ਤੇਜ ਰਫਤਾਰ ਕਾਰ ਦਾ ਬਣਾਇਆ ਜਹਾਜ਼, ਕੰਧ ਚ ਵੱਜੀ ਕਾਰ ਨੇ ਕਰ ਦਿੱਤਾ ਇੰਨਾ ਵੱਡਾ ਮੋਗਾ

ਕਈ ਲੋਕ ਦਾ ਰੂ ਦੀ ਲੋਰ ਵਿੱਚ ਓਵਰਸਪੀਡ ਗੱਡੀ ਚਲਾਉਂਦੇ ਹਨ। ਇਸ ਦਾ ਸਿੱਧਾ ਅਰਥ ਹਾ ਦ ਸੇ ਨੂੰ ਸੱਦਾ ਦੇਣਾ ਹੈ। ਪਤਾ ਨਹੀਂ ਕਿਉਂ ਇਹ ਲੋਕ ਨਹੀਂ ਸਮਝਦੇ? ਜਦਕਿ ਟ੍ਰੈਫਿਕ ਪੁਲਿਸ ਵਾਰ ਵਾਰ ਕਹਿੰਦੀ ਹੈ ਕਿ ਅਮਲ ਅਤੇ ਡਰਾਈਵਿੰਗ ਦਾ ਕੋਈ ਮੇਲ ਨਹੀਂ ਹੈ। ਲੁਧਿਆਣਾ ਦੇ ਗੋਬਿੰਦ ਨਗਰ ਵਿੱਚ ਇੱਕ ਵਿਅਕਤੀ ਇੰਨੀ ਸਪੀਡ ਨਾਲ ਕਾਰ ਲੈ ਕੇ ਆਇਆ ਕਿ ਕਾਰ ਉਸ ਦੇ ਕਾਬੂ ਤੋਂ ਬਾਹਰ ਹੋ ਗਈ ਅਤੇ ਇੱਕ ਘਰ ਦੀ ਕੰਧ ਵਿੱਚ ਵੱਜੀ। ਜਿਸ ਨਾਲ ਕੰਧ ਵਿੱਚ ਪਾੜ ਪੈ ਗਿਆ।

ਗ-ਨੀ-ਮ-ਤ ਇਹ ਰਹੀ ਕਿ ਕਾਰ ਚਾਲਕ ਦੀ ਜਾਨ ਬਚ ਗਈ। ਜਿੰਨੇ ਜ਼ੋਰ ਨਾਲ ਕਾਰ ਕੰਧ ਨਾਲ ਟਕਰਾਈ ਹੈ। ਅਜਿਹੀ ਸਥਿਤੀ ਵਿੱਚ ਕੁਝ ਵੀ ਹੋ ਸਕਦਾ ਸੀ। ਮਿਲੀ ਜਾਣਕਾਰੀ ਮੁਤਾਬਕ ਕਾਰ ਚਾਲਕ ਦੀ ਪਛਾਣ ਹੈਬੋਵਾਲ ਦੇ ਲਵਲੀਸ਼ ਪੁੱਤਰ ਰਾਕੇਸ਼ ਅਹੂਜਾ ਵਜੋਂ ਹੋਈ ਹੈ। ਸਾਰੀ ਘ-ਟ-ਨਾ ਸੀ.ਸੀ.ਟੀ.ਵੀ ਵਿੱਚ ਕੈ-ਦ ਹੋਈ ਹੈ। ਹਾਦਸਾ ਰਾਤ ਦੇ 12:30 ਵਜੇ ਵਾਪਰਿਆ ਹੈ। ਉਸ ਸਮੇਂ ਇਸ ਘਰ ਵਿੱਚ ਰਹਿਣ ਵਾਲੇ ਸਾਰੇ ਮੈਂਬਰ ਸੌਂ ਰਹੇ ਸਨ। ਜਦੋਂ ਜ਼ੋ-ਰ ਨਾਲ ਖੜਕਾ ਹੋਇਆ

ਤਾਂ ਉਨ੍ਹਾਂ ਨੂੰ ਇਹ ਮਹਿਸੂਸ ਹੋਇਆ ਕਿ ਮਕਾਨ ਹਿੱਲ ਗਿਆ ਹੈ ਅਤੇ ਉਨ੍ਹਾਂ ਦੀ ਅੱਖ ਖੁੱਲ੍ਹ ਗਈ। ਉਨ੍ਹਾਂ ਨੇ ਉੱਠ ਕੇ ਦੇਖਿਆ ਤਾਂ ਇਕ ਕਾਰ ਪੁੱਠੀ ਹੋਈ ਪਈ ਸੀ। ਜਦੋਂ ਸੀ.ਸੀ.ਟੀ.ਵੀ ਚੈੱਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਇਕ ਕਾਰ ਬਹੁਤ ਸਪੀਡ ਨਾਲ ਆਉਂਦੀ ਹੈ। ਜਿਸ ਤੋਂ ਲੱਗਦਾ ਹੈ ਕਿ ਕਾਰ ਦੀ ਸਪੀਡ 150 ਤੋਂ ਵੀ ਜ਼ਿਆਦਾ ਹੋਵੇਗੀ। ਇਹ ਕਾਰ ਰੈਂਪ ਤੇ ਚੜ੍ਹ ਕੇ ਹਵਾ ਵਿੱਚ ਉੱਛਲਦੀ ਹੈ ਅਤੇ ਘਰ ਦੀ ਕੰਧ ਨਾਲ ਟਕਰਾਉਂਦੀ ਹੈ। ਜਿਸ ਨਾਲ ਘਰ ਦੀ ਕੰਧ ਵਿੱਚ ਪਾੜ ਪੈ ਜਾਂਦਾ ਹੈ।

ਇਸ ਤੋਂ ਬਾਅਦ ਕਾਰ ਪੁੱਠੀ ਹੋ ਗਈ। ਇਸ ਪਰਿਵਾਰ ਦੀ ਕਾਰ ਵੀ ਬਾਹਰ ਖੜ੍ਹੀ ਸੀ। ਜੋ ਕਿ ਬੁਰੀ ਤਰ੍ਹਾਂ ਨੁ-ਕ-ਸਾ-ਨੀ ਗਈ ਹੈ। ਇਸ ਤਰ੍ਹਾਂ 2 ਕਾਰਾਂ ਦਾ ਨੁ-ਕ-ਸਾ-ਨ ਹੋਇਆ ਹੈ। ਕਾਰ ਚਾਲਕ ਲਵਲੀਸ਼ ਦੇ ਭਾਵੇਂ ਸੱ-ਟਾਂ ਲੱਗੀਆਂ ਹਨ ਪਰ ਉਸ ਦੀ ਜਾਨ ਬਚ ਗਈ ਹੈ। ਹਰ ਪਾਸੇ ਇਸ ਹਾਦਸੇ ਦੀ ਚਰਚਾ ਹੋ ਰਹੀ ਹੈ। ਲੋਕ ਮੁੜ ਮੁੜ ਕੇ ਆਪਣੇ ਮੋਬਾਈਲ ਦੀ ਸਕਰੀਨ ਤੇ ਕਾਰ ਨੂੰ ਕੰਧ ਨਾਲ ਟਕਰਾਉਂਦੀ ਦੇਖ ਰਹੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *