨੂੰ ਭੁਲਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *