ਪੰਜਾਬੀਆਂ ਦੇ ਘਰ ਤਬਾਹ ਕਰਨ ਚੱਲੇ ਸੀ 3 ਮੁੰਡੇ, ਦੇਖੋ ਪੁਲਿਸ ਨੇ ਕਿਵੇਂ ਕੀਤੇ ਕਾਬੂ

ਅਮਲ ਦੀ ਤਸਕਰੀ ਕਰਨ ਵਾਲੇ ਕਿੰਨੇ ਹੀ ਮਾੜੇ ਅਨਸਰ ਪੁਲਿਸ ਵੱਲੋਂ ਫੜ ਲਏ ਗਏ ਹਨ। ਫਿਰ ਵੀ ਬਹੁਤ ਸਾਰੇ ਲੋਕ ਅਜੇ ਵੀ ਇਹ ਸੋਚ ਕੇ ਅਮਲ ਦੀ ਤਸਕਰੀ ਕਰਦੇ ਹਨ ਕਿ ਉਹ ਪੁਲਿਸ ਦੀਆਂ ਨਜ਼ਰਾਂ ਤੋਂ ਬਚ ਜਾਣਗੇ, ਪਰ ਪੁਲਿਸ ਦੀਆਂ ਨਜ਼ਰਾਂ ਤੋਂ ਕੋਈ ਵੀ ਅਪਰਾਧ ਲੁਕ ਨਹੀਂ ਸਕਦਾ। ਅਜਿਹਾ ਹੀ ਇਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ।ਜਿੱਥੇ ਪੁਲਿਸ ਨੇ ਅਮਲ ਦੀ ਤਸਕਰੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ। ਦੋਸ਼ੀਆਂ ਦੇ ਨਾਲ ਨਾਲ ਪੁਲਿਸ ਵੱਲੋਂ ਅਮਲ ਪਦਾਰਥ ਵੀ ਬਰਾਮਦ ਕੀਤਾ ਗਿਆ।

ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸ ਟੀ ਐਫ ਲੁਧਿਆਣਾ ਟੀਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਹੱਥ ਲੱਗੀ ਜਦੋਂ ਉਨ੍ਹਾਂ ਨੇ ਅਮਲ ਦੀ ਤਸਕਰੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਮੁਕੱਦਮਾ ਨੰਬਰ 3,4 ਅਤੇ 5 ਐਸ.ਟੀ.ਐਫ਼.ਏ-4 ਮੁਹਾਲੀ ਵਿੱਚ ਦਰਜ ਕਰਵਾਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਇਹਨਾਂ ਮੁਕਦਮਿਆਂ ਵਿੱਚ ਤਿੰਨ ਵੱਖ-ਵੱਖ ਦੋ ਸ਼ੀ ਆਂ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ।

ਪੁਲਿਸ ਅਧਿਕਾਰੀ ਅਨੁਸਾਰ ਉਨ੍ਹਾਂ ਨੇ ਪਹਿਲੇ ਮੁਕੱਦਮੇ ਵਿੱਚ ਅਕਾਸ਼ਦੀਪ ਸਿੰਘ ਰਿੱਕੀ ਵਾਸੀ ਮੋਗਾ ਨੂੰ ਕਾਬੂ ਕੀਤਾ ਜੋ ਫਿਰੋਜ਼ਪੁਰ ਤੋਂ ਅਮਲ ਪਦਾਰਥ ਲੈ ਕੇ ਆਉਂਦਾ ਸੀ। ਇਸ ਦੋਸ਼ੀ ਕੋਲੋਂ ਡੇਢ ਕਿਲੋ ਅਮਲ ਪਦਾਰਥ ਅਤੇ ਇਕ ਟਾਟਾ ਸਫਾਰੀ ਗੱਡੀ ਵੀ ਬਰਾਮਦ ਕੀਤੀ ਗਈ। ਦੂਜੇ ਮੁਕੱਦਮੇ ਵਿੱਚ ਉਨ੍ਹਾਂ ਨੇ ਜੁਗਰਾਜ ਸਿੰਘ ਉਰਫ ਲਾਈ ਵਾਸੀ ਮੁਹੱਲਾ ਨਿਊ ਸੁਭਾਸ਼ ਨਗਰ ਟਿੱਬਾ ਰੋਡ ਲੁਧਿਆਣਾ ਨੂੰ ਕਾਬੂ ਕੀਤਾ। ਜਿਸ ਕੋਲੋਂ 660 ਗ੍ਰਾਮ ਅਮਲ ਪਦਾਰਥ ਬਰਾਮਦ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜੇਲ੍ਹ ਵਿੱਚ ਬੈਠੇ ਕੁਝ ਵਿਅਕਤੀ ਜੁਗਰਾਜ ਨੂੰ ਅਮਲ ਦੀ ਸਪਲਾਈ ਕਰਦੇ ਸਨ।

ਇਸ ਤੋਂ ਇਲਾਵਾ ਪੁਲਿਸ ਨੇ ਸੰਦੀਪ ਸਿੰਘ ਉਰਫ ਸੋਨੂੰ ਬਾਬਾ ਵਾਸੀ ਬਾਰਡਰ ਏਰੀਆ ਅੰਮ੍ਰਿਤਸਰ ਨੂੰ ਕਾਬੂ ਕੀਤਾ, ਜੋ ਬਾਰਡਰ ਤੋਂ ਅਮਲ ਪਦਾਰਥ ਲਿਆ ਕੇ ਲੁਧਿਆਣਾ ਵਿੱਚ ਸਪਲਾਈ ਕਰਦਾ ਸੀ ਅਤੇ ਇਸ ਕੋਲੋਂ 1 ਕਿਲੋ 20 ਗ੍ਰਾਮ ਅਮਲ ਦੀ ਰਿਕਵਰੀ ਕੀਤੀ ਗਈ। ਪੁਲਿਸ ਅਧਿਕਾਰੀ ਵੱਲੋਂ ਦੱਸਿਆ ਗਿਆ ਕੇ ਤਿੰਨਾ ਦੋ ਸ਼ੀ ਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਸ ਤੋਂ ਬਾਅਦ ਇਨ੍ਹਾਂ ਦੀ ਪੁੱਛ ਗਿੱਛ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਪੁੱਛ ਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣਗੇ। ਹੋਰ ਜਾਣਕਾਰੀ ਲਈ ਹੇਠਾਂ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.