ਪਾਕਿਸਤਾਨੀ ਮੁੰਡੇ ਨਾਲ ਹੋਇਆ 15 ਦਿਨਾਂ ਚ ਪਿਆਰ, ਸਭ ਕੁਝ ਛੱਡਕੇ ਆ ਗਈ ਬਾਰਡਰ ਤੇ ਮੁੰਡੇ ਨੂੰ ਮਿਲਣ

ਸ਼ੋਸ਼ਲ ਮੀਡੀਆ ਨੇ ਲੋਕਾਂ ਨੂੰ ਇੱਕ ਦੂਜੇ ਦੇ ਨੇੜੇ ਲੈ ਆਂਦਾ ਹੈ, ਕਿਉਂਕਿ ਇਸ ਦੇ ਜ਼ਰੀਏ ਅਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਬੈਠੇ ਵਿਅਕਤੀ ਨਾਲ ਗੱਲਬਾਤ ਕਰ ਸਕਦੇ ਹਾਂ। ਸ਼ੋਸ਼ਲ ਮੀਡੀਆ ਦੇ ਜ਼ਰੀਏ ਹੋਈ ਦੋਸਤੀ ਕਈ ਲੋਕਾਂ ਲਈ ਤਾਂ ਫਾਇਦੇਮੰਦ ਸਾਬਿਤ ਹੋਈ ਹੈ, ਕਿਉਂਕਿ ਇਸ ਨੇ ਬਹੁਤ ਸਾਰੇ ਲੋਕਾਂ ਨੂੰ ਆਪਣਾ ਜੀਵਨ ਸਾਥੀ ਲੱਭਣ ਵਿਚ ਮਦਦ ਕੀਤੀ ਹੈ। ਇਸ ਦੇ ਉੱਲਟ ਹੀ ਕੁਝ ਅਜਿਹੇ ਅਨਸਰਾਂ ਨੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ।

ਅਜਿਹਾ ਹੀ ਇਕ ਮਾਮਲਾ ਗੁਰੂ ਦੀ ਨਗਰੀ, ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਰਾਜਸਥਾਨ ਦੀ ਰਹਿਣ ਵਾਲੀ ਇੱਕ ਲੜਕੀ ਲੁੱਡੋ ਗੇਮ ਤੇ ਬਣੇ ਆਪਣੇ ਇੱਕ ਦੋਸਤ ਨੂੰ ਮਿਲਣ ਲਈ ਅੰਮ੍ਰਿਤਸਰ ਦੇ ਬਾਰਡਰ ਤੇ ਪਹੁੰਚੀ। ਜਦੋਂ ਇਸ ਦੀ ਸੂਚਨਾ ਪੁਲਿਸ ਨੂੰ ਹੋਈ ਤਾਂ ਉਨ੍ਹਾਂ ਨੇ ਲੜਕੀ ਤੋਂ ਪੁੱਛਗਿੱਛ ਕੀਤੀ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਘਟਨਾ ਸਥਾਨ ਉੱਤੇ ਬੁਲਾਇਆ। ਸ਼ਿਵਾਨੀ ਨਾਮਕ ਲੜਕੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਰਾਜਸਥਾਨ ਦੀ ਰਹਿਣ ਵਾਲੀ ਹੈ।

ਜੋ ਆਪਣੇ ਦੋਸਤ ਨੂੰ ਮਿਲਣ ਲਈ ਅੰਮ੍ਰਿਤਸਰ ਪਹੁੰਚੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੁੱਡੋ ਦੇ ਜ਼ਰੀਏ ਇਕ ਲੜਕੇ ਨਾਲ ਗੱਲਬਾਤ ਹੋਈ ਸੀ, ਜੋ ਕਿ ਪਾਕਿਸਤਾਨ ਦਾ ਰਹਿਣ ਵਾਲਾ ਹੈ। ਉਹ ਲੜਕੇ ਦੇ ਦੱਸੇ ਅਨੁਸਾਰ ਹੀ ਅੰਮ੍ਰਿਤਸਰ ਬਾਰਡਰ ਤੇ ਪਹੁੰਚੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਵੇਰ ਦੀ ਇੱਥੇ ਖੜੀ ਹੈ ਪਰ ਉਸ ਨੂੰ ਅਜੇ ਤੱਕ ਕੋਈ ਵੀ ਵਿਅਕਤੀ ਲੈਣ ਨਹੀਂ ਆਇਆ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਲੜਕੀ ਰਾਜਸਥਾਨ ਤੋਂ ਆਗਰਾ ਅਤੇ ਦਿੱਲੀ ਤੋਂ ਅੰਮ੍ਰਿਤਸਰ ਇਕ ਲੜਕੇ ਨੂੰ ਮਿਲਣ ਲਈ ਪਹੁੰਚੀ ਸੀ।

ਜੋ ਕਿ ਬਹੁਤ ਪ-ਰੇ-ਸ਼ਾ-ਨ ਲੱਗ ਰਹੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਲੜਕੀ ਤੋਂ ਪੁੱਛਗਿੱਛ ਕੀਤੀ। ਲੜਕੀ ਨੇ ਇਸ ਸਭ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹੁੰਦੇ ਹੋਏ ਵੀ ਲੜਕੀ ਨੂੰ ਇਕ ਪਾਕਿਸਤਾਨੀ ਨੰਬਰ ਤੋਂ ਫੋਨ ਆ ਰਿਹਾ ਸੀ। ਉਨ੍ਹਾਂ ਵੱਲੋਂ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੂੰ ਇਸ ਦੀ ਸੂਚਨਾ ਦੇਕੇ ਉੱਥੇ ਬੁਲਾਇਆ। ਉਨ੍ਹਾਂ ਇਹ ਵੀ ਦੱਸਿਆ ਕਿ ਲੜਕੀ ਦੇ ਕੋਲ ਕੁਝ ਰੁਪਏ ਅਤੇ ਗਹਿਣੇ ਹਨ, ਜੋ ਲੜਕੀ ਸਮੇਤ ਪਰਿਵਾਰ ਦੇ ਹਵਾਲੇ ਕਰ ਦਿੱਤੇ ਜਾਣਗੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.