ਭਤੀਜੇ ਨੂੰ ਪਿੰਡ ਦਿਖਾ ਰਿਹਾ ਸੀ ਸਰਪੰਚ ਅਚਾਨਕ ਸਾਰੇ ਪਿੰਡ ਚ ਫੈਲੀ ਦਹਿਸ਼ਤ, ਘਰਾਂ ਚ ਵੜੇ ਲੋਕ

ਬਟਾਲਾ ਵਿਖੇ ਆਪਸੀ ਰੰਜਿਸ਼ ਦੇ ਚਲਦਿਆਂ ਦੋ ਧਿਰਾਂ ਵਿਚਕਾਰ ਬਹਿਸ ਸ਼ੁਰੂ ਹੋ ਗਈ। ਇਸ ਦੇ ਚਲਦਿਆਂ ਹੀ ਇਕ ਧਿਰ ਵੱਲੋਂ ਦੂਜੀ ਧਿਰ ਉੱਤੇ ਫਾ ਇ ਰਿੰ ਗ ਕਰ ਦਿੱਤੀ ਗਈ। ਜਿਸ ਕਾਰਨ ਇਕ ਨੌਜਵਾਨ ਦੀ ਜਾਨ ਚਲੀ ਗਈ ਅਤੇ ਇਕ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਮ੍ਰਿਤਕ ਦੇ ਪਰਿਵਾਰ ਵੱਲੋਂ ਇਨਸਾਫ਼ ਲਈ ਗੁਹਾਰ ਲਗਾਈ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ

ਕਿ ਬਟਾਲਾ ਦੇ ਇੱਕ ਪਿੰਡ ਦਾ ਸਰਪੰਚ ਆਪਣੇ ਭਤੀਜੇ ਨੂੰ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਜਾਇਜ਼ਾ ਕਰਵਾਉਣ ਲਈ ਲੈਕੇ ਗਿਆ ਸੀ। ਇਸ ਦੌਰਾਨ ਹੀ ਉਨ੍ਹਾਂ ਦੀ ਕਿਸੇ ਗੱਲ ਨੂੰ ਲੈ ਕੇ ਦੂਜੀ ਧਿਰ ਨਾਲ ਤਕਰਾਰ ਹੋ ਗਿਆ। ਇਸ ਦੇ ਚਲਦਿਆਂ ਹੀ ਦੂਜੀ ਧਿਰ ਵੱਲੋਂ ਉਨ੍ਹਾਂ ਉੱਤੇ ਫੈਰ ਕਰਨੇ ਸ਼ੁਰੂ ਕਰ ਦਿੱਤੇ ਗਏ। ਗੋਲੀ ਲੱਗਣ ਕਾਰਨ ਦਿਲਪ੍ਰੀਤ ਨਾਮਕ ਨੌਜਵਾਨ ਦੀ ਜਾਨ ਚਲੀ ਗਈ ਅਤੇ ਸਰਪੰਚ ਨੂੰ ਇਲਾਜ ਲਈ ਅੰਮ੍ਰਿਤਸਰ ਦਾਖਲ ਕਰਵਾਇਆ ਗਿਆ।

ਪੁਲਿਸ ਅਧਿਕਾਰੀ ਅਨੁਸਾਰ ਉਨ੍ਹਾਂ ਵੱਲੋਂ 302, 307 ਤੇ 34 ਆਈ.ਪੀ.ਸੀ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਦਿਲਪ੍ਰੀਤ ਦੇ ਭਰਾ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਐਤਵਾਰ ਦੀ ਛੁੱਟੀ ਹੋਣ ਕਾਰਨ ਉਨ੍ਹਾਂ ਦਾ ਭਰਾ ਨਾਨਕੇ ਗਿਆ ਚਲਾ ਸੀ। ਇਸ ਦੌਰਾਨ ਹੀ ਉਸਨੂੰ ਚਾਚੇ ਨੇ ਫ਼ੋਨ ਕਰ ਕੇ ਬੁਲਾ ਲਿਆ। ਜਦੋਂ ਉਹ ਚਾਚੇ ਕੋਲ ਪਹੁੰਚਿਆ ਤਾਂ ਚਾਚਾ ਉਸ ਨੂੰ ਪਿੰਡ ਘੁਮਾਉਣ ਲਈ ਲੈ ਗਿਆ। ਉਹ ਪਿੰਡ ਦੀਆਂ ਗਲੀਆਂ-ਨਾਲੀਆਂ ਦੇਖ ਕੇ ਪਿਪਲ ਦੇ ਦਰੱਖਤ ਦੇ ਥੱਲੇ ਖੜ੍ਹੇ ਹੀ ਸੀ

ਕਿ ਉਨ੍ਹਾਂ ਦੀ ਕਿਸੇ ਗੱਲ ਨੂੰ ਲੈ ਕੇ ਦੂਜੀ ਧਿਰ ਨਾਲ ਬਹਿਸ ਹੋ ਗਈ। ਜਿਸ ਦੇ ਚਲਦਿਆਂ ਦੂਜੀ ਧਿਰ ਵੱਲੋਂ ਗੋਲੀ ਚਲਾ ਦਿੱਤੀ ਗਈ। ਕੁਲਦੀਪ ਅਨੁਸਾਰ ਉਨ੍ਹਾਂ ਦੇ ਚਾਚੇ ਦੀ ਕੋਈ ਪੁਰਾਣੀ ਰੰ ਜਿ ਸ਼ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *