ਪਰੌਂਠੇ ਬਣਾਉਣ ਵਾਲੀ ਵਕੀਲ ਕੁੜੀ ਕੋਲ ਪਹੁੰਚੇ ਮਨੀਸ਼ਾ ਗੁਲਾਟੀ, ਦੇਖੋ ਕਿਵੇਂ ਗਲ ਲੱਗਕੇ ਰੋਈ

ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲ੍ਹਾਟੀ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੇ ਹਨ। ਮਹਿਲਾ ਕਮਿਸ਼ਨ ਦੇ ਚੇਅਰਪਰਸਨ ਹੋਣ ਦੇ ਨਾਤੇ ਉਹ ਔਰਤਾਂ ਦੇ ਮਸਲਿਆਂ ਨੂੰ ਖ਼ਾਸ ਤਵੱਜੋ ਦਿੰਦੇ ਹਨ। ਸੋਸ਼ਲ ਮੀਡੀਆ ਤੇ ਉਨ੍ਹਾਂ ਦੀਆਂ ਵੀਡੀਓਜ਼ ਆਮ ਦੇਖਣ ਨੂੰ ਮਿਲਦੀਆਂ ਹਨ। ਮੈਡਮ ਮਨੀਸ਼ਾ ਗੁਲ੍ਹਾਟੀ ਨੇਹਾ ਨਾਮ ਦੀ ਇਕ ਔਰਤ ਨੂੰ ਮਿਲਣ ਲਈ ਜਲੰਧਰ ਪਹੁੰਚੇ। ਆਪਣੇ ਪਰਿਵਾਰ ਦਾ ਖਰਚਾ ਚਲਾਉਣ ਲਈ ਨੇਹਾ ਨੂੰ ਰੇਹੜੀ ਲਗਾਉਣੀ ਪੈ ਰਹੀ ਹੈ।

ਨੇਹਾ ਦੀ 14 ਸਾਲ ਦੀ ਇਕ ਬੱਚੀ ਵੀ ਹੈ ਜੋ ਪੜ੍ਹਾਈ ਕਰ ਰਹੀ ਹੈ। ਪਰਿਵਾਰ ਵਿਚ ਉਹ ਦੋਵੇਂ ਮਾ ਧੀ ਹਨ। ਕਿਸੇ ਕਾਰਨ ਨੇਹਾ ਨੂੰ ਆਪਣੀ ਲਾਅ ਦੀ ਪੜ੍ਹਾਈ ਵਿਚਕਾਰ ਹੀ ਛੱਡਣੀ ਪੈ ਗਈ। ਉਨ੍ਹਾਂ ਨੇ ਪੰਜਾਬ ਪੁਲਿਸ ਚੰਡੀਗੜ੍ਹ ਪੁਲਿਸ ਅਤੇ ਹਰਿਆਣਾ ਪੁਲਿਸ ਵਿੱਚ ਵੀ ਭਰਤੀ ਹੋਣ ਦੀ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ। ਘਰ ਦਾ ਗੁਜ਼ਾਰਾ ਤੋਰਨ ਲਈ ਉਨ੍ਹਾਂ ਨੇ ਰੇਹੜੀ ਲਾਉਣ ਨੂੰ ਤਰਜੀਹ ਦਿੱਤੀ। ਜਦੋਂ ਮੈਡਮ ਮਨੀਸ਼ਾ ਗੁਲਾਟੀ ਨੂੰ ਸੋਸ਼ਲ ਮੀਡੀਆ ਤੋਂ ਨੇਹਾ ਬਾਰੇ ਜਾਣਕਾਰੀ ਮਿਲੀ

ਤਾਂ ਉਹ ਖੁਦ ਨੇਹਾ ਕੋਲ ਪਹੁੰਚੇ। ਉਨ੍ਹਾਂ ਨੂੰ ਦੇਖ ਕੇ ਭਾਵੁਕ ਹੋਣ ਕਾਰਨ ਨੇਹਾ ਦੇ ਹੰਝੂ ਆ ਗਏ। ਮੈਡਮ ਮਨੀਸ਼ਾ ਗੁਲਾਟੀ ਦੀ ਇੱਛਾ ਹੈ ਕਿ ਇਸ ਤਰ੍ਹਾਂ ਦੀਆਂ ਪੜ੍ਹੀਆਂ ਲਿਖੀਆਂ ਔਰਤਾਂ ਜਿਹੜੀਆਂ ਮਿਹਨਤ ਕਰਕੇ ਅੱਗੇ ਵਧਣ ਵਿੱਚ ਵਿਸ਼ਵਾਸ਼ ਰੱਖਦੀਆਂ ਹਨ। ਉਨ੍ਹਾਂ ਦੀ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ। ਉਹ ਚਾਹੁੰਦੇ ਹਨ ਕਿ ਨੇਹਾ ਨੂੰ ਸਰਕਾਰ ਵੱਲੋਂ ਕੋਈ ਬੂਥ ਅਲਾਟ ਕੀਤਾ ਜਾਵੇ, ਜਿੱਥੇ ਉਹ ਸਟਾਲ ਲਗਾ ਸਕੇ। ਮੈਡਮ ਮਨੀਸ਼ਾ ਗੁਲਾਟੀ ਇਹ ਵੀ ਚਾਹੁੰਦੇ ਹਨ

ਕਿ ਨੇਹਾ ਦੀ ਬੱਚੀ ਲਈ ਵਧੀਆ ਪੜ੍ਹਾਈ ਦਾ ਪ੍ਰਬੰਧ ਹੋਵੇ। ਸੋਸ਼ਲ ਮੀਡੀਆ ਤੋਂ ਨੇਹਾ ਬਾਰੇ ਜਾਣਕਾਰੀ ਮਿਲਣ ਤੇ ਹੀ ਮੈਡਮ, ਨੇਹਾ ਨੂੰ ਉਤਸ਼ਾਹਿਤ ਕਰਨ ਲਈ ਜਲੰਧਰ ਪਹੁੰਚੇ ਸਨ। ਮੈਡਮ ਦੇ ਇੱਥੇ ਪਹੁੰਚਣ ਤੇ ਨੇਹਾ ਨੇ ਬਹੁਤ ਮਾਣ ਮਹਿਸੂਸ ਕੀਤਾ ਅਤੇ ਮੈਡਮ ਦਾ ਧੰਨਵਾਦ ਕੀਤਾ। ਸਾਡੇ ਮੁਲਕ ਵਿੱਚ ਨੇਹਾ ਵਰਗੀਆਂ ਕਿੰਨੀਆਂ ਹੀ ਔਰਤਾਂ ਹਨ। ਜਿਨ੍ਹਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਕੰਮ ਨਹੀਂ ਮਿਲਦਾ ਅਤੇ ਉਹ ਛੋਟੇ ਮੋਟੇ ਕੰਮ ਕਰਕੇ ਗੁਜ਼ਾਰਾ ਕਰਦੀਆਂ ਹਨ। ਹੇਠਾਂ ਦੇਖੋ ਵਾਇਰਲ ਵੀਡੀਓ

Leave a Reply

Your email address will not be published.