ਪੰਜਾਬ ਸਰਕਾਰ ਨੇ ਲੈ ਲਿਆ ਵੱਡਾ ਅਹਿਮ ਫੈਸਲਾ, ਹੁਣ ਭੁੱਲਕੇ ਵੀ ਨਾ ਕਰ ਲਿਓ ਆਹ ਗਲਤੀ

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਦੂਜੇ ਪਾਸੇ ਕੋ ਰੋ ਨਾ ਦੇ ਮਾਮਲੇ ਵਧਣ ਲੱਗੇ ਹਨ। ਜਿਸ ਕਰਕੇ ਪੰਜਾਬ ਸਰਕਾਰ ਨੇ ਸੂਬੇ ਵਿੱਚ ਰਾਤ ਦਾ ਕਰਫਿਊ ਜਾਰੀ ਕਰ ਦਿੱਤਾ ਹੈ। ਇਹ ਕਰਫਿਊ ਰਾਤ ਦੇ 10 ਵਜੇ ਤੋਂ ਸਵੇਰ ਦੇ 5 ਵਜੇ ਤੱਕ ਹੋਵੇਗਾ। ਅਜੇ 15 ਜਨਵਰੀ ਤਕ ਕਰਫਿਊ ਲਗਾਇਆ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਪਟਿਆਲਾ ਵਿੱਚ ਕ ਰੋ ਨਾ ਦੇ ਮਾਮਲੇ ਵਧੇ ਹਨ। ਜਿਸ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਮੀਟਿੰਗ ਕੀਤੀ

ਅਤੇ ਮੀਟਿੰਗ ਵਿਚ ਰਾਤ ਦਾ ਕਰਫਿਊ ਲਾਉਣ ਦਾ ਫ਼ੈਸਲਾ ਲਿਆ ਗਿਆ ਹੈ। ਸੂਬੇ ਵਿੱਚ ਸਕੂਲ ਕਾਲਜ ਅਤੇ ਹੋਰ ਵਿੱਦਿਅਕ ਅਦਾਰੇ ਵੀ ਬੰਦ ਕਰ ਦਿੱਤੇ ਗਏ ਹਨ। ਜਨਤਾ ਨੂੰ ਮਾਸਕ ਲਗਾਕੇ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ। ਏ.ਸੀ ਬੱਸਾਂ ਵਿੱਚ 50 ਫੀਸਦੀ ਸਵਾਰੀਆਂ ਬਿਠਾਉਣ ਦੀ ਸਲਾਹ ਦਿੱਤੀ ਜਾਣ ਲੱਗੀ ਹੈ। ਆਉਣ ਵਾਲੇ ਦਿਨਾਂ ਵਿੱਚ ਰਾਜਨੀਤਕ ਪਾਰਟੀਆਂ ਦੁਆਰਾ ਰੈਲੀਆਂ ਕੀਤੀਆਂ ਜਾਣਗੀਆਂ। ਇਨ੍ਹਾਂ ਰੈਲੀਆਂ ਦੌਰਾਨ ਕੀ ਸਮਾਜਿਕ ਦੂਰੀ ਬਣਾਈ ਰੱਖਣਾ ਸੰਭਵ ਹੋਵੇਗਾ?

ਪਿਛਲੇ ਸਾਲ ਕੋ ਰੋ ਨਾ ਕਾਲ ਦੌਰਾਨ ਜਨਤਾ ਨੇ ਜੋ ਨੁਕਸਾਨ ਝੱਲਿਆ ਹੈ, ਉਹ ਸਭ ਦੇ ਸਾਹਮਣੇ ਹੈ। ਉਸ ਸਮੇਂ ਕਿੰਨਾ ਹੀ ਜਾਨੀ ਮਾਲੀ ਨੁਕਸਾਨ ਹੋਇਆ ਹੈ। ਕਾਰੋਬਾਰ ਬੰਦ ਹੋ ਗਏ ਸਨ। ਜਿਸ ਕਰਕੇ ਗ਼ਰੀਬ ਆਦਮੀ ਨੂੰ ਤਾਂ ਖਾਣ ਲਈ ਰੋਟੀ ਵੀ ਨਹੀਂ ਸੀ ਮਿਲ ਰਹੀ। ਪਰਵਾਸੀ ਮਜ਼ਦੂਰ ਪੈਦਲ ਆਪਣੇ ਸੂਬਿਆਂ ਨੂੰ ਜਾਂਦੇ ਦੇਖੇ ਗਏ। ਇਸ ਲਈ ਚਾਹੀਦਾ ਹੈ ਕਿ ਸਰਕਾਰ ਹੁਣ ਤੋਂ ਹੀ ਯੋਗ ਪ੍ਰਬੰਧ ਕਰੇ। ਜਨਤਾ ਨੂੰ ਵੀ ਸਰਕਾਰ ਦਾ ਸਹਿਯੋਗ ਦੇਣਾ ਚਾਹੀਦਾ ਹੈ। ਹਰ ਕਿਸੇ ਨੂੰ ਕੋ ਰੋ ਨਾ ਵੈਕਸੀਨ ਲਗਵਾਉਣੀ ਚਾਹੀਦੀ ਹੈ।

Leave a Reply

Your email address will not be published. Required fields are marked *