ਦੇਖੋ 11 ਕਰੋੜ ਦੇ ਝੋਟੇ ਦੀਆਂ ਤਸਵੀਰਾਂ, ਮਹਿਮਾਨਾਂ ਵਾਂਗ ਹੁੰਦੀ ਹੈ ਫੁਲ ਖਾਤਰਦਾਰੀ

ਸ਼ੌਕ ਦਾ ਕੋਈ ਮੁੱਲ ਨਹੀਂ। ਵੱਖ ਵੱਖ ਵਿਅਕਤੀਆਂ ਨੂੰ ਵੱਖ ਵੱਖ ਕਿਸਮ ਦੇ ਸ਼ੌਕ ਹਨ। ਕਿਸੇ ਨੂੰ ਮਹਿੰਗੀਆਂ ਗੱਡੀਆਂ ਦਾ, ਕਿਸੇ ਨੂੰ ਘੋੜੀਆਂ ਦਾ ਅਤੇ ਕਈਆਂ ਨੂੰ ਕਬੂਤਰਬਾਜ਼ੀ ਦਾ। ਹਰਿਆਣਾ ਦੇ ਜ਼ਿਲ੍ਹਾ ਜੀਂਦ ਦੇ ਪਿੰਡ ਗਤੋਲੀ ਦੇ ਦਲੀਲ ਜਾਂਗੜਾ ਨੂੰ ਵਧੀਆ ਪਸ਼ੂ ਰੱਖਣ ਦਾ ਸ਼ੌਂਕ ਹੈ। ਉਨ੍ਹਾਂ ਕੋਲ ਮੂਰਾ ਨਸਲ ਦਾ ਇਕ ਝੋਟਾ ਹੈ। ਜਿਸ ਦੀ ਕੀਮਤ 11 ਕਰੋੜਾਂ ਰੁਪਏ ਲੱਗ ਚੁੱਕੀ ਹੈ ਪਰ ਉਹ ਝੋਟੇ ਨੂੰ ਵੇਚਦੇ ਨਹੀਂ। ਇਸ ਝੋਟੇ ਦੀ ਉਚਾਈ 5.5 ਫੁੱਟ ਅਤੇ ਲੰਬਾਈ 14.9 ਫੁੱਟ ਹੈ।

ਇਹ ਝੋਟਾ ਰੁਸਤਮ ਗਤੌਲੀ ਦੇ ਨਾਮ ਨਾਲ ਮਸ਼ਹੂਰ ਹੈ। ਪਿਛਲੇ ਦਿਨੀਂ 18 ਦਸੰਬਰ ਨੂੰ ਹਿਮਾਚਲ ਪ੍ਰਦੇਸ਼ ਵਿੱਚ ਇੱਕ ਪ੍ਰਤੀਯੋਗਤਾ ਹੋਈ। ਜਿਸ ਵਿਚ ਇਸ ਝੋਟੇ ਨੇ ਕ੍ਰਿਸ਼ਕ ਰਤਨ ਐਵਾਰਡ ਜਿੱਤਿਆ। ਕੇਂਦਰੀ ਮੰਤਰੀ ਪਰਸ਼ੋਤਮ ਰੁਪਾਲਾ ਦੁਆਰਾ ਝੋਟੇ ਰੁਸਤਮ ਗਤੋਲੀ ਦੇ ਮਾਲਕ ਨੂੰ ਸਨਮਾਨਤ ਕੀਤਾ ਗਿਆ। ਇਹ ਪਹਿਲਾ ਇਨਾਮ ਸੀ ਜਦਕਿ ਦੂਜਾ ਇਨਾਮ ਪੰਜਾਬ ਦੇ ਇੱਕ ਝੋਟੇ ਦੇ ਹਿੱਸੇ ਆਇਆ ਹੈ। ਰੁਸਤਮ ਗਤੋਲੀ ਦੀ ਇਕ ਦਿਨ ਦੀ ਖੁਰਾਕ ਦਾ ਖਰਚਾ 2 ਹਜ਼ਾਰ ਰੁਪਏ ਹੈ।

ਉਸ ਨੂੰ ਪ੍ਰਤੀ ਦਿਨ 300 ਗਰਾਮ ਦੇਸੀ ਘਿਓ, 3 ਕਿਲੋ ਛੋਲੇ , ਅੱਧਾ ਕਿੱਲੋ ਮੇਥੀ, 100 ਗਰਾਮ ਬਦਾਮ, 8-10 ਲਿਟਰ ਦੁੱਧ ਅਤੇ ਸਾਢੇ 3 ਕਿੱਲੋ ਗਾਜਰਾਂ ਦਿੱਤੀਆਂ ਜਾਂਦੀਆਂ ਹਨ। ਪਹਿਲੀ ਵਾਰ ਇਸ ਝੋਟੇ ਨੇ ਪਿੰਡ ਵਿੱਚ ਹੋਏ ਮੁਕਾਬਲੇ ਵਿੱਚ 5 ਸੌ ਰੁਪਏ ਦਾ ਇਨਾਮ ਜਿੱਤਿਆ ਸੀ ਅਤੇ ਹੁਣ 5 ਲੱਖ ਰੁਪਏ ਦਾ ਇਨਾਮ ਜਿੱਤਿਆ ਹੈ। ਇਸ ਝੋਟੇ ਨੇ 2013-14 ਵਿੱਚ ਵੀ ਟਰਾਫ਼ੀਆਂ ਜਿੱਤੀਆਂ ਸਨ। ਇਸ ਝੋਟੇ ਨੇ 6 ਵਾਰੀ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਜਦਕਿ 26 ਵਾਰ ਰਾਸ਼ਟਰੀ ਪੱਧਰ ਤੇ ਚੈਂਪੀਅਨ ਰਿਹਾ।

ਇਸ ਝੋਟੇ ਦੀ ਮਾਂ ਵੀ ਇਸ ਪਰਿਵਾਰ ਕੋਲ ਮੌਜੂਦ ਹੈ। ਜਿਸ ਦਾ 25 ਕਿੱਲੋ ਤੋਂ ਜ਼ਿਆਦਾ ਦੁੱਧ ਦੇਣ ਦਾ ਰਿਕਾਰਡ ਹੈ। ਇਹ ਮੁੂਰ੍ਹਾ ਨਸਲ ਦੀ ਮੱਝ ਹੈ। ਇਸ ਨਸਲ ਦੇ ਪਸ਼ੂ ਜ਼ਿਆਦਾ ਦੁੱਧ ਦੇਣ ਲਈ ਜਾਣੇ ਜਾਂਦੇ ਹਨ। ਰੁਸਤਮ ਗਤੋਲੀ ਪਸ਼ੂ ਮੇਲਿਆਂ ਦਾ ਸ਼ਿੰਗਾਰ ਹੁੰਦਾ ਹੈ। ਲੋਕ ਉਸ ਨੂੰ ਬਹੁਤ ਨੀਝ ਨਾਲ ਤੱਕਦੇ ਹਨ। ਇਸ ਝੋਟੇ ਕਾਰਨ ਇਸ ਦੇ ਮਾਲਕ ਦੀ ਵੀ ਪਛਾਣ ਬਣ ਚੁੱਕੀ ਹੈ। ਝੋਟੇ ਦੇ ਮਾਲਕ ਝੋਟੇ ਨੂੰ ਪਰਿਵਾਰ ਦੇ ਇੱਕ ਮੈਂਬਰ ਵਾਂਗ ਹੀ ਤਵੱਜੋ ਦਿੰਦੇ ਹਨ।

Leave a Reply

Your email address will not be published. Required fields are marked *